05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਸ਼ੁਰੂ ਹੋਣਗੀਆਂ ਦੋ ਰੋਜ਼ਾਨਾ ਆਸਾਨ ਸੰਪਰਕ ਉਡਾਣਾਂ

Ad Position 21
No active advertisement
ਅਜੀਤ ਡੈਸਕ 28-07-2026

ਰਾਜਾਸਾਂਸੀ (ਅੰਮ੍ਰਿਤਸਰ), 27 ਜੁਲਾਈ (ਹਰਦੀਪ ਸਿੰਘ ਖੀਵਾ)-ਏਅਰ ਇੰਡੀਆ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ (28 ਜੁਲਾਈ) ਤੋਂ ‘ਆਸਾਨ ਸੰਪਰਕ’ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਸਾਨ ਸੰਪਰਕ (ਈ.ਜੀ. ਕਨੈਕਟ) ਉਡਾਣਾਂ ਸ਼ੁਰੂ ਹੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਕਿੰਜਾਰਾਪੂ ਰਾਮਮੋਹਨ ਨਾਇਡੂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅੱਜ 28 ਜੁਲਾਈ ਸਵੇਰੇ 6:30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਨ੍ਹਾਂ ਉਡਾਣਾਂ ਦਾ ਉਦਘਾਟਨ ਕਰਨਗੇ। ਅੰਮ੍ਰਿਤਸਰ ਨੂੰ ਉੱਤਰੀ ਅਮਰੀਕਾ, ਯੂਕੇ, ਯੂਰਪ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ 27 ਸਥਾਨਾਂ ਨਾਲ ਜੋੜਿਆ ਜਾਵੇਗਾ। ਆਸਾਨ ਸੰਪਰਕ ਸੇਵਾ ਸ਼ੁਰੂ ਹੋਣ ਤੋਂ ਬਾਅਦ ਵਾਰਾਣਸੀ ਤੋਂ ਬਾਅਦ ਅੰਮ੍ਰਿਤਸਰ ਦਾ ਹਵਾਈ ਅੱਡਾ ਦੇਸ਼ ਦਾ ਦੂਜਾ ਹਵਾਈ ਅੱਡਾ ਬਣਨ ਲਈ ਤਿਆਰ ਹੈ ਜਿਸਨੂੰ ਭਾਰਤ ਸਰਕਾਰ ਦੀ ਨਵੀਂ ਹੱਬ-ਐਂਡ-ਸਪੋਕ ਅੰਤਰਰਾਸ਼ਟਰੀ ਸੰਪਰਕ ਨੀਤੀ ਅਧੀਨ ਲਿਆਂਦਾ ਜਾਵੇਗਾ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਏਅਰ ਇੰਡੀਆ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਚਲਾਏਗੀ। ਏਅਰ ਇੰਡੀਆ ਦੀ ਉਡਾਣ ਨੰਬਰ ਏ ਆਈ 1113 ਅੰਮ੍ਰਿਤਸਰ ਤੋਂ ਸਵੇਰੇ 9.10 ਵਜੇ ਉਡਾਣ ਭਰੇਗੀ ਅਤੇ 10.40 ਵਜੇ ਦਿੱਲੀ ਪਹੁੰਚੇਗੀ, ਜੋ ਕਿ ਮੌਜੂਦਾ ਏਅਰ ਇੰਡੀਆ 496 ਸੇਵਾ ਦੀ ਥਾਂ ਲਵੇਗੀ, ਜਦੋਂ ਕਿ ਉਹੀ ਸਮਾਂ-ਸਾਰਣੀ ਬਰਕਰਾਰ ਰੱਖੇਗੀ। ਇਸ ਤੋਂ ਇਲਾਵਾ ਏਅਰ ਇੰਡੀਆ ਵਲੋਂ ਦੂਜੀ ਸੇਵਾ ਏਅਰ ਇੰਡੀਆ ਦੀ ਉਡਾਣ ਨੰਬਰ ਏ. ਆਈ. 1115, ਅੰਮ੍ਰਿਤਸਰ ਤੋਂ ਰਾਤ 10 ਵਜੇ ਉਡਾਣ ਭਰੇਗੀ ਅਤੇ 11.20 ਵਜੇ ਦਿੱਲੀ ਪਹੁੰਚੇਗੀ, ਜੋ ਕਿ ਏਅਰ ਇੰਡੀਆ ਨੰਬਰ ਏ. ਆਈ. 2574 ਦੀ ਥਾਂ ‘ਤੇ ਬਿਨਾਂ ਕਿਸੇ ਬਦਲਾਅ ਦੇ ਸਮੇਂ ਦੇ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਲੋਕਾਂ ਦੀਆਂ 1 ਲੱਖ ਦਰਖ਼ਾਸਤਾਂ ਬਿਨਾਂ ਸੁਣਵਾਈ ਦੇ ਕੀਤੀਆਂ ਬੰਦ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਇਮਰਾਨ ਖ਼ਾਨ ਦੀ ਰਿਹਾਈ ਲਈ 5 ਅਗਸਤ ਨੂੰ ਪਾਕਿ ’ਚ ਸ਼ੁਰੂ ਹੋਵੇਗੀ ਨਿਰਣਾਇਕ ਲੜਾਈ-ਅਲੀਮਾ ਖਾਨ
Ad Position 24
No active advertisement