26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

7 ਜੂਨ ਦੇ ਲੰਡਨ ਰੋਸ ਮੁਜ਼ਾਹਰੇ ਲਈ ਪ੍ਰਬੰਧ ਮੁਕੰਮਲ- ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਯੂ.ਕੇ. <br/>

Ad Position 21
No active advertisement
ਅਜੀਤ ਡੈਸਕ 28-05-2026
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜੂਨ 1984 ਦੌਰਾਨ ਸਿੱਖ ਤਵਾਰੀਖ 'ਚ ਵਾਪਰਿਆ ਤੀਸਰਾ ਖੂਨੀ ਘੱਲੂਘਾਰਾ ਅਜਿਹਾ ਕਹਿਰ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ | ਬਲਕਿ ਇਸ ਘੱਲੂਘਾਰੇ ਨਾਲ ਸਿਰਜੇ ਗਏ ਆਜ਼ਾਦ ਸਿੱਖ ਰਾਜ ਖਾਲਿਸਤਾਨ ਰੂਪੀ ਕੌਮੀ ਨਿਸ਼ਾਨੇ ਦੀ ਪੂਰਤੀ ਵਾਸਤੇ ਸਿੱਖ ਕੌਮ ਯਤਨਸ਼ੀਲ ਰਹੇਗੀ | ਇਹ ਵਿਚਾਰ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਆਖੇ | ਉਨ੍ਹਾਂ ਕਿਹਾ ਕਿ ਅਜ਼ਾਦੀ ਲਈ ਅਣਗਿਣਤ ਸਿੱਖਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ | ਭਾਰਤੀ ਫ਼ੌਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨ ਤੋਂ ਇਲਾਵਾ 40 ਤੋਂ ਵੱਧ ਹੋਰ ਗੁਰਦੁਆਰਿਆਂ 'ਚ ਭਾਰਤੀ ਫੌਜ ਨੇ ਦਾਖਲ ਹੋ ਕੇ ਸਿੱਖ ਸੰਗਤਾਂ 'ਤੇ ਜ਼ੁਲਮ ਕੀਤੇ ਸਨ | ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਘੱਲੂਘਾਰਾ ਜੂਨ 1984 ਦੀ ਯਾਦ ਨੂੰ ਸਮਰਪਿਤ ਭਾਰੀ ਰੋਸ ਮੁਜਾਹਰਾ 7 ਜੂਨ ਐਤਵਾਰ ਵਾਲੇ ਦਿਨ ਕੀਤਾ ਜਾ ਰਿਹਾ ਹੈ | ਭਾਈ ਚਹੇੜੂ, ਭਾਈ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਗਿਆਰਾਂ ਵਜੇ ਹਾਈਡ ਪਾਰਕ ਵਿਖੇ ਸਿੱਖ ਸੰਗਤਾਂ ਇਕੱਤਰ ਹੋਣਗੀਆਂ, ਇਕ ਵਜੇ ਰੋਸ ਅਤੇ ਰੋਹ ਮਾਰਚ ਅਰੰਭ ਹੋਵੇਗਾ, ਜੋ ਲੰਡਨ ਦੀਆਂ ਸੜਕਾਂ ਤੋਂ ਗੁਜ਼ਰਦਾ ਹੋਇਆ ਟਰਫਾਲਗਰ ਸੁਕੇਅਰ ਪੁੱਜੇਗਾ, ਜਿੱਥੇ ਪੰਜ ਵਜੇ ਤੱਕ ਸੱਚ, ਇਨਸਾਫ ਅਤੇ ਆਜ਼ਾਦੀ 'ਤੇ ਆਧਾਰਿਤ ਰੈਲੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਤਕਨੀਕੀ ਖ਼ਰਾਬੀ ਕਾਰਨ 8 ਘੰਟੇ ਹਵਾ 'ਚ ਰਹਿਣ ਤੋਂ ਬਾਅਦ ਦਿੱਲੀ ਪਰਤਿਆ ਏਅਰ ਇੰਡੀਆ ਦਾ ਜਹਾਜ਼ <br/> ਅਗਲੀ ਖ਼ਬਰ ਭੁਵਨੇਸ਼ਵਰ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ 2027 ਦੀ ਕਰੇਗਾ ਮੇਜਬਾਨੀ <br/>
Ad Position 24