16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਝੱਖੜ ਤੇ ਭਾਰੀ ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਚੰਡੀਗੜ੍ਹ, 3 ਮਈ (ਸੰਦੀਪ ਕੁਮਾਰ ਮਾਹਨਾ)-ਐਤਵਾਰ ਸਵੇਰੇ ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਦਿਨ ਚੜ੍ਹਦੇ ਹੀ ਘੁੱਪ ਹਨੇਰਾ ਛਾ ਗਿਆ | ਕਾਲੇ ਘਣੇ ਬੱਦਲਾਂ ਨੇ ਕੁਝ ਸਮੇਂ ਲਈ ਅਜਿਹਾ ਦਿ੍ਸ਼ ਪੈਦਾ ਕਰ ਦਿੱਤਾ ਜਿਵੇਂ ਸ਼ਾਮ ਢਲ ਆਈ ਹੋਵੇ | ਇਸ ਤੋਂ ਬਾਅਦ ਝੱਖੜ ਦੇ ਨਾਲ-ਨਾਲ ਭਾਰੀ ਮੀਂਹ ਪੈਣ ਨਾਲ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ | ਅਚਾਨਕ ਹੋਈ ਇਸ ਮੌਸਮੀ ਤਬਦੀਲੀ ਕਾਰਨ ਤਾਪਮਾਨ 'ਚ ਵੀ ਕਮੀ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਨੇ ਆਮ ਜੀਵਨ 'ਤੇ ਅਸਰ ਪਾਇਆ ਹੈ | ਇਸ ਖ਼ਰਾਬ ਮੌਸਮ ਦਾ ਸਭ ਤੋਂ ਵੱਡਾ ਅਸਰ ਬਿਜਲੀ ਪ੍ਰਣਾਲੀ 'ਤੇ ਵੇਖਣ ਨੂੰ ਮਿਲਿਆ | ਤੇਜ਼ ਹਵਾਵਾਂ ਅਤੇ ਅਸਮਾਨੀ ਬਿਜਲੀ ਦੇ ਖ਼ਤਰੇ ਨੂੰ ਦੇਖਦੇ ਹੋਏ ਜਲੰਧਰ, ਲੁਧਿਆਣਾ ਅਤੇ ਮੁਹਾਲੀ ਸਮੇਤ ਕਈ ਸ਼ਹਿਰਾਂ 'ਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਦਿਨ ਵੇਲੇ ਹਨੇਰੇ ਵਰਗਾ ਮਾਹੌਲ ਬਣ ਗਿਆ | ਹਾਲਾਂਕਿ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੋ ਗਿਆ | ਰੂਪਨਗਰ, ਹੁਸ਼ਿਆਰਪੁਰ, ਫਗਵਾੜਾ ਅਤੇ ਅੰਮਿ੍ਤਸਰ ਸਮੇਤ ਹੋਰ ਕਈ ਹਿੱਸਿਆਂ 'ਚ ਮੀਂਹ ਪੈਣ ਦੀਆਂ ਰਿਪੋਰਟਰਾਂ ਹਨ | ਹੁਸ਼ਿਆਰਪੁਰ ਦੇ ਪੁਰਹੀਰਾਂ ਇਲਾਕੇ ਦੇ ਇੰਡਸਟ੍ਰੀਜ਼ ਫੋਕਲ ਪੁਆਇੰਟ 'ਚ ਤੜਕੇ ਅਚਾਨਕ ਆਈ ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਬਿਜਲੀ ਦੇ ਕੁਝ ਖੰਭੇ ਅਤੇ ਦਰਖਤ ਉੱਖੜ ਗਏ, ਜਿਸ ਨਾਲ ਇਕ ਸਥਾਨਿਕ ਉਦਯੋਗਪਤੀ ਜ਼ਖ਼ਮੀ ਹੋ ਗਿਆ | ਤੇਜ਼ ਹਨ੍ਹੇਰੀ ਨਾਲ 6-7 ਬਿਜਲੀ ਦੇ ਖੰਭੇ ਅਤੇ ਦੋ ਵੱਡੇ ਦਰਖ਼ਤ ਉੱਖੜ ਗਏ | ਪੁਰਹੀਰਾਂ ਦੇ ਐਸ. ਐਚ. ਓ. ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਉਦਯੋਗਪਤੀ ਆਪਣੇ ਸਕੂਟਰ 'ਤੇ ਜਾ ਰਿਹਾ ਸੀ ਜਦੋਂ ਕੁਝ ਡਿੱਗਦੇ ਖੰਭੇ ਅਤੇ ਹਾਈ-ਟੈਂਸ਼ਨ ਤਾਰਾਂ ਉਸ 'ਤੇ ਡਿੱਗ ਗਈਆਂ | ਇੰਡਸਟਰੀਅਲ ਫੋਕਲ ਪੁਆਇੰਟ ਖੇਤਰ 'ਚ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ ਕਿਉਂਕਿ ਡਿੱਗੇ ਹੋਏ ਖੰਭਿਆਂ ਤੇ ਤਾਰਾਂ ਕਾਰਨ ਸੜਕਾਂ ਬੰਦ ਹੋ ਗਈਆਂ | ਫਗਵਾੜਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰੇ ਧੂੜ ਭਰੀ ਹਨੇਰੀ ਚੱਲੀ ਅਤੇ ਭਾਰੀ ਮੀਂਹ ਪਿਆ | ਮੌਸਮ ਵਿਭਾਗ ਅਨੁਸਾਰ ਸੂਬੇ ਦੇ ਅੱਠ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਰੂਪਨਗਰ ਵਿਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ | ਇਨ੍ਹਾਂ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ | ਪਿਛਲੇ ਦਿਨਾਂ ਦੌਰਾਨ ਸੂਬੇ 'ਚ ਗਰਮੀ ਦਾ ਅਸਰ ਜਾਰੀ ਸੀ | ਬਠਿੰਡਾ 'ਚ ਸਭ ਤੋਂ ਵੱਧ 40.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਫਰੀਦਕੋਟ ਅਤੇ ਫਾਜ਼ਿਲਕਾ 'ਚ ਵੀ ਤਾਪਮਾਨ 39 ਡਿਗਰੀ ਤੋਂ ਉੱਪਰ ਰਿਹਾ | ਚੰਡੀਗੜ੍ਹ 'ਚ 36.2 ਡਿਗਰੀ ਅਤੇ ਲੁਧਿਆਣਾ 'ਚ 38 ਡਿਗਰੀ ਤਾਪਮਾਨ ਦਰਜ ਕੀਤਾ ਗਿਆ | ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ 4 ਅਤੇ 5 ਮਈ ਨੂੰ ਸੂਬੇ ਦੇ ਕਈ ਇਲਾਕਿਆਂ 'ਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ, ਜਦਕਿ 6 ਮਈ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | 7 ਅਤੇ 8 ਮਈ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੰਭੂ ਰੇਲਵੇ ਟਰੈਕ ਧਮਾਕਾ ਮਾਮਲਾ-ਗਿ੍ਫ਼ਤਾਰ ਗੁਰਜਿੰਦਰ ਸਿੰਘ ਦੇ ਮਾਪਿਆਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਾਉਣੀ ਦੀ ਮੱਕੀ ਪ੍ਰਾਜੈਕਟ ਦਾ 16 ਜ਼ਿਲਿ੍ਹਆਂ ਤੱਕ ਵਿਸਥਾਰ-ਖੁੱਡੀਆਂ
Ad Position 24