ਪਾਕਿ ’ਚ ਮਨਾਈ ਗਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ 129ਵੀਂ ਬਰਸੀ
ਅੰਮ੍ਰਿਤਸਰ, 12 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਕਬਾਇਲੀ ਜ਼ਿਲ੍ਹਾ ਹੰਗੂ ’ਚ ਕਿਲ੍ਹਾ ਸਾਰਾਗੜ੍ਹੀ ਵਿਖੇ ਕਬਾਇਲੀ ਪਠਾਣਾਂ ਨਾਲ ਜੰਗ ’ਚ ਸ਼ਹੀਦ ਹੋਏ 21 ਸਿੱਖ ਫ਼ੌਜੀਆਂ ਦੀ 129ਵੀਂ ਸ਼ਹੀਦੀ ਬਰਸੀ ਅੱਜ ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ ਹੰਗੂ ਵਿਖੇ ਮਨਾਈ ਗਈ। ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ।
ਅੰਮ੍ਰਿਤਸਰ, 12 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਕਬਾਇਲੀ ਜ਼ਿਲ੍ਹਾ ਹੰਗੂ ’ਚ ਕਿਲ੍ਹਾ ਸਾਰਾਗੜ੍ਹੀ ਵਿਖੇ ਕਬਾਇਲੀ ਪਠਾਣਾਂ ਨਾਲ ਜੰਗ ’ਚ ਸ਼ਹੀਦ ਹੋਏ 21 ਸਿੱਖ ਫ਼ੌਜੀਆਂ ਦੀ 129ਵੀਂ ਸ਼ਹੀਦੀ ਬਰਸੀ ਅੱਜ ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ ਹੰਗੂ ਵਿਖੇ ਮਨਾਈ ਗਈ। ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ। ਗੁਰਦੁਆਰਾ ਪ੍ਰਧਾਨ ਸੰਨ੍ਹੀ ਸਿੰਘ ਖ਼ਾਲਸਾ ਨੇ ਹੰਗੂ ਤੋਂ ‘ਅਜੀਤ’ ਨਾਲ ਫ਼ੋਨ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਪਿਸ਼ਾਵਰ ਤੋਂ ਪਹੁੰਚੇ ਕੀਰਤਨੀ ਜਥਿਆਂ ਦੁਆਰਾ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਬੁਲਾਰਿਆਂ ਨੇ ਦੱਸਿਆ ਕਿ ਕਿਲ੍ਹਾ ਸਾਰਾਗੜ੍ਹੀ ਦੀ ਬੁਰਜੀ ਦੀ ਮੁਰੰਮਤ ਕਰਵਾ ਕੇ ਉਸ ’ਤੇ 21 ਸਿੱਖ ਬਹਾਦਰ ਫ਼ੌਜੀਆਂ ਦੇ ਨਾਂਅ ਨਵੇਂ ਸਿਰਿਓਂ ਲਿਖੇ ਗਏ ਹਨ ਅਤੇ ਨਾਲ ਹੀ ਉੱਥੇ ਪਾਰਕ ਵੀ ਬਣਾਇਆ ਗਿਆ ਹੈ।