16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸ਼ੇਰੇ ਪੰਜਾਬ ਵਲੋਂ ਭੇਟ ਕੀਤੀ ਤਲਵਾਰ ਵਾਪਸ ਲਿਆਉਣ ਲਈ ਜੱਦੋ-ਜਹਿਦ ਕਰ ਰਹੇ ਮੰਗਲ ਸਿੰਘ ਰਾਮਗੜ੍ਹੀਆ ਦੇ ਵਾਰਿਸ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

35 ਵਰ੍ਹੇ ਪਹਿਲਾਂ ਮਜਬੂਰਨ 5 ਹਜ਼ਾਰ 'ਚ ਵੇਚਣੀ ਪਈ ਪੁਰਖਿਆਂ ਦੀ ਨਿਸ਼ਾਨੀ
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਰਕਾਰ-ਏ-ਬਾਵਕਾਰ ਦੀ ਉਪਾਧੀ ਨਾਲ ਸਨਮਾਨਿਤ ਮੰਗਲ ਸਿੰਘ ਰਾਮਗੜ੍ਹੀਆ ਨੂੰ ਭੇਟ ਕੀਤੀ ਗਈ ਤਲਵਾਰ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦੇ ਵਾਰਸ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ | ਇਹ ਤਲਵਾਰ ਮੰਗਲ ਸਿੰਘ ਰਾਮਗੜ੍ਹੀਆ ਦੇ ਪੜਪੋਤੇ ਸਰਦਾਰ ਬਹਾਦਰ ਕਰਤਾਰ ਸਿੰਘ ਦੀ ਨੂੰ ਹ ਬੀਬੀ ਜਸਪਾਲ ਕੌਰ ਵਲੋਂ ਆਰਥਿਕ ਤੰਗੀ ਦੇ ਚੱਲਦਿਆਂ ਸਿਰਫ਼ ਪੰਜ ਹਜ਼ਾਰ ਦਾ ਕਰਜ਼ਾ ਉਤਾਰਨ ਲਈ ਸਾਲ 1991 'ਚ ਸਥਾਨਕ ਜਲਿ੍ਹਆਂਵਾਲਾ ਬਾਗ ਦੇ ਨਜ਼ਦੀਕ ਇਕ ਪੁਰਾਤਨ ਵਸਤੂਆਂ ਦੇ ਕਾਰੋਬਾਰੀ ਨੂੰ ਵੇਚੀ ਗਈ ਸੀ | 'ਅਜੀਤ' ਨਾਲ ਗੱਲਬਾਤ ਕਰਦਿਆਂ ਜਸਪਾਲ ਕੌਰ ਦੀ ਨੂੰ ਹ ਬੀਬੀ ਦਰਸ਼ਨ ਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਬਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਉਸ ਦੀ ਸੱਸ ਨੂੰ ਮਜਬੂਰਨ ਪੁਰਖਿਆਂ ਦੀ ਵਿਰਾਸਤੀ ਨਿਸ਼ਾਨੀ ਵੇਚਣੀ ਪਈ | ਦਰਸ਼ਨ ਪਾਲ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਵਰਿ੍ਹਆਂ ਤੋਂ ਉਕਤ ਇਤਿਹਾਸਕ ਤਲਵਾਰ ਖ਼ਰੀਦਣ ਵਾਲੇ ਕਾਰੋਬਾਰੀ ਦੀ ਭਾਲ ਕਰ ਰਿਹਾ ਹੈ ਤਾਂ ਤਲਵਾਰ ਨੂੰ ਵਾਪਸ ਹਾਸਿਲ ਕੀਤਾ ਜਾ ਸਕੇ | ਬੀਬੀ ਜਸਪਾਲ ਕੌਰ ਦਾ ਪਰਿਵਾਰ ਮੌਜੂਦਾ ਸਮੇਂ ਸ਼ਹਿਰ ਦੇ ਚੌਕ ਭੋੜੀਵਾਲਾ ਦੇ ਉੱਤਮਗੜ੍ਹ ਵਿਚ ਰਹਿ ਰਿਹਾ ਹੈ | ਉਨ੍ਹਾਂ ਦੇ ਸਪੁੱਤਰ ਕਮਲ ਸ਼ੇਰ ਸਿੰਘ ਰਾਮਗੜ੍ਹੀਆ ਅਤੇ ਨੂੰ ਹ ਬੀਬੀ ਦਰਸ਼ਨ ਪਾਲ ਕੌਰ ਨੇ ਉਨ੍ਹਾਂ ਕੋਲ ਮੌਜੂਦ ਮੰਗਲ ਸਿੰਘ ਰਾਮਗੜ੍ਹੀਆ ਦੇ ਸ਼ਸਤਰ ਜਿਨ੍ਹਾਂ 'ਚ ਤੀਰ ਕਮਾਨ, ਚਾਕੂ, ਬਰਛੀਆਂ, ਕਿਰਚਾਂ ਅਤੇ ਰਾਮਗੜ੍ਹੀਆ ਸ਼ਾਹੀ ਪਰਿਵਾਰ ਦੀਆਂ ਪੁਰਾਣੀਆਂ ਬਲੈਕ ਐਂਡ ਵਾਈਟ ਕੈਮਰੇ ਨਾਲ ਖਿੱਚੀਆਂ ਅਤੇ ਹੱਥ ਨਾਲ ਬਣਾਈਆਂ ਗਈਆਂ ਤਸਵੀਰਾਂ ਵਿਖਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਪਾਸ ਹੈਨਰੀ ਵਿਲਕਨਸਨ ਪਾਲ ਲੰਡਨ ਕੰਪਨੀ ਦੀ ਬਣੀ ਉਹ ਸ਼ਾਹੀ ਤਲਵਾਰ ਵੀ ਮੌਜੂਦ ਹੈ ਜੋ ਪਿ੍ੰਸ ਆਫ਼ ਵੇਲਜ਼ ਵਲੋਂ ਮੰਗਲ ਸਿੰਘ ਰਾਮਗੜ੍ਹੀਆ ਨੂੰ ਹਿਜ਼ ਰਾਇਲ ਹਾਈਨੈਸ ਅਤੇ ਕਮਪੈਨੀਅਨ ਆਫ਼ ਸਟਾਰ ਆਫ਼ ਇੰਡੀਆ (ਸੀ. ਐੱਸ. ਆਈ.) ਵਰਗੇ ਮਹੱਤਵਪੂਰਨ ਖ਼ਿਤਾਬਾਂ ਨਾਲ ਨਿਵਾਜਦਿਆਂ ਭੇਟ ਕੀਤੀ ਗਈ ਸੀ | ਉਕਤ ਈਰਾਨੀ ਤਲਵਾਰ 'ਤੇ ਅਰਬੀ 'ਚ ਲਿਖੀ ਮੋਹਰ 'ਤੇ ਸੰਨ 1171 ਹਿਜਰੀ ਉੱਕਰਿਆ ਸਾਫ਼ ਪੜਿ੍ਹਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਦੋਂ ਮੁੱਕੇਗੀ ਅਧਿਆਪਕ ਭਰਤੀ ਦੀ ਉਡੀਕ ਅਗਲੀ ਖ਼ਬਰ ਖੇਤਾਂ 'ਚ ਲੱਗੀ ਅੱਗ ਕਾਰਨ ਧੂੰਏਾ ਦੀ ਲਪੇਟ 'ਚ ਆਇਆ ਮੋਟਰਸਾਈਕਲ ਸਵਾਰ ਪਰਿਵਾਰ ਚਾਰੇ ਮੈਂਬਰ ਬੁਰੀ ਤਰ੍ਹਾਂ ਝੁਲਸੇ <b...
Ad Position 24