ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

‘ਕਮਲ ਭਾਬੀ ਹੱਤਿਆ ਮਾਮਲਾ’-ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਸਾਥੀ ਨੂੰ ਜਾਂਚ ਲਈ ਏਮਜ਼ ਲਿਆਂਦਾ

Ad Position 21
No active advertisement
ਅਜੀਤ ਡੈਸਕ 21-06-2026

ਬਠਿੰਡਾ, 20 ਜੂਨ (ਸੱਤਪਾਲ ਸਿੰਘ ਸਿਵੀਆਂ)- ਸੋਸ਼ਲ ਮੀਡੀਆ ਹਸਤੀ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਮਾਮਲੇ ’ਚ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ ਵਿਚ ਬੰਦ ਕਥਿਤ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਦੀ ਸਿਹਤ ’ਚ ਅਚਾਨਕ ਕੁਝ ਗੜਬੜੀ ਹੋ ਗਈ, ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਜਾਂਚ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਬਠਿੰਡਾ) ਵਿਖੇ ਲਿਆਂਦਾ ਗਿਆ। ਇਥੇ ਬਠਿੰਡਾ ਪੁਲਿਸ ਵਲੋਂ ਏਮਜ਼ ’ਚ ਡੀ.ਐਸ.ਪੀ. ਦੀ ਅਗਵਾਈ ’ਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਬਠਿੰਡਾ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਖ ਅਤੇ ਤੰਦਾਂ ਦੀ ਕੁਝ ਤਕਲੀਫ਼ ਆਈ ਸੀ, ਜਦਕਿ ਉਸ ਦੇ ਸਾਥੀ ਜਸਪ੍ਰੀਤ ਸਿੰਘ ਮਹਿਰੋਂ ਨੂੰ ਪੇਟ ਦੀ ਪੱਥਰੀ ਤੋਂ ਪੀੜਤ ਹੋਣ ਕਰਕੇ ਦਰਦ ਦੀ ਸਮੱਸਿਆ ਆਈ ਸੀ, ਜਿਸ ਕਾਰਨ ਦੋਵਾਂ ਨੂੰ ਇਲਾਜ ਲਈ ਏਮਜ਼ ਬਠਿੰਡਾ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਦੋਵਾਂ ਦੀ ਜਾਂਚ ਵਗ਼ੈਰਾ ਕੀਤੀ ਤੇ ਸਮੱਸਿਆ ਕੋਈ ਜ਼ਿਆਦਾ ਗੰਭੀਰ ਨਾ ਹੋਣ ਕਰਕੇ ਦਵਾਈ ਦੇਣ ਉਪਰੰਤ ਦੋਵਾਂ ਦੀ ਏਮਜ਼ ਤੋਂ ਛੁੱਟੀ ਕਰ ਦਿੱਤੀ ਗਈ, ਜਿਸ ਬਾਅਦ ਦੋਵਾਂ ਨੂੰ ਮੁੜ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈਆਂ ਚਿੱਠੀਆਂ, ਅਕਾਲੀ ਦਲ (ਬ) ਦਾ ਬੁਲਾਰਾ ਕਿਵੇਂ ਦਿਖਾ ਰਿਹੈ?- ਵਡਾਲਾ, ਛੋਟੇਪੁਰ... ਅਗਲੀ ਖ਼ਬਰ ਸ਼ੇਰੇ ਪੰਜਾਬ ਦੀ ਬਰਸੀ ਲਾਹੌਰ ਵਿਖੇ ਮਨਾਉਣ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ ਜਥਾ
Ad Position 24
No active advertisement