16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਭਾਰਤ ਨੂੰ ਬਾਸਮਤੀ ਚੌਲ ਨਿਰਯਾਤ ਲਈ ਅਫ਼ਗਾਨਿਸਤਾਨ ਦੇ ਰੂਪ ’ਚ ਨਵਾਂ ਵੱਡਾ ਖ਼ਰੀਦਦਾਰ ਮਿਲਣ ਦੀ ਸੰਭਾਵਨਾ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਸੁਰਿੰਦਰ ਕੋਛੜ)-ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਭਾਰਤ ਆਪਣੇ ਬਾਸਮਤੀ ਚੌਲ ਨਿਰਯਾਤ ਕਰਦਾ ਹੈ ਤੇ ਹੁਣ ਦੇਸ਼ ਨੂੰ ਅਫ਼ਗਾਨਿਸਤਾਨ ਦੇ ਰੂਪ ’ਚ ਇਕ ਨਵਾਂ ਵੱਡਾ ਖ਼ਰੀਦਦਾਰ ਮਿਲਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਈ ਬੈਠਕ ’ਚ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਸ਼ੁਰੂਆਤੀ ਗੱਲਬਾਤ ਸ਼ੁਰੂ ਹੋ ਗਈ ਹੈ। ਜੇਕਰ ਇਹ ਸੌਦਾ ਸਫਲ ਹੁੰਦਾ ਹੈ ਤਾਂ ਭਾਰਤ ਅਫ਼ਗਾਨਿਸਤਾਨ ਦੇ ਸਾਂਝੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ । ਜੇਕਰ ਭਾਰਤ ਅਫ਼ਗਾਨਿਸਤਾਨ ਨੂੰ ਬਾਸਮਤੀ ਚੌਲ ਨਿਰਯਾਤ ਕਰਦਾ ਹੈ ਤਾਂ ਜਿੱਥੇ ਭਾਰਤ ਨੂੰ ਇਸ ਦਾ ਵੱਡਾ ਫ਼ਾਇਦਾ ਹੋਵੇਗਾ, ਉੱਥੇ ਹੀ ਪਾਕਿ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੀ ਸਾਲਾਨਾ ਬਾਸਮਤੀ ਖਪਤ 5 ਲੱਖ ਟਨ ਹੈ । ਅਫ਼ਗਾਨਿਸਤਾਨ ਦੇ ਪਾਕਿ ਨਾਲ ਜ਼ਮੀਨੀ ਸੰਪਰਕ ਹੈ, ਜਿਸ ਕਾਰਨ ਉਹ ਹੁਣ ਤੱਕ ਆਪਣੀ ਜ਼ਰੂਰਤ ਮੁਤਾਬਿਕ ਪਾਕਿ ਤੋਂ ਬਾਸਮਤੀ ਚੌਲ ਖ਼ਰੀਦਦਾ ਆ ਰਿਹਾ ਸੀ, ਪਰ ਹੁਣ ਦੋਵਾਂ ਮੁਲਕਾਂ ਵਿਚਾਲੇ ਸੰਬੰਧ ਚੰਗੇ ਨਹੀਂ ਹਨ । ਤਾਜ਼ਾ ਕੁੜੱਤਣ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਸਥਿਤੀ ’ਚ ਅਫ਼ਗਾਨਿਸਤਾਨ ਅਤੇ ਭਾਰਤ ਵਿਚਕਾਰ ਵਪਾਰ ਨਾਲ ਪਾਕਿ ਇਕ ਵੱਡਾ ਬਾਜ਼ਾਰ ਗੁਆ ਸਕਦਾ ਹੈ। ਅਫ਼ਗਾਨਿਸਤਾਨ ਵਰਤਮਾਨ ’ਚ ਦੁਬਈ ਤੇ ਈਰਾਨ ਦੇ ਵਪਾਰੀਆਂ ਰਾਹੀਂ ਅਸਿੱਧੇ ਤੌਰ ’ਤੇ ਭਾਰਤੀ ਬਾਸਮਤੀ ਚੌਲ ਖ਼ਰੀਦ ਰਿਹਾ ਹੈ, ਜਿਸ ਨਾਲ ਲਾਗਤ ਵਧ ਜਾਂਦੀ ਹੈ । ਅਫ਼ਗਾਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤ ਤੋਂ ਸਿੱਧੀ ਸਪਲਾਈ ਨਾਲ ਬਾਸਮਤੀ ਚੌਲ ਵਧੇਰੇ ਕਿਫ਼ਾਇਤੀ ਭਾਅ ’ਚ ਮਿਲ ਸਕਦੇ ਹਨ ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਹਥਿਆਰਾਂ ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਅਗਲੀ ਖ਼ਬਰ ਬੇਅਦਬੀ ਕਾਨੂੰਨ ਸੰਬੰਧੀ ਕੋਈ ਵੀ ਕਾਰਵਾਈ ਲਈ ਸਰਕਾਰ ਅਕਾਲ ਤਖ਼ਤ ਸਾਹਿਬ ਨਾਲ ਸਲਾਹ-ਮਸ਼ਵਰਾ ਕਰੇ-ਵੜਿੰਗ
Ad Position 24