26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਉਹਾਇਓ 'ਚ 'ਮੈਮੋਰੀਅਲ ਡੇਅ' ਮੌਕੇ ਦੋਵੇ ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਕੀਤਾ ਯਾਦ <br/>

Ad Position 21
No active advertisement
ਅਜੀਤ ਡੈਸਕ 28-05-2026
ਸਾਨ ਫਰਾਂਸਿਸਕੋ, 27 ਮਈ (ਐਸ ਅਸ਼ੋਕ ਭÏਰਾ)-ਸਮੁੱਚੇ ਅਮਰੀਕਾ 'ਚ 'ਮੈਮੋਰੀਅਲ ਡੇਅ' ਮੌਕੇ ਬਹਾਦਰ ਫੌਜੀਆਂ ਤੇ ਜੰਗੀ ਸ਼ਹੀਦਾਂ ਨੂੰ ਯਾਦ ਕਰਨ ਲਈ ਵੱਡੀ ਪੱਧਰ 'ਤੇ ਸ਼ਹੀਦੀ ਸਮਾਰਕਾਂ 'ਤੇ ਲੋਕਾਂ ਨੇ ਇਕੱਤਰ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸੇ ਮਹਾਨ ਦਿਵਸ 'ਤੇ ਓਹਾਇਓ ਸੂਬੇ 'ਚ ਸਪਰਿੰਗਫੀਲਡ ਵਿਖੇ ਕਰਵਾਈ ਜਾਣ ਵਾਲੀ ਵੱਡੀ ਪਰੇਡ ਅਮਰੀਕਾ ਦੀਆਂ ਪਹਿਲੀਆਂ ਪ੍ਰਰੇਡਾਂ 'ਚੋਂ ਇਕ ਹੈ, ਜਿਸ 'ਚ ਹਜ਼ਾਰਾਂ ਵਾਹਨ ਤੇ 35 ਤੋਂ 40 ਹਜ਼ਾਰ ਲੋਕ ਪਰੇਡ ਦਾ ਹਿੱਸਾ ਬਣਦੇ ਹਨ | ਖਾਸ ਕਰ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਵੀ ਪਰਿਵਾਰਾਂ ਸਮੇਤ ਸ਼ਾਮਿਲ ਹੋਏ, ਕਿਉਂਕਿ ਦੋਵੇਂ ਸੰਸਾਰ ਜੰਗਾਂ 'ਚ ਬਹਾਦਰ ਸਿੱਖਾਂ ਦੀ ਸ਼ਹਾਦਤ ਦਾ ਆਪਣਾ ਨਿਵੇਕਲਾ ਇਤਿਹਾਸ ਹੈ | ਸਿਕਡੇਵ ਸਟਰੀਟ ਤੋਂ ਆਰੰਭ ਹੋ ਕੇ ਚਾਰ-ਪੰਜ ਮੀਲ ਦੀ ਪਰੇਡ ਮੁੜ ਸ਼ਹੀਦੀ ਸਮਾਰਕ 'ਤੇ ਸਮਾਪਤ ਹੋਈ | ਪਰੇਡ 'ਚ ਵੱਖ ਵੱਖ ਝਾਕੀਆਂ ਜ਼ਰੀਏ ਖੂਬਸੂਰਤ ਪ੍ਰਦਰਸ਼ਨੀ ਤੇ ਜੰਗੀ ਸਾਜੋ-ਸਾਮਾਨ ਵੀ ਵਿਖਾਇਆ ਗਿਆ | ਭਾਰਤੀ, ਖਾਸ ਕਰ ਪੰਜਾਬੀ ਭਾਈਚਾਰੇ ਲਈ ਇਹ ਦਿਨ ਖਾਸ ਹੁੰਦਾ ਹੈ, ਕਿਉਂਕਿ ਪਰੇਡ ਦੀ ਸਮਾਪਤੀ ਉਪਰੰਤ ਵੀ ਇਕ ਵੱਖਰਾ ਜਸ਼ਨ ਹੁੰਦਾ ਹੈ ਜਦੋਂ ਉੱਘੇ ਕਾਰੋਬਾਰੀ ਤੇ ਸਪਰਿੰਗਫੀਲਡ ਦੀ ਨਾਮੀ ਸਖਸ਼ੀਅਤ ਅਵਤਾਰ ਸਿੰਘ ਦੇ ਘਰ ਹਰ ਸਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ |


Ad Position 22
No active advertisement
ਪਿਛਲੀ ਖ਼ਬਰ ਭੁਵਨੇਸ਼ਵਰ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ 2027 ਦੀ ਕਰੇਗਾ ਮੇਜਬਾਨੀ <br/> ਅਗਲੀ ਖ਼ਬਰ ਪੰਜਾਬੀ ਮੂਲ ਦੇ ਰਣਜੀਤ ਸਿੰਘ ਗਿੱਲ ਹੰਸਲੋ ਕੌਂਸਲ ਦੇ ਮੇਅਰ ਬਣੇ <br/>
Ad Position 24