27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਈਦ-ਉਲ-ਅਜ਼ਹਾ ਦਾ ਪਵਿੱਤਰ ਤਿਉਹਾਰ

Ad Position 21
No active advertisement
ਅਜੀਤ ਡੈਸਕ 28-05-2026

ਮਲੇਰਕੋਟਲਾ, 27 ਮਈ (ਮੁਹੰਮਦ ਹਨੀਫ਼ ਥਿੰਦ)-ਕੁਰਬਾਨੀ ਤੇ ਤਿਆਗ ਦਾ ਪ੍ਰਤੀਕ ਈਦ-ਉਲ-ਅਜ਼ਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਅੱਜ ਦੇਸ਼ ਭਰ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਮਲੇਰਕੋਟਲਾ ਦੀਆਂ ਈਦਗਾਹਾਂ ਅਤੇ ਵੱਖ-ਵੱਖ ਮਸਜਿਦਾਂ 'ਚ ਈਦ-ਉਲ-ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕਰਨ ਦੀ ਸਮਾਂ ਸਾਰਨੀ ਇਸ ਪ੍ਰਕਾਰ ਹੈ | ਵੱਡੀ ਈਦਗਾਹ ਮਲੇਰਕੋਟਲਾ ਵਿਖੇ ਈਦ ਦੀ ਨਮਾਜ਼ ਸਵੇਰੇ 6:30 ਹਜ਼ਰਤ ਮੌਲਾਨਾ ਇਰਤਕਾ-ਉਲ-ਹਸਨ-ਕਾਂਧਲਵੀ ਸਾਹਿਬ ਮੁਫ਼ਤੀ-ਏ-ਆਜ਼ਮ ਪੰਜਾਬ ਤੇ ਛੋਟੀ ਈਦਗਾਹ ਕਿਲ੍ਹਾ ਰਹਿਮਤਗੜ੍ਹ ਵਿਖੇ ਸਵੇਰੇ 7 ਵਜੇ ਮੁਫ਼ਤੀ ਮੁਹੰਮਦ ਅਸਦ ਮੁਨੱਬਰ ਸਾਹਿਬ ਈਦ ਦੀ ਨਮਾਜ਼ ਅਦਾ ਕਰਵਾਉਣਗੇ | ਇਸੇ ਤਰ੍ਹਾਂ ਛੋਟੀ ਈਦਗਾਹ ਨੇੜੇ ਰੇਲਵੇ ਲਾਈਨ 'ਚ ਸਵੇਰੇ 7 ਵਜੇ, ਈਦਗਾਹ ਸਲਫੀਆ ਲੁਧਿਆਣਾ ਬਾਈਪਾਸ 'ਚ ਸਵੇਰੇ 6:15 ਵਜੇ, ਮਦਨੀ ਮਸਜਿਦ ਯਾਨੀਕਿ ਤਬਲੀਗੀ ਮਰਕਜ਼ 'ਚ ਸਵੇਰੇ 6 ਵਜੇ, ਮੁਹੰਮਦੀ ਮਸਜਿਦ ਮੁਹੱਲਾ ਚੋਰਮਾਰਾਂ ਵਾਲੀ 'ਚ ਸਵੇਰੇ 6 ਵਜੇ, ਮਸਜਿਦ ਬਾਗ਼ ਬਸਤੀ ਵਾਲੀ 'ਚ ਸਵੇਰੇ 5:50 ਵਜੇ, ਮਸਜਿਦ ਕਲਸਾਂ ਵਾਲੀ 'ਚ ਸਵੇਰੇ 6:15 ਵਜੇ, ਮਸਜਿਦ ਸਰਹਿੰਦੀ ਗੇਟ ਵਾਲੀ 'ਚ ਸਵੇਰੇ 5:50, ਮੁਹੰਮਦੀ ਮਸਜਿਦ ਬੱਸ ਸਟੈਂਡ ਵਾਲੀ 'ਚ ਸਵੇਰੇ 6:30 ਵਜੇ, ਉਮਰ ਮਸਜਿਦ ਕਾਲਜ ਰੋਡ ਨੇੜੇ ਪ੍ਰੇਮ ਲਤਾ ਹਸਪਤਾਲ ਵਾਲੀ 'ਚ ਸਵਰੇ 05:50 ਵਜੇ, ਮਸਜਿਦ ਕੱਚਾ ਕੋਟ ਵਾਲੀ 'ਚ ਸਵੇਰੇ 5:50 ਵਜੇ, ਮਸਜਿਦ ਉੱਮੇ ਸਲਮਾ ਦੁੱਲਮਾਂ ਰੋਡ ਵਾਲੀ 'ਚ 05:50 ਵਜੇ, ਮਸਜਿਦ ਬੰਗਲੇ ਵਾਲੀ 'ਚ ਸਵੇਰੇ 6:00 ਵਜੇ, ਮਸਜਿਦ ਕੁਰੈਸ਼ ਸਰੌਦ ਰੋਡ ਵਾਲੀ 'ਚ ਸਵੇਰੇ 05:50 ਵਜੇ, ਮਸਜਿਦ ਅੱਬੂ-ਬਕਰ ਛੱਤਾ ਵਾਲੀ 'ਚ ਸਵੇਰੇ 05:50 ਵਜੇ, ਜਾਮਾ ਮਸਜਿਦ ਮਲੇਰਕੋਟਲਾ 'ਚ ਸਵੇਰੇ 06 ਵਜੇ, ਮਸਜਿਦ ਸਾਬਰੀ ਕੱਚਾ ਦਰਵਾਜ਼ਾ ਜਮਾਲਪੁਰਾ 'ਚ ਸਵੇਰੇ 06:30 ਵਜੇ, ਮਸਜਿਦ ਰਾਊ ਵਾਲਾ ਸਰੌਦ ਰੋਡ 'ਚ ਸਵੇਰੇ 05:55 ਵਜੇ, ਹਜ਼ਰਤ ਆਇਸ਼ਾ ਮਸਜਿਦ ਸਰੌਦ ਰੋਡ 'ਚ ਸਵੇਰੇ 06 ਵਜੇ ਅਦਾ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਈਦ-ਉਲ-ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਦੇਸ਼ ਭਰ 'ਚ ਮੁਸਲਿਮ ਭਾਈਚਾਰਾ ਕੁਰਬਾਨੀ ਕਰਨ ਦਾ ਸਿਲਸਿਲਾ ਸ਼ੁਰੂ ਕਰ ਦੇਵੇਗਾ |

Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼ ਜੋਗਿੰਦਰ ਕੌਰ ਨਕੱਈ ਅਗਲੀ ਖ਼ਬਰ ਇੰਟਰਨਲ 'ਵਰਸਿਟੀ ਬੜੂ ਸਾਹਿਬ ਵਿਖੇ ਸੈਂਕੜੇ ਵਿਦਿਆਰਥਣਾਂ ਕਰ ਰਹੀਆਂ ਨੇ ਮੁਫ਼ਤ ਪੜ੍ਹਾਈ
Ad Position 24