15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਡੀ. ਆਰ. ਡੀ. ਓ. ਵਲੋਂ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

Ad Position 21
No active advertisement
ਅਜੀਤ ਡੈਸਕ 16-06-2026

ਨਵੀਂ ਦਿੱਲੀ, 15 ਜੂਨ (ਏਜੰਸੀ)-ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਓਡੀਸ਼ਾ ਤੱਟ ਤੋਂ ਦੂਰ ਸਥਿਤ ਡਾ. ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਲੰਬੀ ਦੂਰੀ ਦੀ ਜ਼ਮੀਨੀ ਹਮਲਾ ਕਰਨ ਵਾਲੀ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ | ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕਰੂਜ਼ ਮਿਜ਼ਾਈਲ ਸਵਦੇਸ਼ੀ ਰੂਪ ਨਾਲ ਵਿਕਸਿਤ ਮਿਜ਼ਾਈਲ ਹੈ, ਜਿਸ ਦੀਆਂ ਸਾਰੀਆਂ ਉਪ-ਪ੍ਰਣਾਲੀਆਂ ਡੀ.ਆਰ.ਡੀ.ਓ. ਦੀਆਂ ਲੈਬਾਰਟਰੀਆਂ 'ਚ ਵਿਕਸਿਤ ਕੀਤੀਆਂ ਗਈਆਂ ਹਨ | ਬੈਂਗਲੁਰੂ ਦੀ ਏਅਰੋਨਾਟੀਕਲ ਡਵੈਲਪਮੈਂਟ ਇਸਟੇਬਲਿਸ਼ਮੈਂਟ ਇਸ ਦੀ ਨੋਡਲ ਲੈਬ ਹੈ | ਇਸ ਦੇ ਪ੍ਰੀਖਣ ਦੌਰਾਨ ਡੀ.ਆਰ.ਡੀ.ਓ. ਦੇ ਸੀਨੀਅਰ ਅਧਿਕਾਰੀ , ਭਾਰਤੀ ਜਲ ਸੈਨਾ ਤੇ ਹਵਾਈ ਸੈਨਾ ਦੇ ਪ੍ਰਤੀਨਿਧੀ ਮੌਜੂਦ ਸਨ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰੂਜ਼ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ. ਟੀਮ ਤੇ ਹੋਰ ਭਾਈਵਾਲਾਂ ਨੂੰ ਵਧਾਈ ਦਿੱਤੀ | ਡੀ.ਆਰ.ਡੀ.ਓ. ਦੇ ਪ੍ਰਧਾਨ ਰਾਜੇਸ਼ ਕੁਮਾਰ ਸਿੰਘ ਨੇ ਪ੍ਰੀਖਣ ਦੌਰਾਨ ਸਾਰੀਆਂ ਕਾਰਵਾਈਆਂ ਦੀ ਨਿਗਰਾਨੀ ਕੀਤੀ ਤੇ ਸਫ਼ਲ ਪ੍ਰੀਖਣ 'ਚ ਸ਼ਾਮਿਲ ਸਾਰੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ 17 ਲੱਖ ਟਨ ਯੂਰੀਆ ਦਰਾਮਦ ਕਰੇਗੀ ਸਰਕਾਰ <br/> ਅਗਲੀ ਖ਼ਬਰ ਮਈ 'ਚ 9.68 ਫ਼ੀਸਦੀ ਹੋਈ ਥੋਕ ਮਹਿੰਗਾਈ
Ad Position 24