16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਅੰਮ੍ਰਿਤਸਰ ’ਚ ਹਥਿਆਰਾਂ ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

11 ਪਿਸਤੌਲ, 11 ਕਿੱਲੋ ਹੈਰੋਇਨ, ਇਕ ਕਿੱਲੋ ਆਈਸ ਡਰੱਗ, 52 ਹਜ਼ਾਰ ਡਰੱਗ ਮਨੀ ਤੇ ਗੋਲੀ ਸਿੱਕਾ ਬਰਾਮਦ
ਅੰਮ੍ਰਿਤਸਰ/ ਅਟਾਰੀ, 29 ਜੂਨ (ਰੇਸ਼ਮ ਸਿੰਘ, ਰਾਜਿੰਦਰ ਸਿੰਘ ਰੂਬੀ)-ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ’ਚ ਸਫਲਤਾ ਹਾਸਿਲ ਹੋਈ ਹੈ ਜਦੋਂ ਕਿ ਸਰਹੱਦ ਪਾਰ ਤੋਂ ਪੁੱਜੇ ਹਥਿਆਰਾਂ ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਪੁਲਿਸ ਵਲੋਂ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 11 ਪਿਸਤੌਲ ਸਮੇਤ ਵੱਡੀ ਤਾਦਾਦ ’ਚ ਗੋਲੀ ਸਿੱਕਾ, 10 ਕਿੱਲੋ 940 ਗ੍ਰਾਮ ਹੈਰੋਇਨ, 1 ਕਿੱਲੋ 10 ਗ੍ਰਾਮ ਆਈਸ ਡਰੱਗ, 52 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ । ਇਸ ਤੋਂ ਇਲਾਵਾ ਮੁਲਜ਼ਮਾਂ ਦੀ ਸਵਾ ਤਿੰਨ ਕਰੋੜ ਦੀ ਜਾਇਦਾਦ ਵੀ ਫਰੀਜ਼ ਕਰਵਾਈ ਗਈ ਹੈ । ਇਹ ਪ੍ਰਗਟਾਵਾ ਅੱਜ ਇਥੇ ਐੱਸ.ਐੱਸ.ਪੀ. ਦਿਹਾਤੀ ਕੰਵਲਪੀ੍ਰਤ ਸਿੰਘ ਚਾਹਲ ਨੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਘਰਿੰਡਾ, ਮਜੀਠਾ ਤੇ ਕੱਥੂਨਗਲ ਦੇ ਖੇਤਰਾਂ ’ਚ ਕੀਤੀ ਗਈ ਹੈ । ਇਸ ਤਹਿਤ ਥਾਣਾ ਘਰਿੰਡਾ ਵਲੋਂ ਅੰਮ੍ਰਿਤਪਾਲ ਸਿੰਘ ਵਾਸੀ ਜਠੌਲ ਕਲਾਂ ਨੂੰ 2 ਪਿਸਤੌਲ 15 ਜਿੰਦਾ ਰੌਂਦ ਤੇ 560 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਗੁਰਸਾਹਿਬ ਸਿੰਘ ਵਾਸੀ ਧਨੋਟੇ ਕਲਾਂ, ਸਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਗਹਿਰੀ ਪਾਸੋਂ 5 ਪਿਸਤੌਲ, 8 ਕਿੱਲੋ 480 ਗ੍ਰਾਮ ਹੈਰੋਇਨ ਤੇ 52 ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਜਦੋਂ ਕਿ ਗੁਰਕਮਲ ਸਿੰਘ ਵਾਸੀ ਪਿੰਡ ਡੰਡੇ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬੁਟਾਰੀ ਪਾਸੋਂ 1 ਕਿੱਲੋ 19 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਅਜਨਾਲਾ ਦੀ ਪੁਲਿਸ ਵਲੋਂ ਸਨੀ ਵਾਸੀ ਲਦੇਹ, ਲਵਜੀਤ ਸਿੰਘ ਵਾਸੀ ਸਰਾਏ, ਗੁਰਸੇਵਕ ਸਿੰਘ ਵਾਸੀ ਫੂਲੇ ਚੱਕ ਤੇ ਸਵਰਾਜ ਸਿੰਘ ਵਾਸੀ ਪਿੰਡ ਤੇੜਾ ਪਾਸੋਂ 3 ਪਿਸਤੌਲ ਤੇ 14 ਜਿੰਦਾ ਰੌਂਦ ਬਰਾਮਦ ਕੀਤੇ ਗਏ। ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ 2 ਕਿੱਲ੍ਰੋਗਾਮ ਹੈਰੋਇਨ ਤੇ ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਰਵਲਜੀਤ ਸਿੰਘ ਵਾਸੀ ਤਿੰਮੋਵਾਲ ਤੋਂ 1 ਪਿਸਤੌਲ ਤੇ 3 ਜਿੰਦਾ ਰੌਂਦ ਬਰਾਮਦ ਕੀਤੇ ਗਏ । ਇਸੇ ਤਰ੍ਹਾਂ ਪੁਲਿਸ ਨੇ ਨਸ਼ਾ ਤਸਕਰਾਂ ਦੀ ਗ਼ੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਤੇ ਕੁਲ 3 ਮਾਮਲਿਆਂ ’ਚ 1 ਕਰੋੜ, 20 ਲੱਖ 30 ਹਜ਼ਾਰ ਦੀ ਜਾਇਦਾਦ ਫਰੀਜ਼ ਕਰਵਾਉਣ ’ਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸੇ ਤਰ੍ਹਾਂ 80 ਤੋਂ ਵਧ ਹੋਰ ਮੁਲਜ਼ਮਾਂ ਦੀ ਪ੍ਰਾਪਰਟੀ ਫਰੀਜ਼ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਗੁਰਿੰਦਰਪਾਲ ਸਿੰਘ ਨਾਗਰਾ, ਯਾਦਵਿੰਦਰ ਸਿੰਘ ਡੀ. ਐੱਸ. ਪੀ. ਅਟਾਰੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲਾਹੌਰ ’ਚ ਮਨਾਈ ਗਈ ਸ਼ੇਰ-ਏ-ਪੰਜਾਬ ਦੀ 187ਵੀਂ ਬਰਸੀ ਅਗਲੀ ਖ਼ਬਰ ਭਾਰਤ ਨੂੰ ਬਾਸਮਤੀ ਚੌਲ ਨਿਰਯਾਤ ਲਈ ਅਫ਼ਗਾਨਿਸਤਾਨ ਦੇ ਰੂਪ ’ਚ ਨਵਾਂ ਵੱਡਾ ਖ਼ਰੀਦਦਾਰ ਮਿਲਣ ਦੀ ਸੰਭਾਵਨਾ
Ad Position 24