27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵਪਾਰ ਸਮਝੌਤੇ 'ਤੇ ਗੱਲਬਾਤ ਲਈ ਅਮਰੀਕੀ ਵਫ਼ਦ ਵਲੋਂ ਭਾਰਤ ਦੌਰਾ 1 ਜੂਨ ਤੋਂ

Ad Position 21
No active advertisement
ਅਜੀਤ ਡੈਸਕ 28-05-2026

ਨਵੀਂ ਦਿੱਲੀ, 27 ਮਈ (ਏਜੰਸੀ)-ਅੰਤਰਿਮ ਵਪਾਰ ਸਮਝੌਤੇ ਸੰਬੰਧੀ ਅਮਰੀਕੀ ਵਫ਼ਦ ਵਲੋਂ 1 ਤੋਂ 4 ਜੂਨ ਤੱਕ ਭਾਰਤ ਦਾ ਦੌਰਾ ਕੀਤਾ ਜਾਵੇਗਾ | ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਵਫ਼ਦ ਵਲੋਂ ਅਗਲੇ ਹਫ਼ਤੇ ਭਾਰਤ ਦਾ ਦੌਰਾ ਕੀਤਾ ਜਾ ਰਿਹਾ ਹੈ, ਤਾਂ ਜੋ ਅੰਤਰਿਮ ਵਪਾਰ ਸਮਝੌਤੇ ਦੀ ਬਾਰੀਕੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਵਿਆਪਕ ਦੁਵੱਲੇ ਵਪਾਰ ਸਮਝੌਤੇ ਤਹਿਤ ਵੱਖ-ਵੱਖ ਖੇਤਰਾਂ ਜਿਵੇਂ ਬਾਜ਼ਾਰ ਪਹੁੰਚ, ਗੈਰ-ਟੈਰਿਫ਼ ਉਪਾਅ ਅਤੇ ਕਸਟਮ ਡਿਊਟੀ ਸੰਬੰਧੀ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇ | ਭਾਰਤ ਅਤੇ ਅਮਰੀਕਾ ਨੇ 7 ਫਰਵਰੀ ਨੂੰ ਇਕ ਸਾਂਝਾ ਬਿਆਨ ਜਾਰੀ ਕੀਤਾ ਸੀ, ਜਿਸ 'ਚ ਦੁਵੱਲੇ ਲਾਭਕਾਰੀ ਵਪਾਰ ਸੰਬੰਧੀ ਇਕ ਅੰਤਰਿਮ ਵਪਾਰ ਸਮਝੌਤੇ ਸੰਬੰਧੀ ਇਕ ਢਾਂਚੇ 'ਤੇ ਸਹਿਮਤੀ ਬਣੀ ਸੀ | ਇਸ ਤੋਂ ਬਾਅਦ ਭਾਰਤੀ ਵਫ਼ਦ ਨੇ 20-23 ਅਪ੍ਰੈਲ ਨੂੰ ਅਮਰੀਕਾ ਦਾ ਦੌਰਾ ਕੀਤਾ ਸੀ | ਹੁਣ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੁੱਖ ਵਾਰਤਾਕਾਰ ਦੀ ਅਗਵਾਈ ਵਾਲਾ ਅਮਰੀਕੀ ਵਫ਼ਦ 1-4 ਜੂਨ ਨੂੰ ਭਾਰਤ ਦਾ ਦੌਰਾ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਮੈਗਾ ਏ.ਐਮ.ਸੀ.ਏ. ਸਟੀਲਥ ਲੜਾਕੂ ਜੈੱਟ ਪ੍ਰੋਗਰਾਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਕੁਝ ਦੇਸ਼ ਸਾਡੇ ਗੁਆਂਢ 'ਚ ਸਮੁੰਦਰੀ ਮਾਮਲਿਆਂ 'ਚ ਦਖ਼ਲ ਦੇਣਾ ਬੰਦ ਕਰਨ-ਚੀਨ
Ad Position 24