ਨਵੀਂ ਦਿੱਲੀ, 15 ਜੂਨ (ਪੀ.ਟੀ.ਆਈ.)-ਸਰਕਾਰ ਨੇ ਕਿਹਾ ਹੈ ਕਿ ਉਹ ਘਰੇਲੂ ਸਪਲਾਈ ਵਧਾਉਣ ਲਈ 1.7 ਮਿਲੀਅਨ ਟਨ ਯੂਰੀਆ ਦੀ ਦਰਾਮਦ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ 'ਚ ਹੈ¢ਪੱਛਮੀ ਏਸ਼ੀਆ 'ਚ ਹਾਲ ਹੀ ਦੇ ਵਿਕਾਸ ਬਾਰੇ ਅੰਤਰ-ਮੰਤਰਾਲਾ ਪ੍ਰੈਸ ਕਾਨਫਰੰਸ 'ਚ ਖਾਦ ਵਿਭਾਗ ਦੀ ਸੰਯੁਕਤ ਸਕੱਤਰ ਵੰਦਨਾ ਪਿ੍ਆਸ਼ੀ ਨੇ ਕਿਹਾ ਕਿ ਦੇਸ਼ 'ਚ ਖਾਦਾਂ ਦਾ ਸਮੁੱਚਾ ਭੰਡਾਰ ਤਸੱਲੀਬਖਸ਼ ਹੈ¢ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਨੇ ਮÏਜੂਦਾ ਖਰੀਫ਼ (ਗਰਮੀਆਂ ਦੀ ਫ਼ਸਲ) ਸੀਜ਼ਨ ਲਈ ਖਾਦ ਦੀਆਂ ਲੋੜਾਂ ਦਾ ਮੁੜ ਮੁਲਾਂਕਣ ਕੀਤਾ ਹੈ, ਜੋ ਕਿ 38.39 ਮਿਲੀਅਨ ਟਨ ਹੈ¢ਪਿ੍ਆਸ਼ੀ ਨੇ ਕਿਹਾ ਕਿ ਮÏਜੂਦਾ ਸਟਾਕ 19.665 ਮਿਲੀਅਨ ਟਨ ਹੈ, ਜੋ ਕਿ ਆਮ ਪੱਧਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ, ਲਗਭਗ 33 ਫੀਸਦੀ¢ ਕਿਸਾਨ ਪਹਿਲਾਂ ਹੀ ਖਰੀਦਦਾਰੀ ਕਰ ਚੁੱਕੇ ਹਨ¢'ਇਹ ਸਰਕਾਰ ਦੀ ਬਿਹਤਰ ਯੋਜਨਾਬੰਦੀ, ਅਗਾਊਾ ਭੰਡਾਰਨ ਤੇ ਕੁਸ਼ਲ ਲੌਜਿਸਟਿਕ ਪ੍ਰਬੰਧਨ ਨੂੰ ਦਰਸਾਉਂਦਾ ਹੈ | ਪਿ੍ਆਸ਼ੀ ਨੇ ਕਿਹਾ ਕਿ ਕਿਸਾਨਾਂ ਨੇ ਮÏਜੂਦਾ ਖਰੀਫ਼ ਸੀਜ਼ਨ 'ਚ ਪਹਿਲਾਂ ਹੀ 10.278 ਮਿਲੀਅਨ ਟਨ ਰਸਾਇਣਕ ਖਾਦਾਂ ਖਰੀਦ ਲਈਆਂ ਹਨ, ਜੋ ਕਿ ਕੁੱਲ ਲੋੜ ਦਾ ਲਗਭਗ 37 ਪ੍ਰਤੀਸ਼ਤ ਹੈ¢ 'ਬਾਕੀ ਖਪਤ 28.112 ਮਿਲੀਅਨ ਟਨ ਹੈ, ਤੇ ਇਸ ਵਿਚੋਂ, ਸਾਡੇ ਕੋਲ ਅੱਜ 19.6 ਮਿਲੀਅਨ ਟਨ ਉਪਲਬਧ ਹੈ¢ ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਉਤਪਾਦਨ ਤੇ ਦਰਾਮਦ ਕਾਰਨ ਸਟਾਕ ਦੀ ਸਥਿਤੀ ਤਸੱਲੀਬਖਸ਼ ਹੈ¢