13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹਲਵਾਰਾ-ਦਿੱਲੀ ਉਡਾਣ ਇਕ ਹਫ਼ਤੇ ਵਿਚ ਤੀਜੀ ਵਾਰ ਰੱਦ, ਯਾਤਰੀ ਹੋਏ ਖੱਜਲ-ਖੁਆਰ

ਹਲਵਾਰਾ (ਜਗਰਾਓਂ), 12 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਸਫ਼ਰ ਦਾ ਸੁਪਨਾ ਹੁਣ ਯਾਤਰੀਆਂ ਲਈ ਸਹੂਲਤ ਦੀ ਬਜਾਏ ਸਮੱਸਿਆ ਬਣਦਾ ਜਾ ਰਿਹਾ ਹੈ। ਦਿੱਲੀ-ਹਲਵਾਰਾ-ਦਿੱਲੀ ਹਵਾਈ ਸੇਵਾ ਛੇ ਦਿਨਾਂ ਵਿਚ ਤੀਜੀ ਵਾਰ ਰੱਦ ਹੋਣ ਕਾਰਨ ਸਨਿਚਰਵਾਰ ਸਵੇਰੇ ਹਲਵਾਰਾ ਹਵਾਈ ਅੱਡੇ ’ਤੇ 102 ਯਾਤਰੀਆਂ ਨੂੰ ਕਈ ਘੰਟਿਆਂ ਤੱਕ ਖੱਜਲ-ਖੁਆਰ ਹੋਣਾ ਪਿਆ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਹਲਵਾਰਾ (ਜਗਰਾਓਂ), 12 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਸਫ਼ਰ ਦਾ ਸੁਪਨਾ ਹੁਣ ਯਾਤਰੀਆਂ ਲਈ ਸਹੂਲਤ ਦੀ ਬਜਾਏ ਸਮੱਸਿਆ ਬਣਦਾ ਜਾ ਰਿਹਾ ਹੈ। ਦਿੱਲੀ-ਹਲਵਾਰਾ-ਦਿੱਲੀ ਹਵਾਈ ਸੇਵਾ ਛੇ ਦਿਨਾਂ ਵਿਚ ਤੀਜੀ ਵਾਰ ਰੱਦ ਹੋਣ ਕਾਰਨ ਸਨਿਚਰਵਾਰ ਸਵੇਰੇ ਹਲਵਾਰਾ ਹਵਾਈ ਅੱਡੇ ’ਤੇ 102 ਯਾਤਰੀਆਂ ਨੂੰ ਕਈ ਘੰਟਿਆਂ ਤੱਕ ਖੱਜਲ-ਖੁਆਰ ਹੋਣਾ ਪਿਆ। ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਯਾਤਰੀਆਂ ਦੀ ਸੀ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ ਜਾਣ ਲਈ ਕਨੈਕਟਿੰਗ ਫਲਾਈਟਾਂ ਬੁੱਕ ਕਰਵਾਈਆਂ ਸਨ। ਉਡਾਣ ਰੱਦ ਹੋਣ ਕਾਰਨ ਕਿਸੇ ਦੀ ਵਿਦੇਸ਼ ਯਾਤਰਾ ਪ੍ਰਭਾਵਿਤ ਹੋਈ, ਜਦਕਿ ਕਿਸੇ ਦੇ ਪੜ੍ਹਾਈ ਅਤੇ ਕਾਰੋਬਾਰ ਨਾਲ ਸੰਬੰਧਿਤ ਜ਼ਰੂਰੀ ਪ੍ਰੋਗਰਾਮ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ। ਸਨਿਚਰਵਾਰ ਨੂੰ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਏ.ਆਈ.-481 ਉਡਾਣ ਹਲਵਾਰਾ ਪਹੁੰਚੀ ਹੀ ਨਹੀਂ। ਇਸੇ ਜਹਾਜ਼ ਨੇ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਏ.ਆਈ.-482 ਬਣ ਕੇ ਦਿੱਲੀ ਵਾਪਸ ਜਾਣਾ ਸੀ। ਜਹਾਜ਼ ਨਾ ਪਹੁੰਚਣ ਕਾਰਨ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ।

ਕੁਨੈਕਟਿੰਗ ਫਲਾਈਟ ਲਈ ਪਹੁੰਚੇ, ਸਾਮਾਨ ਮੁੜ ਕਾਰਾਂ ’ਚ ਲੱਦ ਕੇ ਪਰਤੇ
ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ 65 ਯਾਤਰੀਆਂ ਨੂੰ ਹੋਈ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ ਜਾਣ ਲਈ ਕਨੈਕਟਿੰਗ ਫਲਾਈਟਾਂ ਫੜ੍ਹਨੀਆਂ ਸਨ। ਇਨ੍ਹਾਂ ਵਿਚ ਛੋਟੇ ਬੱਚਿਆਂ ਸਮੇਤ ਕਈ ਪਰਿਵਾਰ ਵੀ ਸ਼ਾਮਿਲ ਸਨ। ਕਈ ਪਰਿਵਾਰ ਵੱਡੇ-ਵੱਡੇ ਸੂਟਕੇਸ ਅਤੇ ਕਈ ਬੈਗ ਲੈ ਕੇ ਹਲਵਾਰਾ ਹਵਾਈ ਅੱਡੇ ’ਤੇ ਪਹੁੰਚੇ ਸਨ। ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਯਾਤਰੀਆਂ ਨੂੰ ਆਪਣਾ ਸਾਰਾ ਸਾਮਾਨ ਮੁੜ ਵਾਹਨਾਂ ਵਿਚ ਲੱਦ ਕੇ ਵਾਪਸ ਪਰਤਣਾ ਪਿਆ। ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਡਾਣ ਰੱਦ ਹੋਣ ਦੀ ਜਾਣਕਾਰੀ ਸਮੇਂ ਸਿਰ ਨਹੀਂ ਦਿੱਤੀ ਗਈ। ਏਅਰ ਇੰਡੀਆ ਵਲੋਂ ਕਿਹਾ ਗਿਆ ਕਿ ਰਾਤ ਕਰੀਬ ਸਾਢੇ ਤਿੰਨ ਵਜੇ ਈਮੇਲ ਰਾਹੀਂ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ’ਤੇ ਯਾਤਰੀਆਂ ਦਾ ਸਵਾਲ ਸੀ ਕਿ ਜਦੋਂ ਉਡਾਣ ਸਵੇਰੇ ਹੋਣੀ ਸੀ ਤਾਂ ਰਾਤ ਸਾਢੇ ਤਿੰਨ ਵਜੇ ਭੇਜੀ ਗਈ ਈਮੇਲ ਦਾ ਕੀ ਲਾਭ? ਉਸ ਸਮੇਂ ਤੱਕ ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਾ ਹੋਣ ਦੀ ਤਿਆਰੀ ਕਰਨੀ ਹੁੰਦੀ ਹੈ ਜਾਂ ਮੋਬਾਈਲ ’ਤੇ ਈਮੇਲਾਂ ਦੀ ਉਡੀਕ ਕਰਨੀ ਹੁੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਮਨਾਈ ਗਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ 129ਵੀਂ ਬਰਸੀ ਅਗਲੀ ਖ਼ਬਰ ਸਪੈਸ਼ਲ ਅਧਿਆਪਕਾਂ ਦੀਆਂ ਮੁੱਖ ਮੰਤਰੀ ਨਿਵਾਸ ਬਾਹਰ ਪੁਲਿਸ ਨਾਲ ਤਿੱਖੀਆਂ ਝੜਪਾਂ
Ad Position 24