ਨਵੀਂ ਦਿੱਲੀ, 27 ਮਈ (ਏਜੰਸੀ)-ਹਾਂਗਕਾਂਗ 'ਚ ਹੋਈ ਏਸ਼ੀਅਨ ਅਥਲੈਟਿਕਸ ਕਾਉਂਸਿਲ ਦੀ ਬੈਠਕ ਦੌਰਾਨ ਭਾਰਤ ਨੇ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ 2027 ਤੇ ਏਸ਼ੀਅਨ ਰਿਲੇਜ਼ 2028 ਦੀ ਮੇਜਬਾਨੀ ਦੇ ਅਧਿਕਾਰ ਹਾਸਿਲ ਕਰ ਲਏ ਹਨ | ਭੁਵਨੇਸ਼ਵਰ 2027 'ਚ ਏਸ਼ੀਆਈ ਇੰਡੋਰ ਚੈਂਪੀਅਨਸ਼ਿਪ ਦੀ ਮੇਜਬਾਨੀ ਕਰੇਗਾ, ਜਦੋਂ ਕਿ ਚੰਡੀਗੜ੍ਹ ਨੂੰ 2028 'ਚ ਏਸ਼ੀਆਈ ਰਿਲੇਜ਼ ਦੀ ਮੇਜਬਾਨੀ ਸੌਂਪੀ ਗਈ ਹੈ | ਇਸ ਗੱਲ ਦੀ ਪੁਸ਼ਟੀ ਵਿਸ਼ਵ ਅਥਲੈਟਿਕਸ ਦੇ ਉਪ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ | ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ | ਇਸ ਐਲਾਨ ਨਾਲ ਵਿਸ਼ਵ ਅਥਲੈਟਿਕਸ ਕੈਲੰਡਰ 'ਚ ਭਾਰਤ ਦੀ ਵਧਦੀ ਮੌਜੂਦਗੀ ਨੂੰ ਹੋਰ ਬਲ ਮਿਲਿਆ ਹੈ | ਇਸੇ ਸਾਲ ਦੀ ਸ਼ੁਰੂਆਤ 'ਚ ਵਿਸ਼ਵ ਅਥਲੈਟਿਕਸ ਕਾਉਂਸਿਲ ਨੇ ਭਾਰਤ ਨੂੰ 2028 ਵਿਸ਼ਵ ਅਥਲੈਟਿਕਸ ਇੰਡੋਰ ਚੈਂਪੀਅਨਸ਼ਿਪ ਦੀ ਮੇਜਬਾਨੀ ਦੇ ਅਧਿਕਾਰ ਵੀ ਸੌਂਪੇ ਸਨ |
ਖੇਡ ਸੰਸਾਰ
Free
ਭੁਵਨੇਸ਼ਵਰ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ 2027 ਦੀ ਕਰੇਗਾ ਮੇਜਬਾਨੀ <br/>
ਅਜੀਤ ਡੈਸਕ
28-05-2026