ਨਵੀਂ ਦਿੱਲੀ, 27 ਮਈ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਦੇਸ਼ ਦੇ ਸਭ ਤੋਂ ਵੱਡੇ ਸਵਦੇਸ਼ੀ ਏਰੋਸਪੇਸ ਪ੍ਰੋਗਰਾਮ ਵਜੋਂ ਜਾਣੇ ਜਾਂਦੇ ਮਹੱਤਵਾਕਾਂਖੀ ਐਡਵਾਂਸਡ ਮਲਟੀਰੋਲ ਕੰਬੈਟ ਏਅਰਕ੍ਰਾਫਟ (ਏ.ਐਮ.ਸੀ.ਏ.) ਪ੍ਰੋਜੈਕਟ ਦੇ ਤਹਿਤ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ ਬਣਾਉਣ ਲਈ ਇਕ ਨਿੱਜੀ ਖੇਤਰ ਦੇ ਭਾਈਵਾਲ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਨੇ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਟਾਟਾ ਐਡਵਾਂਸਡ ਸਿਸਟਮਜ਼, ਲਾਰਸਨ ਐਂਡ ਟੂਬਰੋ ਅਤੇ ਭਾਰਤ ਫੋਰਜ ਨੂੰ ਬੇਨਤੀ ਪ੍ਰਸਤਾਵ (ਆਰ.ਐਫ.ਪੀ.) ਜਾਂ ਟੈਂਡਰ ਜਾਰੀ ਕੀਤਾ ਸੀ, ਜਦੋਂਕਿ ਲਾਰਸਨ ਐਂਡ ਟੂਬਰੋ ਨੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨਾਲ ਭਾਈਵਾਲੀ ਕੀਤੀ ਹੈ ਜੋ ਕਿ ਭਾਰਤ ਫੋਰਜ਼ ਨੇ ਬੀ.ਈ.ਐਮ.ਐਲ. ਨਾਲ ਸਮਝÏਤਾ ਕੀਤਾ ਹੈ | ਸੂਤਰਾਂ ਨੇ ਦੱਸਿਆ ਕਿ ਦਿਲਚਸਪ ਗੱਲ ਇਹ ਹੈ ਕਿ ਸਰਕਾਰੀ ਏਅਰੋਸਪੇਸ ਪ੍ਰਮੁੱਖ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ.ਏ.ਐਲ.) ਨੂੰ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ | ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾਉਣ ਲਈ ਉੱਨਤ ਸਟੀਲਥ ਵਿਸ਼ੇਸ਼ਤਾਵਾਂ ਵਾਲੇ ਦਰਮਿਆਨੇ-ਵਜ਼ਨ ਦੇ ਡੂੰਘੇ ਪੈਨਿਟ੍ਰੇਸ਼ਨ ਲੜਾਕੂ ਜਹਾਜ਼ ਨੂੰ ਵਿਕਸਤ ਕਰਨ ਦੇ ਮਹੱਤਵਾਕਾਂਖੀ ਏ.ਐਮ.ਸੀ.ਏ. ਪ੍ਰੋਜੈਕਟ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ | ਏ.ਐਮ.ਸੀ.ਏ. ਤੇਜਸ ਹਲਕੇ ਲੜਾਕੂ ਜਹਾਜ਼ ਦੇ ਨਾਲ ਭਾਰਤੀ ਹਵਾਈ ਸੈਨਾ ਦਾ ਮੁੱਖ ਆਧਾਰ ਬਣਨ ਦੀ ਯੋਜਨਾ ਹੈ |