27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਚੜ੍ਹਦੀ ਕਲਾ ਫ਼ਿਲਮ ਨੂੰ ਸਾਡਾ ਪੂਰਾ ਸਮਰਥਨ-ਮਲੋਆ

Ad Position 21
No active advertisement
ਅਜੀਤ ਡੈਸਕ 28-05-2026

ਮੈਲਬੋਰਨ, 27 ਮਈ (ਪਰਮਵੀਰ ਸਿੰਘ ਆਹਲੂਵਾਲੀਆ)–ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਚੜ੍ਹਦੀ ਕਲਾ' ਸਬੰਧੀ ਮੈਲਬੋਰਨ ਵਾਸੀ ਬੀਬੀ ਬਿਮਲ ਕÏਰ ਖਾਲਸਾ ਅਤੇ ਬੇਅੰਤ ਸਿੰਘ ਦੇ ਛੋਟੇ ਪੁੱਤਰ ਜਸਵਿੰਦਰ ਸਿੰਘ ਮਲੋਆ ਨੇ ਕਿਹਾ ਹੈ ਕਿ ਇਹ ਫ਼ਿਲਮ ਉਨ੍ਹਾਂ ਦੀ ਮਾਤਾ ਬਿਮਲ ਕÏਰ ਖ਼ਾਲਸਾ ਦੇ ਜੀਵਨ ਅਤੇ ਸੰਘਰਸ਼ ਦੀ ਸੱਚੀ ਕਹਾਣੀ ਨੂੰ ਦਰਸਾਉਂਦੀ ਹੈ | ਮਲੋਆ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਫ਼ਿਲਮ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਫ਼ਿਲਮ ਜ਼ਰੂਰ ਦੇਖਣ ਤਾਂ ਜੋ ਬਿਮਲ ਕÏਰ ਦੇ ਸੰਘਰਸ਼ ਅਤੇ ਜੀਵਨ ਬਾਰੇ ਆਮ ਲੋਕਾਂ ਨੂੰ ਵੀ ਜਾਣਕਾਰੀ ਮਿਲ ਸਕੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਖੁਦ ਇਹ ਫ਼ਿਲਮ ਦੇਖ ਚੁੱਕੇ ਹਨ ਅਤੇ ਇਸ 'ਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮੂਲ ਦੇ ਰਣਜੀਤ ਸਿੰਘ ਗਿੱਲ ਹੰਸਲੋ ਕੌਂਸਲ ਦੇ ਮੇਅਰ ਬਣੇ <br/> ਅਗਲੀ ਖ਼ਬਰ ਸਰਕਾਰ ਵਲੋਂ ਮੈਗਾ ਏ.ਐਮ.ਸੀ.ਏ. ਸਟੀਲਥ ਲੜਾਕੂ ਜੈੱਟ ਪ੍ਰੋਗਰਾਮ ਦੀ ਸ਼ੁਰੂਆਤ <br/>
Ad Position 24