15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਈ 'ਚ 9.68 ਫ਼ੀਸਦੀ ਹੋਈ ਥੋਕ ਮਹਿੰਗਾਈ

Ad Position 21
No active advertisement
ਅਜੀਤ ਡੈਸਕ 16-06-2026
ਨਵੀਂ ਦਿੱਲੀ, 15 ਜੂਨ (ਜਗਤਾਰ ਸਿੰਘ)-ਵਣਜ ਅਤੇ ਉਦਯੋਗ ਮੰਤਰਾਲੇ ਦੇ 'ਡਿਪਾਰਟਮੈਂਟ ਫ਼ਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਇੰਟਰਨਲ ਟ੍ਰੇਡ' (ਡੀ.ਪੀ.ਆਈ.ਆਈ.ਟੀ.) ਨੇ ਥੋਕ ਮੁੱਲ ਸੂਚਕ ਅੰਕ ਦੇ ਅੰਕੜੇ ਜਾਰੀ ਕੀਤੇ ਹਨ | ਮਈ 2026 'ਚ ਥੋਕ ਮਹਿੰਗਾਈ ਪਿਛਲੇ ਮਹੀਨੇ ਦੀ ਤੁਲਨਾ ਵਿਚ ਵਧ ਕੇ 9.68 ਫ਼ੀਸਦੀ ਹੋ ਗਈ ਹੈ, ਜੋ ਕਿ ਅਪ੍ਰੈਲ 'ਚ 8.26 ਫ਼ੀਸਦੀ ਦਰਜ ਕੀਤੀ ਗਈ ਸੀ | ਮੁੱਖ ਤੌਰ 'ਤੇ ਬਾਲਣ ਅਤੇ ਬਿਜਲੀ, ਨਿਰਮਿਤ ਉਤਪਾਦਾਂ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਇਸ ਦਾ ਮੁੱਖ ਕਾਰਨ ਹੈ | ਵਣਜ ਅਤੇ ਉਦਯੋਗ ਮੰਤਰਾਲੇ ਨੇ 2011-12 ਤੋਂ 2022-23 ਤੱਕ ਦੇ ਆਧਾਰ ਸਾਲ ਨੂੰ ਸੋਧਣ ਤੋਂ ਬਾਅਦ ਸੋਮਵਾਰ ਨੂੰ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਅੰਕੜੇ ਜਾਰੀ ਕੀਤੇ | ਬਾਲਣ ਅਤੇ ਬਿਜਲੀ ਸ਼੍ਰੇਣੀ ਵਿਚ ਥੋਕ ਮਹਿੰਗਾਈ ਮਈ ਵਿਚ ਵਧ ਕੇ 30.33 ਫ਼ੀਸਦੀ ਹੋ ਗਈ, ਜੋ ਅਪ੍ਰੈਲ ਵਿਚ 24.89 ਫ਼ੀਸਦੀ ਸੀ, ਕੱਚੇ ਪੈਟਰੋਲੀਅਮ ਦੀ ਮਹਿੰਗਾਈ ਮਈ 'ਚ ਵਧ ਕੇ 61.51 ਫ਼ੀਸਦੀ ਹੋ ਗਈ, ਜੋ ਅਪ੍ਰੈਲ 'ਚ 56.31 ਫ਼ੀਸਦੀ ਸੀ | ਥੋਕ ਮਹਿੰਗਾਈ 'ਚ ਇਹ ਤੇਜ਼ ਵਾਧਾ ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਜਲਡਮਰੂ ਦੀ ਰੁਕਾਵਟ ਕਾਰਨ ਹੋਇਆ, ਜਿਥੋਂ ਭਾਰਤ ਆਪਣਾ ਜ਼ਿਆਦਾਤਰ ਕੱਚਾ ਤੇਲ ਮੰਗਵਾਉਂਦਾ ਹੈ | ਇਸ ਨੇ ਭੋਜਨ ਦੀਆਂ ਕੀਮਤਾਂ 'ਤੇ ਵੀ ਪ੍ਰਭਾਵ ਪਾਇਆ ਹੈ | ਮਈ 'ਚ ਖੁਰਾਕੀ ਵਸਤਾਂ ਵਿਚ ਮਹਿੰਗਾਈ 3.60 ਫ਼ੀਸਦੀ ਹੋ ਗਈ, ਜੋ ਅਪ੍ਰੈਲ ਵਿਚ 2.43 ਫ਼ੀਸਦੀ ਸੀ, ਨਿਰਮਿਤ ਉਤਪਾਦਾਂ 'ਚ ਮਹਿੰਗਾਈ ਵਧ ਕੇ 7.48 ਫ਼ੀਸਦੀ ਹੋ ਗਈ, ਜੋ ਅਪ੍ਰੈਲ ਵਿਚ 6.68 ਫ਼ੀਸਦੀ ਸੀ | ਮਈ ਵਿਚ ਪਰਚੂਨ ਮਹਿੰਗਾਈ ਵੀ 16 ਮਹੀਨਿਆਂ ਦੇ ਉਚ ਪੱਧਰ 3.93 ਫ਼ੀਸਦੀ 'ਤੇ ਪਹੁੰਚ ਗਈ, ਜੋ ਅਪ੍ਰੈਲ ਵਿਚ 3.48 ਫ਼ੀਸਦੀ ਸੀ |
Ad Position 22
No active advertisement
ਪਿਛਲੀ ਖ਼ਬਰ ਡੀ. ਆਰ. ਡੀ. ਓ. ਵਲੋਂ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਅਗਲੀ ਖ਼ਬਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਸੜਕਾਂ ਨਾਲ ਮਿੱਟੀ ਦੇ ਬਰਮ ਬਣਾਉਣ ਦੀ ਲੋੜ, ਕਈ ਲੋਕਾਂ ਨੇ ਸੜਕਾਂ ਦੀ ਜਗ੍ਹਾ...
Ad Position 24