04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਲਾਹੌਰ ਦੇ ਕਾਲਜ 'ਚ ਹਰਚਰਨ ਸਿੰਘ ਬਰਾੜ ਦੀ ਯਾਦ ਵਿਚ ਵਿਸ਼ੇਸ਼ ਕਲਾਸ ਰੂਮ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਬਰਾੜ ਦੇ ਜਮਾਤੀ ਤੇ ਦੋਸਤ ਬਾਬਰ ਅਲੀ ਨੇ ਦਾਨ ਕੀਤੇ ਸਨ 40 ਲੱਖ ਰੁਪਏ
ਚੰਡੀਗੜ੍ਹ, 11 ਜੂਨ (ਬਿਊਰੋ ਚੀਫ਼)–ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਯਾਦ ਵਿਚ ਲਾਹੌਰ ਦੇ ਏਟਚੀਸਨ ਕਾਲਜ (ਚੀਫ਼ਸ ਕਾਲਜ) ਵਿਖੇ ਸਥਾਪਤ ਕੀਤੇ ਗਏ ਵਿਸ਼ੇਸ਼ ਕਲਾਸ ਰੂਮ ਦਾ ਉਦਘਾਟਨ ਉਨ੍ਹਾਂ ਦੀ ਬੇਟੀ ਬਬਲੀ ਬਰਾੜ ਵਲੋਂ ਕੀਤਾ ਗਿਆ | ਇਸ ਵਿਸ਼ੇਸ਼ ਕਲਾਸ ਰੂਮ ਦੇ ਪ੍ਰਾਜੈਕਟ ਲਈ ਬਰਾੜ ਸਾਹਿਬ ਦੇ ਜਮਾਤੀ ਤੇ ਚੰਗੇ ਰਹੇ ਦੋਸਤ ਬਾਬਰ ਅਲੀ ਜੋ ਇਸ ਵੇਲੇ 100 ਸਾਲਾਂ ਦੇ ਹਨ, ਵਲੋਂ 40 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ | ਬਾਬਰ ਜੋ ਪਾਕਿਸਤਾਨ ਦੇ ਨਾਮੀ ਸਨਅਤਕਾਰ ਹਨ, ਵਲੋਂ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ | ਹਰਚਰਨ ਸਿੰਘ ਬਰਾੜ ਨੇ 1937 ਵਿਚ ਉਕਤ ਵਿੱਦਿਅਕ ਸੰਸਥਾ ਵਿਚ ਦਾਖਲਾ ਲਿਆ ਸੀ ਤੇ 1943 ਵਿਚ ਹਾਈ ਸਕੂਲ ਸਰਟੀਫਿਕੇਟ ਕੈਂਬਰਿਜ ਤੋਂ ਪ੍ਰਾਪਤ ਕੀਤਾ ਤੇ ਬਾਅਦ ਵਿਚ ਸਰਕਾਰੀ ਕਾਲਜ ਲਾਹੌਰ ਤੋਂ ਬੀ.ਏ. ਡਿਗਰੀ ਪ੍ਰਾਪਤ ਕੀਤੀ ਸੀ | ਉਹ 1960 ਵਿਚ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਧਾਇਕ ਬਣੇ ਅਤੇ 1977 'ਚ ਉੜੀਸਾ ਤੇ ਫਿਰ ਹਰਿਆਣਾ ਦੇ ਰਾਜਪਾਲ ਰਹੇ | ਉਹ 1995 ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ | 2009 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ | ਹਿੰਦ-ਪਾਕਿ ਸਰਹੱਦ ਬੰਦ ਹੋਣ ਕਾਰਨ ਉਨ੍ਹਾਂ ਦੀ ਬੇਟੀ ਨੂੰ ਪਾਕਿਸਤਾਨ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਦੁਬਈ ਰਾਹੀਂ ਪਾਕਿਸਤਾਨ ਪੁੱਜਣਾ ਪਿਆ | ਬਰਾੜ ਸਾਹਿਬ ਜੋ ਉੱਥੇ ਪੜ੍ਹਦਿਆਂ ਘੋੜ ਸਵਾਰੀ, ਟੈਨਿਸ ਤੇ ਕ੍ਰਿਕਟ ਦੇ ਚੰਗੇ ਖਿਡਾਰੀ ਵੀ ਰਹੇ, ਦੇ ਵਿਦਿਆਰਥੀ ਸਮੇਂ ਦੀਆਂ ਫੋਟੋਆਂ ਵੀ ਇਸ ਵਿਸ਼ੇਸ਼ ਕਲਾਸ ਰੂਮ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਡੀ.ਡੀ.ਪੀ.ਓ. ਨੇ ਸਮਾਧਾਨ ਕੈਂਪ ਵਿਖੇ ਜਨਤਕ ਸ਼ਿਕਾਇਤਾਂ ਸੁਣੀਆਂ <br/> ਅਗਲੀ ਖ਼ਬਰ ਲਹਿੰਦੇ ਪੰਜਾਬ 'ਚ ਸ਼ੇਰ-ਏ-ਪੰਜਾਬ ਦੀ ਰਾਣੀ ਮੋਰਾਂ ਨੂੰ 'ਮਾਈ' ਕਹਿ ਕੇ ਕੀਤਾ ਜਾ ਰਿਹਾ ਸੰਬੋਧਿਤ, ਭਾਰਤੀ ਸੈਰ ਸਪਾਟਾ...
Ad Position 24