13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅਤਿ-ਆਧੁਨਿਕ ਸਰਜੀਕਲ ਇਲਾਜ ਪੂਰੀ ਤਰ੍ਹਾਂ ਮੁਫ਼ਤ-ਡਾ. ਬਲਬੀਰ ਸਿੰਘ

Ad Position 21
No active advertisement
ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਸਟੇਟ ਹੈਲਥ ਏਜੰਸੀ, ਪੰਜਾਬ ਦੇ ਅੰਕੜਿਆਂ ਅਨੁਸਾਰ ਰਿਪੋਰਟਿੰਗ ਮਿਆਦ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 53.38 ਲੱਖ ਰੁਪਏ ਦੀ ਲਾਗਤ ਨਾਲ 190 ਆਰਥੋਪੀਡਿਕ ਪ੍ਰਕਿਰਿਆਵਾਂ ਕੀਤੀਆਂ ਗਈਆਂ। ਇਨ੍ਹਾਂ ਵਿਚ ਓਪਨ ਰਿਡਕਸ਼ਨ ਇੰਟਰਨਲ ਫਿਕਸੇਸ਼ਨ (ੳ.ਆਰ.ਆਈ.), ਜਿਸ ਵਿਚ ਪਲੇਟਾਂ, ਸਕਰੂ ਜਾਂ ਰਾਡਾਂ ਰਾਹੀਂ ਟੁੱਟੀਆਂ ਹੱਡੀਆਂ ਨੂੰ ਸਥਿਰ ਕੀਤਾ ਜਾਂਦਾ ਹੈ, ਦੀਆਂ 79 ਸਰਜਰੀਆਂ ਹੋਈਆਂ, ਜੋ ਕੁੱਲ ਆਰਥੋਪੀਡਿਕ ਪ੍ਰਕਿਰਿਆਵਾਂ ਦਾ 41.6 ਫ਼ੀਸਦੀ ਸਨ। ਇਨ੍ਹਾਂ ਫਰੈਕਚਰ ਫਿਕਸੇਸ਼ਨ ਸਰਜਰੀਆਂ ’ਤੇ 16.75 ਲੱਖ ਰੁਪਏ ਖ਼ਰਚ ਹੋਏ, ਜੋ ਕੁੱਲ ਖ਼ਰਚੇ ਦਾ ਲਗਭਗ 31.4 ਫ਼ੀਸਦੀ ਹੈ। ਪ੍ਰਤੀ ਮਰੀਜ਼ ਔਸਤ ਪੈਕੇਜ ਖਰਚ 21,209 ਰੁਪਏ ਰਿਹਾ।ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਫਰੈਕਚਰ ਨਾਲ ਸਬੰਧਤ ਸਰਜਰੀਆਂ ਆਰਥੋਪੀਡਿਕ ਇਲਾਜ ਦੀ ਸਭ ਤੋਂ ਵੱਡੀ ਸ਼੍ਰੇਣੀ ਵਜੋਂ ਸਾਹਮਣੇ ਆਈਆਂ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਹੁਣ ਐਡਵਾਂਸਡ ਸਰਜੀਕਲ ਇਲਾਜ ਪੂਰੀ ਤਰ੍ਹਾਂ ਮੁਫ਼ਤ ਉਪਲੱਬਧ ਹੈ ਪਰ ਜਨ-ਜਾਗਰੂਕਤਾ ਅਤੇ ਸੁਰੱਖਿਆ ਉਪਾਅ ਅਪਣਾ ਕੇ ਕਈ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ‘ਮੇਡ-ਇਨ-ਇੰਡੀਆ’ ਰੱਖਿਆ ਪਲੇਟਫਾਰਮਾਂ ’ਤੇ ਵਿਸ਼ਵਾਸ ਵਧਿਆ- ਰਾਜਨਾਥ ਅਗਲੀ ਖ਼ਬਰ ਭਾਈ ਗਜਿੰਦਰ ਸਿੰਘ ਕੌਮ ਦੇ ਹੀਰੇ ਤੇ ਜਾਂਬਾਜ਼ ਯੋਧੇ ਸਨ-ਜਥੇਦਾਰ ਗੜਗੱਜ
Ad Position 24