27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕੁਝ ਦੇਸ਼ ਸਾਡੇ ਗੁਆਂਢ 'ਚ ਸਮੁੰਦਰੀ ਮਾਮਲਿਆਂ 'ਚ ਦਖ਼ਲ ਦੇਣਾ ਬੰਦ ਕਰਨ-ਚੀਨ

Ad Position 21
No active advertisement
ਅਜੀਤ ਡੈਸਕ 28-05-2026
ਬੀਜਿੰਗ, 27 ਮਈ (ਏਜੰਸੀ)-ਚੀਨ ਨੇ ਬੁੱਧਵਾਰ ਨੂੰ 'ਕੁਆਡ' ਮੰਤਰੀ ਮੰਡਲ ਦੀ ਬੈਠਕ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ, ਜਿਸ 'ਚ ਪੂਰਬੀ ਤੇ ਦੱਖਣੀ ਚੀਨ ਸਾਗਰ ਦੀ ਸਥਿਤੀ 'ਤੇ ਗੰਭੀਰ ਚਿੰਤਾ ਜਤਾਈ ਗਈ ਸੀ | ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓਨਿੰਗ ਨੇ ਇਥੇ ਇਕ ਮੀਡੀਆ ਕਾਨਫਰੰਸ 'ਚ ਦਿੱਲੀ 'ਚ ਹੋਈ ਕੁਆਡ ਬੈਠਕ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪੂਰਬੀ ਚੀਨ ਸਾਗਰ ਤੇ ਦੱਖਣੀ ਚੀਨ ਸਾਗਰ 'ਚ ਸਥਿਤੀ ਆਮ ਕਰਕੇ ਸਥਿਰ ਹੈ | ਅਮਰੀਕਾ, ਭਾਰਤ, ਜਪਾਨ ਤੇ ਆਸਟ੍ਰੇਲੀਆ ਵਰਗੇ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਪੂਰਬੀ ਤੇ ਦੱਖਣੀ ਚੀਨ ਸਾਗਰ ਦੀ ਸਥਿਤੀ 'ਤੇ ਸਪੱਸ਼ਟ ਰੂਪ ਨਾਲ ਗੰਭੀਰ ਚਿੰਤਾ ਜਤਾਈ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਖਤਰੇ 'ਚ ਪਾਉਣ ਵਾਲੀਆਂ ਜਬਰਦਸਤੀ ਦੀਆਂ ਕਰਾਵਾਈਆਂ ਦੀ ਨਿੰਦਾ ਕੀਤੀ, ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ 'ਤੇ ਚੀਨ ਦਾ ਨਾਂਅ ਨਹੀਂ ਲਿਆ | ਮਾਓ ਨੇ ਕਿਹਾ ਕਿ ਕੁਝ ਦੇਸ਼ਾਂ ਨੂੰ ਚੀਨ ਦੇ ਗੁਆਂਢ 'ਚ ਸਮੁੰਦਰੀ ਮਾਮਲਿਆਂ 'ਚ ਦਖ਼ਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਖੇਤਰੀ ਦੇਸ਼ਾਂ ਦੁਆਰਾ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੇ ਯਤਨਾਂ ਦਾ ਇਮਾਨਦਾਰੀ ਨਾਲ ਸਨਮਾਨ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵਪਾਰ ਸਮਝੌਤੇ 'ਤੇ ਗੱਲਬਾਤ ਲਈ ਅਮਰੀਕੀ ਵਫ਼ਦ ਵਲੋਂ ਭਾਰਤ ਦੌਰਾ 1 ਜੂਨ ਤੋਂ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ ਜੋਗਿੰਦਰ ਕੌਰ ਨਕੱਈ
Ad Position 24