ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਮੂਲ ਦੇ ਕੌਂਸਲਰ ਰਣਜੀਤ ਸਿੰਘ ਗਿੱਲ ਲੰਡਨ ਬਾਰੋ ਆਫ਼ ਹੰਸਲੋ ਕੌਂਸਲ ਦੇ ਮੇਅਰ ਬਣ ਗਏ ਹਨ | ਲੰਘੀ ਸ਼ਾਮ ਉਨ੍ਹਾਂ ਨੇ ਅਹੁਦਾ ਸੰਭਾਲਿਆ | ਦੱਸਣਯੋਗ ਹੈ ਕਿ ਮੇਅਰ ਰਣਜੀਤ ਸਿੰਘ ਗਿੱਲ ਦਾ ਪਿਛੋਕੜ ਅੰਮਿ੍ਤਸਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਦ ਕਿ ਉਨ੍ਹਾਂ ਦਾ ਜਨਮ ਮਲੇਸ਼ੀਆ 'ਚ ਹੋਇਆ ਸੀ ਅਤੇ 1979 ਤੋਂ ਯੂ.ਕੇ. 'ਚ ਰਹਿ ਰਹੇ ਹਨ | 2018 'ਚ ਉਹ ਕੰਜ਼ਰਵੇਟਿਵ ਪਾਰਟੀ ਵਲੋਂ ਪਹਿਲੀ ਵਾਰ ਕੌਂਸਲਰ ਚੁਣੇ ਗਏ ਅਤੇ 2025 'ਚ ਉਹ ਲੇਬਰ ਪਾਰਟੀ 'ਚ ਸ਼ਾਮਿਲ ਹੋ ਗਏ ਅਤੇ ਹੁਣ ਮੁੜ ਜਿੱਤ ਪ੍ਰਾਪਤ ਕਰਕੇ ਲੇਬਰ ਪਾਰਟੀ ਵਲੋਂ ਮੇਅਰ ਬਣੇ ਹਨ | ਇਸ ਦੇ ਨਾਲ ਹੀ ਭਾਰਤੀ ਮੂਲ ਦੇ ਕੌਂਸਲਰ ਸ਼ੰਤਨੂੰ ਰਾਜਵਤ ਦੁਬਾਰਾ ਕੌਂਸਲ ਲੀਡਰ ਬਣੇ ਹਨ | ਸਹੁੰ ਚੁੱਕ ਸਮਾਗਮ ਮੌਕੇ ਨਵੇਂ ਚੁਣੇ ਕੌਂਸਲਰਾਂ ਤੋਂ ਇਲਾਵਾ ਸਾਬਕਾ ਮੇਅਰ ਰਘਵਿੰਦਰ ਸਿੰਘ ਸਿੱਧੂ, ਪ੍ਰੀਤਮ ਸਿੰਘ ਗਰੇਵਾਲ, ਆਦੇਸ਼ ਫਰਹਾਮਾਨ, ਅਜਮੇਰ ਕੌਰ ਗਰੇਵਾਲ ਆਦਿ ਹਾਜ਼ਰ ਸਨ |