16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸ਼ੰਭੂ ਰੇਲਵੇ ਟਰੈਕ ਧਮਾਕਾ ਮਾਮਲਾ-ਗਿ੍ਫ਼ਤਾਰ ਗੁਰਜਿੰਦਰ ਸਿੰਘ ਦੇ ਮਾਪਿਆਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਕਿਹਾ, ਸਾਡਾ ਗੁਰਸਿੱਖ ਮਿਹਨਤੀ ਪੁੱਤਰ ਖੇਤੀਬਾੜੀ ਤੇ ਦੁੱਧ ਵੇਚਣ ਦਾ ਕੰਮ ਕਰਦਾ ਹੈ
ਨੌਸ਼ਹਿਰਾ ਮੱਝਾ ਸਿੰਘ, 3 ਮਈ (ਰਵੀ ਭਗਤ)-ਪਟਿਆਲਾ ਦੇ ਸ਼ੰਭੂ ਰੇਲਵੇ ਟਰੈਕ 'ਤੇ 27 ਅਪ੍ਰੈਲ ਨੂੰ ਹੋਏ ਧਮਾਕੇ ਦੇ ਮਾਮਲੇ 'ਚ ਐਸ. ਐਸ. ਓ. ਸੀ. ਅੰਮਿ੍ਤਸਰ, ਪਟਿਆਲਾ ਪੁਲਿਸ ਤੇ ਸੀ.ਆਈ. ਪਠਾਨਕੋਟ ਵਲੋਂ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਗੁਰਜਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਬਿਧੀਪੁਰ ਥਾਣਾ ਸੇਖਵਾਂ ਨੂੰ ਵੀਰਵਾਰ ਸ਼ਾਮ ਨੂੰ ਘਰੋਂ ਦੁੱਧ ਪਾਉਣ ਗਏ ਨੂੰ ਸਿਵਲ ਪੁਲਿਸ ਵਲੋਂ ਚੁੱਕੇ ਜਾਣ 'ਤੇ ਗੁਰਜਿੰਦਰ ਸਿੰਘ ਦੇ ਪਿਤਾ ਮੁਖਤਾਰ ਸਿੰਘ ਤੇ ਮਾਤਾ ਜਸਬੀਰ ਕੌਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਸਾਡਾ ਗੁਰਸਿੱਖ ਪੁੱਤਰ ਗੁਰਜਿੰਦਰ ਸਿੰਘ ਦਾ ਦੂਸਰਾ ਹੋਰ ਕੋਈ ਨਾਂਅ ਨਹੀਂ ਹੈ ਅਤੇ ਉਹ ਖੇਤੀਬਾੜੀ ਦੇ ਨਾਲ-ਨਾਲ ਦੁੱਧ ਪਾਉਣ ਦਾ ਕੰਮ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਦੀ ਪਤਨੀ ਤੇ 2 ਛੋਟੇ ਬੱਚਿਆਂ ਸਮੇਤ ਸਾਰਾ ਪਰਿਵਾਰ ਅੰਮਿ੍ਤਧਾਰੀ ਸਿੱਖ ਹੈ ਅਤੇ ਉਸ ਦਾ ਕੋਈ ਵੀ ਅਜਿਹਾ ਕਿ੍ਮੀਨਲ ਰਿਕਾਰਡ ਨਹੀਂ ਹੈ, ਉਹ ਪਰਿਵਾਰ ਸਮੇਤ ਰੋਜ਼ਾਨਾ ਬਾਣੀ ਤੇ ਨਿੱਤਨੇਮ ਕਰਦਾ ਹੈ | ਉਨ੍ਹਾਂ ਪ੍ਰਸ਼ਾਸਨ ਕੋਲੋਂ ਅਪੀਲ ਕਰਦਿਆਂ ਕਿਹਾ ਕਿ ਸਾਡੇ ਪੁੱਤਰ ਦੀ ਸਹੀ ਜਾਂਚ ਪੜਤਾਲ ਕਰਕੇ ਉਸ ਨੂੰ ਰਿਹਾਅ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਝਬਾਲ ਨੇੜਿਓਾ 60 ਕਰੋੜ ਦੀ 12 ਕਿੱਲੋ ਹੈਰੋਇਨ ਸਮੇਤ ਤਿੰਨ ਤਸਕਰ ਗਿ੍ਫ਼ਤਾਰ <br/> ਅਗਲੀ ਖ਼ਬਰ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਝੱਖੜ ਤੇ ਭਾਰੀ ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ <br/>
Ad Position 24