13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਆਮ ਆਦਮੀ ਪਾਰਟੀ ਨਾਲ ਮੈਂ ਡਟ ਕੇ ਖੜ੍ਹਾ ਹਾਂ, ਪਿੱਠ ਦਿਖਾ ਕੇ ਨਹੀਂ ਜਾਵਾਂਗਾ-ਸੰਤ ਬਲਬੀਰ ਸਿੰਘ ਸੀਚੇਵਾਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਰੇਸ਼ ਹੈਪੀ

ਸੁਲਤਾਨਪੁਰ ਲੋਧੀ, 2 ਮਈ -ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਨਾਲ ਡਟ ਕੇ ਖੜੇ ਹਨ ਤੇ ਖੜੇ ਰਹਿਣਗੇ | ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਮੈਂਬਰ ਬਣਨ ਦੇ ਚਾਹਵਾਨ ਨਹੀਂ ਸਨ, ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਨ੍ਹਾਂ ਨੂੰ ਜੋ ਮਾਣ ਬਖ਼ਸ਼ਿਆ ਸੀ, ਉਹ ਕਦੇ ਵੀ ਉਨ੍ਹਾਂ ਨੂੰ ਪਿੱਠ ਦਿਖਾ ਕੇ ਨਹੀਂ ਜਾਣਗੇ | ਜਿੱਥੋਂ ਤੱਕ 7 ਸੰਸਦ ਮੈਂਬਰਾਂ ਵਲੋਂ ਪਾਰਟੀ ਛੱਡਣ ਦੀ ਗੱਲ ਹੈ ਤਾਂ ਇਸ ਬਾਰੇ ਉਹ ਸੰਸਦ ਮੈਂਬਰ ਹੀ ਦੱਸ ਸਕਦੇ ਹਨ ਜਾਂ ਫਿਰ ਆਪ ਸੁਪਰੀਮੋ ਕੇਜਰੀਵਾਲ ਕੀ ਪਾਰਟੀ ਵਲੋਂ ਕੋਈ ਕਮੀ ਰਹਿ ਗਈ, ਉਨ੍ਹਾਂ ਨੇ ਨਿੱਜੀ ਹਿਤਾਂ ਨੂੰ ਅੱਗੇ ਰੱਖਿਆ ਜਾਂ ਕੇਂਦਰ ਸਰਕਾਰ ਨੇ ਈ.ਡੀ. ਰਾਹੀਂ ਉਨ੍ਹਾਂ ਨੂੰ ਡਰਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਹੈ | ਸੰਤ ਸੀਚੇਵਾਲ ਨੇ ਮੰਨਿਆ ਕਿ ਇਕਦਮ ਏਨੀ ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਵਲੋਂ ਪਾਰਟੀ ਛੱਡ ਕੇ ਜਾਣ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ, ਪਰ ਉਹ ਤਾਂ ਸੰਸਦ ਮੈਂਬਰਾਂ ਨੂੰ ਵੀ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦਾ ਪ੍ਰਸ਼ਾਸਨਿਕ ਸਿਸਟਮ ਸੰਸਦ ਮੈਂਬਰ ਰਾਘਵ ਚੱਡਾ ਦੇ ਅਧੀਨ ਤੇ ਪਾਰਟੀ ਸੰਗਠਨ ਦਾ ਕੰਟਰੋਲ ਸੰਦੀਪ ਪਾਠਕ ਦੇ ਕੋਲ ਸੀ | ਇਸ ਦੇ ਬਾਵਜੂਦ ਵੀ ਇਹ ਕਹਿਣਾ ਕਿ ਸਾਡੀ ਸਰਕਾਰ ਵਿਚ ਪੁੱਛਗਿੱਛ ਨਹੀਂ ਹੈ, ਇਹ ਠੀਕ ਨਹੀਂ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਕਿਸੇ ਨੂੰ ਵੀ ਪਾਰਟੀ ਵਿਚ ਸ਼ਾਮਿਲ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪਰਖ ਕਰੇ | ਉਨ੍ਹਾਂ ਦੱਸਿਆ ਕਿ ਪਾਰਟੀ ਛੱਡ ਕੇ ਜਾਣ ਵਾਲੇ ਇਕ ਸੰਸਦ ਮੈਂਬਰ ਵਲੋਂ ਉਨ੍ਹਾਂ ਨੂੰ ਵੀ ਪਾਰਟੀ ਛੱਡਣ ਦੀ ਪੇਸ਼ਕਸ਼ ਆਈ ਸੀ, ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ | ਇਕ ਸਵਾਲ ਦੇ ਜਵਾਬ ਵਿਚ ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਫ਼ੰਡ ਰੋਕਣ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਪੰਜਾਬ ਦੇ ਕਈ ਕੰਮ ਵਿਚਾਲੇ ਰੁਕੇ ਖੜੇ ਹਨ | ਸੰਤ ਸੀਚੇਵਾਲ ਨੇ ਦੱਸਿਆ ਕਿ ਪਿੰਡਾਂ ਵਿਚ ਛੱਪੜਾਂ ਦਾ ਜੋ ਕੰਮ ਚੱਲ ਰਿਹਾ ਹੈ ਉਸ ਲਈ ਪੰਜਾਬ ਸਰਕਾਰ ਵਲੋਂ ਸਾਰੀ ਗਰਾਂਟ ਦਿੱਤੀ ਗਈ ਹੈ ਤੇ ਇਸ ਵਿਚ ਕੇਂਦਰ ਦਾ ਕੋਈ ਲੈਣ ਦੇਣ ਨਹੀਂ ਹੈ | ਬੁੱਢੇ ਦਰਿਆ ਦੇ ਕੰਮ ਮੁਕੰਮਲ ਹੋਣ ਸੰਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦੀ ਸੇਵਾ ਲਗਾਤਾਰ ਜਾਰੀ ਹੈ ਤੇ ਆਸ ਹੈ ਛੇਤੀ ਹੀ ਇਹ ਕੰਮ ਮੁਕੰਮਲ ਹੋ ਜਾਵੇਗਾ | ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਵਲੋਂ ਹੜ੍ਹਾਂ ਨੂੰ ਰੋਕਣ ਲਈ ਅਗਾਊਾ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ ਹੈ ਤੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਬੰਨ੍ਹਾਂ ਨੂੰ ਚੌੜਾ ਕਰਨ ਲਈ ਮਿੱਟੀ ਪਾਉਣ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ 4 ਸਾਲਾਂ ਤੋਂ ਹੀ ਹੜ੍ਹਾਂ ਨੂੰ ਰੋਕਣ ਲਈ ਯਤਨਸ਼ੀਲ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਡੀ ਗੋਬਿੰਦਗੜ੍ਹ 'ਚ ਉਦਯੋਗਪਤੀਆਂ ਤੇ ਲੋਹਾ ਕਾਰੋਬਾਰੀਆਂ ਦੀਆਂ ਸੁਣੀਆਂ... ਅਗਲੀ ਖ਼ਬਰ ਕੇ.ਜੇ.ਐਫ. ਦੇ ਰਣਜੀਤ ਸਿੰਘ ਨੇ ਭਾਰਤ 'ਚ ਰੇਲ ਗੱਡੀਆਂ 'ਚ ਧਮਾਕੇ ਕਰਨ ਦੀ ਦਿੱਤੀ ਧਮਕੀ <br/>
Ad Position 24