15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਕਾਲੀ ਦਲ ਦੋਨਾਂ ਪੀੜਤ ਪਰਿਵਾਰਾਂ ਨਾਲ ਡਟ ਕੇ ਖੜ੍ਹਾ-ਵਿਨਰਜੀਤ ਸਿੰਘ ਗੋਲਡੀ

ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਤੇ ਤੂਰਬੰਜਾਰਾ ਵਿਚ ਹੋਈਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਅੱਗੇ ਕੀਤੇ ਜ਼ਬਰਦਸਤ ਰੋਸ ਵਿਖਾਵੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਰਵੀਂ ਹਾਜ਼ਰੀ ਨੂੰ ਸਿਆਸੀ ਖੇਤਰ ਵਿਚ ਅਹਿਮੀਅਤ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਵਲੋਂ ਕੀਤੀ ਵਿਉਂਤਬੰਦੀ ਅਨੁਸਾਰ ਜ਼ਿਲ੍ਹੇ ਦੇ ਵੱਖ ਵੱਖ ਆਗੂਆਂ ਨੇ ਆਪੋ ਆਪਣੇ ਇਲਾਕਿਆਂ ਵਿਚੋਂ ਇਕੱਠ ਕਰਨ ਲਈ ਦਿਲੋਂ ਜ਼ੋਰ ਲਗਾਇਆ ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਤੇ ਤੂਰਬੰਜਾਰਾ ਵਿਚ ਹੋਈਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਅੱਗੇ ਕੀਤੇ ਜ਼ਬਰਦਸਤ ਰੋਸ ਵਿਖਾਵੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਰਵੀਂ ਹਾਜ਼ਰੀ ਨੂੰ ਸਿਆਸੀ ਖੇਤਰ ਵਿਚ ਅਹਿਮੀਅਤ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਵਲੋਂ ਕੀਤੀ ਵਿਉਂਤਬੰਦੀ ਅਨੁਸਾਰ ਜ਼ਿਲ੍ਹੇ ਦੇ ਵੱਖ ਵੱਖ ਆਗੂਆਂ ਨੇ ਆਪੋ ਆਪਣੇ ਇਲਾਕਿਆਂ ਵਿਚੋਂ ਇਕੱਠ ਕਰਨ ਲਈ ਦਿਲੋਂ ਜ਼ੋਰ ਲਗਾਇਆ । ਅਰਵਿੰਦ ਖੰਨਾ, ਬੀਬੀ ਪਰਮਜੀਤ ਕੌਰ ਵਿਰਕ, ਇਕਬਾਲਜੀਤ ਸਿੰਘ ਪੂਨੀਆ ਸਮੇਤ ਵੱਖ ਵੱਖ ਆਗੂ ਵੱਡੇ ਕਾਫਲੇ ਤੋਂ ਇਸ ਰੋਸ ਵਿਖਾਵੇ ਲਈ ਸ਼ਾਮਿਲ ਹੋਏ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦੁੱਖ ਦੀ ਘੜੀ ਦੋਵਾਂ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ । ਚਿਤਾਵਨੀ ਭਰੇ ਰੌਅ ਵਿਚ ਗੋਲਡੀ ਨੇ ਕਿਹਾ ਕਿ ਸਬੰਧਤ ਰਾਜਨੀਤਕ ਆਗੂਆਂ ਜਿਨ੍ਹਾਂ ਵਿਚ ਮੰਤਰੀ ਵੀ ਹਨ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ’ ਚ ਡੀ . ਜੀ . ਪੀ . ਨੂੰ ਮਿਲਿਆ ਭਾਜਪਾ ਵਫ਼ਦ ਅਗਲੀ ਖ਼ਬਰ ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ
Ad Position 24