ਚੰਡੀਗੜ੍ਹ, 23 ਮਈ (ਅਜਾਇਬ ਸਿੰਘ ਔਜਲਾ)-ਸਥਾਨਕ ਸੈਕਟਰ-17 ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ 'ਤੇ ਪੰਜਾਬ ਭਰ ਤੋਂ ਪਹੁੰਚੇ ਸਾਹਿਤਕਾਰਾਂ, ਬੁੱਧੀਜੀਵੀਆਂ, ਲੇਖਕਾਂ, ਪੋ੍ਰਫੈਸਰਾਂ, ਕਿਸਾਨ ਆਗੂਆਂ, ਵਕੀਲਾਂ ਤੇ ਕਲਾਕਾਰਾਂ ਵਲੋਂ ਪੰਜਾਬੀ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ ਰੋਸ ਮੁਜ਼ਾਹਰੇ ਦੇ ਕਨਵੀਨਰ ਡਾ. ਸ਼ਿੰਦਰਪਾਲ ਸਿੰਘ, ਮੱਖਣ ਕੁਹਾੜ, ਦੀਪ ਦੇਵਿੰਦਰ ਸਿੰਘ ਆਦਿ ਦੀ ਦੇਖ ਰੇਖ ਹੇਠ ਹੋਏ ਇਸ ਰੋਸ ਮੁਜ਼ਾਹਰੇ ਵਿਚ ਵੱਖ-ਵੱਖ ਬੁਲਾਰਿਆਂ ਨੇ ਮਾਤ ਭਾਸ਼ਾ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਸਾਂਝੇ ਤੌਰ 'ਤੇ ਪੰਜਾਬ ਦੀ ਧਰਤੀ 'ਤੇ ਕੇਂਦਰ ਦੇ ਆਰਮੀ ਸਕੂਲਾਂ ਵਿਚ ਪੰਜਾਬੀ ਨੂੰ ਦਰ ਕਿਨਾਰ ਕਰਕੇ ਸੰਸਕਿ੍ਤ ਨੂੰ ਪਹਿਲ ਦੇਣ ਦੇ ਫ਼ੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮਿਲਟਰੀ ਸਕੂਲਾਂ 'ਚ ਜਾਰੀ ਹੋਏ ਸਰਕੂਲਰ ਨੂੰ ਵਾਪਸ ਲੈਣ ਦੀ ਮੰਗ ਕੀਤੀ | ਦਰਸ਼ਨ ਬੁੱਟਰ ਨੇ ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਸਵਰਾਜਬੀਰ, ਹਮੀਰ ਸਿੰਘ, ਜਗਤਾਰ ਭੁੱਲਰ, ਮੱਖਣ ਕੁਹਾੜ, ਡਾ. ਸਰਬਜੀਤ ਸਿੰਘ, ਦੀਪਕ ਸ਼ਰਮਾ ਚਨਾਰਥਲ, ਹਰਜੀਤ ਸਿੰਘ ਗਰੇਵਾਲ, ਬਲਕਾਰ ਸਿੱਧੂ, ਵਿਧਾਇਕ ਪ੍ਰਗਟ ਸਿੰਘ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਰਾਜਿੰਦਰ ਸਿੰਘ ਪਟਿਆਲਾ, ਅਦਾਕਾਰ ਦਰਸ਼ਨ ਔਲਖ, ਹਰਿੰਦਰ ਹਰ, ਮੁਲਾਜ਼ਮ ਮਜ਼ਦੂਰ ਆਗੂ ਦੇਵੀ ਦਿਆਲ ਸ਼ਰਮਾ, ਹਰਦੀਪ ਕੌਰ ਵਿਰਕ, ਡਾ. ਸੁਰਿੰਦਰ ਗਿੱਲ ਨੇ ਸਾਂਝੀ ਸੁਰ ਵਿਚ ਪੰਜਾਬੀ ਭਾਸ਼ਾ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਦੀ ਆਲੋਚਨਾ ਕੀਤੀ ਉੱਥੇ ਉਨ੍ਹਾਂ ਪੰਜਾਬ ਰਾਜ ਭਾਸ਼ਾ ਐਕਟ 2008 ਦੇ ਹਵਾਲੇ ਨਾਲ ਜ਼ੋਰ ਦੇ ਕੇ ਕਿਹਾ ਕਿ ਰਾਜ ਦੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਪਬਲਿਕ ਅਤੇ ਸੀ. ਬੀ.ਐਸ. ਸੀ. ਜਾਂ ਆਈ ਸੀ ਐਸਸੀ ਦੇ ਸਕੂਲਾਂ ਵਿਚ ਦਸਵੀਂ ਤਕ ਪੰਜਾਬੀ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਇਆ ਜਾਣ ਦੀ ਮੰਗ ਨੂੰ ਵੀ ਸ਼ਿੱਦਤ ਨਾਲ ਉਠਾਇਆ ਗਿਆ | ਇਸ ਰੋਸ ਧਰਨੇ ਦੌਰਾਨ ਸ਼ੈਲਿੰਦਰਜੀਤ ਸਿੰਘ ਰਾਜਨ, ਪਰਮਿੰਦਰ ਸਿੰਘ ਗਿੱਲ, ਸੁਰਿੰਦਰਪ੍ਰੀਤ ਘਣੀਆਂ, ਦਲਜੀਤ ਸਿੰਘ ਸਾਹੀ, ਮੂਲ ਚੰਦ ਸ਼ਰਮਾ, ਡਾ ਪਰਮਜੀਤ ਬਾਠ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਸਵਰਾਜ ਸੰਧੂ, ਡਾ. ਸੁਖਦੇਵ ਸਿੰਘ ਸਿਰਸਾ, ਮਨਜੀਤ ਸਿੰਘ ਵਸੀ, ਗੁਰਮੀਤ ਬਾਜਵਾ, ਗੁਰਪ੍ਰੀਤ ਰੰਗੀਲਪੁਰ, ਡਾ. ਲੇਖ ਰਾਜ, ਨਾਟਕਕਾਰ ਜਗਜੀਵਨ ਸਿੰਘ, ਕੰਵਲ ਨੈਣ ਸੇਖੋਂ, ਹਰਦਿਆਲ ਥੂਹੀ, ਗੁਰਮੀਤ ਸਿਗਲ, ਬੀ.ਆਰ. ਰੰਗਾੜਾ, ਬਾਬੂ ਰਾਮ ਦੀਵਾਨਾ, ਭਾਈ ਜਤਿੰਦਰਪਾਲ ਸਿੰਘ ਜੇ.ਪੀ. ਬੂਟਾ ਰਾਮ ਅਜਾਦ, ਮੱਖਣ ਭੈਣੀਵਾਲ, ਧਰਮ ਸਿੰਘ ਧਿਆਨਪੁਰੀ, ਅਰਵਿੰਦਰ ਕਾਕੜਾ, ਪੰਮੀਂਦੇਵੇਦੀ, ਅਨਿਲ ਫ਼ਤਿਹਗੜ੍ਹ, ਸੁਰਿੰਦਰ ਖੀਵਾ, ਗੁਰਸੇਵਕ ਢਿੱਲੋਂ, ਰਮਨ ਸੰਧੂ, ਸਰਦਾਰਾ ਸਿੰਘ ਚੀਮਾ, ਡਾ ਮਨਜੀਤ ਸਿੰਘ ਬੱਲ,ਰਜਿੰਦਰ ਧੀਮਾਨ, ਅੰਗਰੇਜ਼ ਵਿਰਦੀ, ਗੁਰਿੰਦਰ ਕਲਸੀ, ਗੁਰਦੇਵ ਪਾਲ ਕੌਰ, ਡਾ ਕੁਲਦੀਪ ਪੁਰੀ, ਸੁੱਚਾਸਿੰਘ ਪਥਨਾਵਾਲ, ਰਾਜਵਿੰਦਰ ਕੌਰ ਦੇ ਨਾਲ-ਨਾਲ ਕਵਿੱਤਰੀ ਰਜਿੰਦਰ ਰੇਨੂੰ, ਸਿਮਰਜੀਤ ਗਰੇਵਾਲ, ਚਰਨਜੀਤ ਬਾਂਠ, ਰਮਨਦੀਪ ਰਮਣੀਕ, ਪਿਆਰਾ ਸਿੰਘ ਰਾਹੀ, ਰਜਿੰਦਰ ਕੌਰ ਸਰਾਂ, ਹਰਭਜਨ ਕੌਰ ਢਿੱਲੋਂ, ਗੁਰਦਿਆਲ ਸਿੰਘ ਖੁੱਡਾ ਅਲੀ ਸ਼ੇਰ, ਨਰਿੰਦਰ ਕੌਰ ਲੌਂਗੀਆਂ, ਜੀ.ਐਸ.ਮਾਵੀ, ਵੀ.ਚੱਠਾ, ਬਲਜੀਤ ਸਿੰਘ ਖ਼ਾਲਸਾ, ਗੁਰਮੇਲ ਸਿੰਘ ਸੰਧੂ, ਦਰਸ਼ਨ ਪਤਲੀ, ਹਰਦੀਪ ਕੌਰ, ਸਿਮਰਜੀਤ ਕੌਰ ਧਾਲੀਵਾਲ, ਬਲਜੀਤ ਢਿੱਲੋਂ, ਡਾ. ਹਰਬੰਸ ਕੌਰ ਗਿੱਲ, ਬਲਵਿੰਦਰ ਢਿੱਲੋਂ, ਡਾ. ਗੁਰਦੇਵ ਸਿੰਘ ਗਿੱਲ ਆਦਿ ਨੇ ਵੀ ਸ਼ਿਰਕਤ ਕੀਤੀ | ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਦੇ ਰਾਜਪਾਲ ਰਾਹੀਂ ਇਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਜ਼ਿੰਮੇਵਾਰ ਅਦਾਰਿਆਂ ਨੂੰ ਵੀ ਭੇਜਿਆ ਗਿਆ |
ਚੰਡੀਗੜ੍ਹ 'ਚ ਪੰਜਾਬੀ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਰੋਸ ਮੁਜ਼ਾਹਰਾ ਤੇ ਵਿਸ਼ਾਲ ਧਰਨਾ, ਮਾਤ ਭਾਸ਼ਾ ਦੇ ਹੱਕ 'ਚ ਸਾਂਝੇ ਤੌਰ 'ਤੇ ਸੰਘਰਸ਼ ਵਿੱਢਣ ਦਾ ਹੋਕਾ
ਅਜੀਤ ਡੈਸਕ
24-05-2026