15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਰਾਮਦ ਬੰਦ ਹੋਣ ਤੋਂ ਬਾਅਦ ਵੀ ਖੰਡ ’ਚ ਤੇਜ਼ੀ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

10 ਦਿਨਾਂ ਵਿਚ ਹੀ 400 ਰੁਪਏ ਕੁਇੰਟਲ ਹੋ ਚੁੱਕੀ ਹੈ ਮਹਿੰਗੀ
ਸ਼ਿਵ ਸ਼ਰਮਾ
ਜਲੰਧਰ, 29 ਜੂਨ- ਕੇਂਦਰ ਸਰਕਾਰ ਨੇ ਮਈ ਮਹੀਨੇ ਵਿਚ ਘਰੇਲੂ ਬਾਜ਼ਾਰ ਵਿਚ ਮੰਗ ਪੂਰੀ ਕਰਨ ਤੇ ਤੇਜ਼ੀ ਨੂੰ ਰੋਕਣ ਲਈ ਖੰਡ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਤਾਂ ਜੋ ਖੰਡ ਦੀਆਂ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਵਾਧਾ ਵੀ ਨਾ ਹੋ ਸਕੇ ਪਰ ਬਰਾਮਦ ’ਤੇ ਰੋਕ ਲੱਗਣ ਤੋਂ ਬਾਅਦ ਵੀ ਖੰਡ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ ਹੈ। ਪਿਛਲੇ ਦੱਸ ਦਿਨਾਂ ਵਿਚ ਖੰਡ ਦੀਆਂ ਕੀਮਤਾਂ ਵਿਚ 350 ਰੁਪਏ ਤੋਂ ਲੈ ਕੇ 400 ਰੁਪਏ ਕੁਇੰਟਲ ਤੱਕ ਦੀ ਤੇਜ਼ੀ ਥੋਕ ਬਾਜ਼ਾਰ ਵਿਚ ਦਰਜ ਕੀਤੀ ਗਈ ਹੈ । ਜਿਨਾਂ ਵਧੀਆ ਖੰਡਾਂ ਦੀ ਕੀਮਤ 4400 ਰੁਪਏ ਕੁਇੰਟਲ ਚੱਲ ਰਿਹਾ ਸੀ ਤੇ ਉਨ੍ਹਾਂ ਦੀ ਕੀਮਤ 4800 ਰੁਪਏ ਕੁਇੰਟਲ ਪੁੱਜ ਗਈ ਹੈ। ਖੰਡ ਵਿਚ ਤੇਜ਼ੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਕਿਉਂਕਿ ਇਕ ਤਾਂ ਅਲਨੀਨੋ ਕਰਕੇ ਗੰਨੇ ਦੀ ਫ਼ਸਲ ਵਿਚ ਕਮੀ ਦੀ ਸ਼ੰਕਾ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਿਆਸੀ ਅਨਿਸਚਿਤਤਾ ਵੀ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ । ਥੋਕ ਬਾਜ਼ਾਰ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਖੰਡ ਦੀਆਂ ਕੀਮਤਾਂ ਵਿਚ ਇਸ ਕਰਕੇ ਵੀ ਤੇਜ਼ੀ ਬਣੀ ਹੋਈ ਹੈ ਕਿਉਂਕਿ ਗਰਮੀ ਦੇ ਭਾਰੀ ਪ੍ਰਕੋਪ ਕਾਰਨ ਇਸ ਬਾਰੇ ਸ਼ਰਬਤਾਂ ਦੀ ਭਾਰੀ ਵਿੱਕਰੀ ਹੋਈ ਹੈ ਤੇ ਸ਼ਰਬਤ ਬਣਾਉਣ ਵਿਚ ਖੰਡ ਦੀ ਵਿੱਕਰੀ ਵਿਚ ਵੀ ਭਾਰੀ ਵਾਧਾ ਹੋਇਆ ਹੈ ਤੇ ਇਸ ਤੋਂ ਇਲਾਵਾ ਅਗਸਤ ਮਹੀਨੇ ਵਿਚ ਰੱਖੜੀ ਦਾ ਤਿਉਹਾਰ ਆਉਣ ਨਾਲ ਹੀ ਉਸ ਤੋਂ ਬਾਅਦ ਤਿਉਹਾਰੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ । ਦੇਸ਼ ਵਿਚ ਹਰ ਸਾਲ 475 ਲੱਖ ਟਨ ਗੰਨੇ ਦੀ ਫ਼ਸਲ ਦਾ ਉਤਪਾਦਨ ਹੁੰਦਾ ਹੈ ਤਾਂ ਸਾਲਾਨਾ 25 ਤੋਂ 30 ਲੱਖ ਟਨ (2.5 -3.0 ਮਿਲੀਅਨ ਮੀਟਰਿਕ ਟਨ) ਦੇ ਕਰੀਬ ਖੰਡ ਦਾ ਉਤਪਾਦਨ ਰਹਿੰਦਾ ਹੈ। ਜੇਕਰ ਗੰਨੇ ਦੀ ਫ਼ਸਲ ਦੀ ਪੈਦਾਵਾਰ ’ਤੇ ਅਸਰ ਪੈਂਦਾ ਹੈ ਤਾਂ ਖੰਡ ਉਤਪਾਦਨ ’ਤੇ ਇਸ ਦਾ ਸਿੱਧਾ ਅਸਰ ਪੈਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ। ਉਂਜ ਕਾਰੋਬਾਰੀ ਖੇਤਰਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਤਿਉਹਾਰੀ ਸੀਜਨ ਵਿਚ ਖੰਡ ਦੀਆਂ ਕੀਮਤਾਂ ਵਿਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਤੇ ਦੂਜੇ ਪਾਸੇ ਕੇਂਦਰ ਵਲੋਂ ਵੀ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਗਾਤਾਰ ਨਿਗਰਾਨੀ ਵੀ ਕੀਤੀ ਜਾਂਦੀ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਏ 19 ਸਾਲਾ ਨੌਜਵਾਨ ਦੀ ਹੱਤਿਆ ਅਗਲੀ ਖ਼ਬਰ ਲੁਧਿਆਣਾ ਵਿਚ ਸਕੂਲ ਪ੍ਰਿੰਸੀਪਲ ਦਾ ਕਤਲ
Ad Position 24