02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 01-07-2026

ਮੂਣਕ, 30 ਜੂਨ (ਵਰਿੰਦਰ ਭਾਰਦਵਾਜ) - ਇੱਕ ਛੋਟੇ ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਪਰੇਸ਼ਾਨੀ ਦੇ ਚੱਲਦਿਆਂ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰਮਲ ਸਿੰਘ (65) ਪੁੱਤਰ ਜੰਗ ਸਿੰਘ ਸਾਬਕਾ ਪੰਚ ਵਾਸੀ ਕੁਦਨੀ (ਮੂਣਕ) ਜੋ ਕਿ ਡੇਢ ਕਿੱਲੇ ਦੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਚਲਾਉਂਦਾ ਸੀ ਨੇ ਆਰਥਿਕ ਤੰਗੀ ਦੇ ਚੱਲਦਿਆਂ ਫਾਹਾ ਲੈ ਲਿਆ। ਨਿਰਮਲ ਸਿੰਘ ਪਰੇਸ਼ਾਨੀ ਦੇ ਚਲਦਿਆਂ ਕਿਸੇ ਨੂੰ ਬਿਨਾਂ ਕੁਝ ਦੱਸੇ ਘਰੋ ਸਵੇਰੇ ਸਾਈਕਲ ਤੇ ਸਵਾਰ ਹੋ ਕੇ ਖੇਤ ਦੇ ਨਾਲ ਲੱਗਦੇ ਸਟੇਡੀਅਮ ਵਿਚ ਚਲਾ ਗਿਆ ਅਤੇ ਸਿਰ ’ਤੇ ਬੰਨੇ ਹੋਏ ਪਰਨੇ ਨਾਲ ਪ੍ਰੈਕਟਿਸ ਕਰਨ ਵਾਲੇ ਖੰਬੇ ਨਾਲ ਪਾ ਕੇ ਗਲ ਫਾਹਾ ਲੈ ਲਿਆ। ਤਫਤੀਸੀ ਅਫਸਰ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਪੁਲਿਸ ਕਾਰਵਾਈ ਅਮਲ ਵਿਚ ਲਿਆਂਦਿਆਂ ਸਬ ਡਿਵੀਜ਼ਨਲ ਹਸਪਤਾਲ ਮੂਣਕ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਕ੍ਰਿਕਟ ਤੇ ਹਾਕੀ ਪ੍ਰੀਮੀਅਰ ਲੀਗ ਸ਼ੁਰੂ ਕਰ ਰਹੇ ਹਾਂ-ਮੁੱਖ ਮੰਤਰੀ ਅਗਲੀ ਖ਼ਬਰ ਲੱਖਾਂ ਔਰਤਾਂ ਦੇ ਬੈਂਕ ਖਾਤਿਆਂ ’ਚ 1000-1500 ਰੁਪਏ ਦੀ ਹੋਵੇਗੀ ‘ਟੂੰ-ਟੂੰ’
Ad Position 24
No active advertisement