ਸਮਾਣਾ-ਜੋਗਿੰਦਰ ਕੌਰ ਇਕ ਸੱਚੀ ਸ਼ਖ਼ਸੀਅਤ, ਸੰਤੋਖੀ ਸੁਭਾਅ, ਸੇਵਾ ਭਾਵਨਾ ਅਤੇ ਨਿੱਤਨੇਮੀ ਗੁਰਸਿੱਖ ਮਾਤਾ ਨੇ ਆਪਣੀ ਸਮੁੱਚੀ ਜ਼ਿੰਦਗੀ ਗੁਰਬਾਣੀ ਅਤੇ ਨਾਮ ਸਿਮਰਨ ਵਿਚ ਗੁਜ਼ਾਰੀ | ਸਰਦਾਰਨੀ ਜੋਗਿੰਦਰ ਕੌਰ ਨਕੱਈ ਸੰਧੂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਧਾੜ ਦਾ ਜਮਸ਼ੇਰ ਵਿਖੇ 1935 ਵਿਚ ਹੋਇਆ | ਵੰਡ ਤੋਂ ਬਾਅਦ ਥਾਣਾ ਘਨੌਰ ਦੇ ਪਿੰਡ ਕਤਲਾਰ ਵਿਖੇ ਉਨ੍ਹਾਂ ਨੂੰ ਜ਼ਮੀਨ ਅਲਾਟ ਹੋਈ | ਉਨ੍ਹਾਂ ਦੀ ਸ਼ਾਦੀ 1948 ਵਿਚ ਹਲਕਾ ਲੰਬੀ ਦੇ ਪਿੰਡ ਮਨੀਆ ਵਾਲਾ ਵਿਖੇ ਤਰਲੋਕ ਸਿੰਘ ਨਕੱਈ ਨਾਲ ਹੋਈ | ਬਾਅਦ ਵਿਚ ਤਰਲੋਕ ਸਿੰਘ ਨਕੱਈ ਨੂੰ ਪੰਜਾਬ ਪੁਲਿਸ ਵਿਚ ਥਾਣੇਦਾਰ ਦੀ ਨੌਕਰੀ ਮਿਲ ਗਈ | ਉਹ ਦੋਵੇਂ ਲੰਮਾ ਸਮਾਂ ਚੰਡੀਗੜ੍ਹ ਵਿਖੇ ਰਹੇ | ਭਾਵੇਂ ਉਨ੍ਹਾਂ ਦੇ ਪਤੀ ਤਰਲੋਕ ਸਿੰਘ ਨਕੱਈ 12 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਪਰ ਉਨ੍ਹਾਂ ਨੇ ਹੌਸਲਾ ਰੱਖ ਕੇ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕੀਤਾ | ਮਾਤਾ ਦੇ ਦੋ ਲੜਕੇ ਪਿ੍ਤਪਾਲ ਸਿੰਘ ਅਤੇ ਹਰਪਾਲ ਸਿੰਘ ਹਨ | ਦੋ ਬੇਟੀਆਂ ਅੰਮਿ੍ਤਪਾਲ ਕੌਰ ਤੇ ਸੁਖਵਿੰਦਰਪਾਲ ਕੌਰ ਹਨ | ਮਾਤਾ ਦੇ ਵੱਡੇ ਜਵਾਈ ਸੁਖਵਿੰਦਰ ਸਿੰਘ ਸੋਹਲ ਸਿੱਖਿਆ ਵਿਭਾਗ 'ਚੋਂ ਅਤੇ ਛੋਟੇ ਜਵਾਈ ਬਲਦੇਵ ਸਿੰਘ ਧਾਲੀਵਾਲ ਉੱਘੇ ਲੇਖਕ ਹਨ ਜੋ ਪੰਜਾਬੀ ਯੂਨੀਵਰਸਿਟੀ ਦੇ ਡੀਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ | ਮਾਤਾ ਦਾ ਦੋਹਤਾ ਆਸਵੰਤ ਸਿੰਘ ਧਾਲੀਵਾਲ ਪੰਜਾਬ ਪੁਲਿਸ ਵਿਚ ਕਪਤਾਨ ਹੈ | ਮਾਤਾ ਦੇ ਪੋਤਰੇ ਅਜੇਪਾਲ ਸਿੰਘ, ਗੁਰਜੈਪਾਲ ਸਿੰਘ ਤੇ ਸਿਮਰਤਪਾਲ ਅਮਰੀਕਾ ਵਿਚ ਸੈੱਟ ਹਨ | ਅਮਰੀਕਾ ਵਿਚ ਉਨ੍ਹਾਂ ਦਾ ਟਰਾਂਸਪੋਰਟ ਅਤੇ ਰੀਅਲ ਅਸਟੇਟ ਦਾ ਕੰਮ ਹੈ | ਮਾਤਾ 90 ਸਾਲ ਦੀ ਉਮਰ ਭੋਗ ਕੇ ਹੱਸਦੀ ਖੇਡਦੀ ਫੁਲਵਾੜੀ ਛੱਡ ਕੇ ਗਏ ਹਨ | ਸਵ. ਮਾਤਾ ਦੀ ਅੰਤਿਮ ਅਰਦਾਸ ਕੱਲ੍ਹ 28 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ | ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ