15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ 1984 ਨੂੰ ਨਹੀਂ ਭੁੱਲਿਆ ਅਤੇ ਕਾਂਗਰਸ ਨੂੰ ਮੁਆਫ਼ ਨਹੀਂ ਕਰੇਗਾ - ਅਮਨ ਅਰੋੜਾ ਕਾਂਗਰਸ ਦੇ ਰਾਜ ’ਚ ਨਸ਼ੇ ਅਤੇ ਗੈਂਗਸਟਰਵਾਦ ਪ੍ਰਫੁੱਲਿਤ ਹੋਇਆ : ‘ਆਪ’

ਚੰਡੀਗੜ੍ਹ, 15 ਸਤੰਬਰ (ਅਜੀਤ ਬਿਊਰੋ) : ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਕਾਂਗਰਸ ਵਲੋਂ ਆਪਣੇ ਰਿਕਾਰਡ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਸਿਆਸੀ ਲਾਹੇ ਲਈ ਦੁਖਾਂਤਾਂ ਦਾ ਸ਼ੋਸ਼ਣ ਕਰਨ ਲਈ ਉਸਦੀ ਤਿੱਖੀ ਆਲੋਚਨਾ ਕੀਤੀ । ‘ਆਪ’ ਨੇ ਕਿਹਾ ਕਿ ਪੰਜਾਬ 1984 ਦੇ ਸਿੱਖ ਕਤਲੇਆਮ ਨੂੰ ਨਹੀਂ ਭੁੱਲਿਆ, ਜਿਸਦਾ ਦਰਦ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਦੁਆਰਾ ਹੰਢਾਇਆ ਜਾ ਰਿਹਾ ਹੈ ਤੇ ਸਵਾਲ ਕੀਤਾ ਕਿ ਕਾਂਗਰਸੀ ਆਗੂ ਅਜੇ ਵੀ ਇਸ ਮੁੱਦੇ ’ਤੇ ਜਵਾਬਦੇਹੀ ਤੋਂ ਕਿਉਂ ਬਚ ਰਹੇ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੰਡੀਗੜ੍ਹ, 15 ਸਤੰਬਰ (ਅਜੀਤ ਬਿਊਰੋ) : ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਕਾਂਗਰਸ ਵਲੋਂ ਆਪਣੇ ਰਿਕਾਰਡ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਸਿਆਸੀ ਲਾਹੇ ਲਈ ਦੁਖਾਂਤਾਂ ਦਾ ਸ਼ੋਸ਼ਣ ਕਰਨ ਲਈ ਉਸਦੀ ਤਿੱਖੀ ਆਲੋਚਨਾ ਕੀਤੀ । ‘ਆਪ’ ਨੇ ਕਿਹਾ ਕਿ ਪੰਜਾਬ 1984 ਦੇ ਸਿੱਖ ਕਤਲੇਆਮ ਨੂੰ ਨਹੀਂ ਭੁੱਲਿਆ, ਜਿਸਦਾ ਦਰਦ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਦੁਆਰਾ ਹੰਢਾਇਆ ਜਾ ਰਿਹਾ ਹੈ ਤੇ ਸਵਾਲ ਕੀਤਾ ਕਿ ਕਾਂਗਰਸੀ ਆਗੂ ਅਜੇ ਵੀ ਇਸ ਮੁੱਦੇ ’ਤੇ ਜਵਾਬਦੇਹੀ ਤੋਂ ਕਿਉਂ ਬਚ ਰਹੇ ਹਨ । ਪਾਰਟੀ ਨੇ ਕਾਂਗਰਸ ਨੂੰ ਇਹ ਵੀ ਯਾਦ ਕਰਵਾਇਆ ਕਿ ਪੰਜਾਬੀ ਨਸ਼ਿਆਂ ਅਤੇ ਗੈਂਗਸਟਰਵਾਦ ’ਤੇ ਉਸ ਦੇ ਰਿਕਾਰਡ ਨੂੰ ਨਹੀਂ ਭੁੱਲੇ ਹਨ । ‘ ਆਪ’ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੀ ਮੌਤ ਦੁਖਦ ਸੀ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ, ਪਰ ਕਾਂਗਰਸੀ ਆਗੂਆਂ ਨੂੰ ਕਿਸੇ ਪਰਿਵਾਰ ਦੇ ਦੁੱਖ ਨੂੰ ਸਿਆਸੀ ਪੌੜੀ ਨਹੀਂ ਬਣਾਉਣਾ ਚਾਹੀਦਾ। ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ 1984 ਨੂੰ ਨਹੀਂ ਭੁੱਲਿਆ ਤੇ ਇਹ ਕਾਂਗਰਸ ਨੂੰ ਮੁਆਫ਼ ਨਹੀਂ ਕਰੇਗਾ । 42 ਸਾਲ ਬੀਤ ਜਾਣ ’ਤੇ ਵੀ ਦਰਦ ਉਨਾ ਹੀ ਅਸਲੀ ਹੈ, ਹਰ ਵਾਰ ਜਦੋਂ ਕਾਂਗਰਸੀ ਆਗੂ ਸਵਾਲਾਂ ਤੋਂ ਬਚਦੇ ਹਨ ਤੇ ਜਵਾਬਦੇਹੀ ਤੋਂ ਭੱਜਦੇ ਹਨ, ਤਾਂ ਉਹ ਪੰਜਾਬ ਪ੍ਰਤੀ ਪੂਰੀ ਤਰ੍ਹਾਂ ਨਫ਼ਰਤ ਜ਼ਾਹਰ ਕਰਦੇ ਹਨ । ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅੱਜ ਵੀ 1984 ਦੇ ਸਿੱਖ ਕਤਲੇਆਮ ਬਾਰੇ ਜਵਾਬ ਦੇਣ ਤੋਂ ਕਿਉਂ ਭੱਜ ਰਹੀ ਹੈ ? ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਚਿਨ ਪਾਇਲਟ ਚਲੇ ਜਾਂਦੇ ਹਨ । ਰਾਜਾ ਵੜਿੰਗ ਆਪਣਾ ਆਪਾ ਖੋਹ ਲੈਂਦੇ ਹਨ । ਇਹ ਸਭ ਕਮਲ ਨਾਥ ਅਤੇ 1984 ਬਾਰੇ ਸਵਾਲਾਂ ਕਰਕੇ ਹੈ । ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਕਮਲ ਨਾਥ ਅਤੇ 1984 ਬਾਰੇ ਪੁੱਛਣ ’ਤੇ ਸਚਿਨ ਪਾਇਲਟ ਕਿਉਂ ਭੱਜ ਜਾਂਦੇ ਹਨ। ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ, “ਜਦੋਂ ਪੰਜਾਬ 1984 ਬਾਰੇ ਪੁੱਛਦਾ ਹੈ, ਤਾਂ ਇਹ ਜਵਾਬ ਦਾ ਹੱਕਦਾਰ ਹੈ, ਚੁੱਪ ਦਾ ਨਹੀਂ। ਚਾਰ ਦਹਾਕੇ ਬੀਤ ਚੁੱਕੇ ਹਨ, ਪਰ ਪੀੜਤਾਂ ਦਾ ਦਰਦ ਬਰਕਰਾਰ ਹੈ। ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਲਈ 1984 ਕੋਈ ਅਜਿਹਾ ਇਤਿਹਾਸ ਨਹੀਂ ਹੈ ਜਿਸ ਨੂੰ ਆਸਾਨੀ ਨਾਲ ਲਾਂਭੇ ਕੀਤਾ ਜਾ ਸਕੇ । ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਕਾਂਗਰਸ ਅਜੇ ਵੀ 1984 ਦੇ ਸਿੱਖ ਕਤਲੇਆਮ ਦਾ ਜਵਾਬ ਦੇਣ ਤੋਂ ਕਿਉਂ ਇਨਕਾਰ ਕਰ ਰਹੀ ਹੈ? ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ, ‘’ਪੰਜਾਬ 1984 ਦੇ ਜ਼ਖਮਾਂ ਤੋਂ ਕਦੇ ਵੀ ਉਭਰ ਨਹੀਂ ਸਕਦਾ ਅਤੇ ਇਸ ਦਾ ਜ਼ਿੰਮੇਵਾਰ ਕੌਣ ਸੀ? ਇੰਡੀਅਨ ਨੈਸ਼ਨਲ ਕਾਂਗਰਸ। ਫਿਰ ਵੀ, 4 ਦਹਾਕਿਆਂ ਬਾਅਦ ਵੀ, ਜਦੋਂ ਵੀ 1984 ਬਾਰੇ ਸਵਾਲ ਚੁੱਕੇ ਜਾਂਦੇ ਹਨ, ਕਾਂਗਰਸੀ ਆਗੂ ਭੱਜਣ ਜਾਂ ਚੁੱਪ ਧਾਰਨ ਦਾ ਰਸਤਾ ਚੁਣਦੇ ਹਨ। ਪੰਜਾਬ ਅਤੇ ਪੰਜਾਬੀ ਜਵਾਬਾਂ ਦੇ ਹੱਕਦਾਰ ਹਨ। 1984 ਦੇ ਸਿੱਖ ਕਤਲੇਆਮ ’ਤੇ ਕਾਂਗਰਸ ਸਵਾਲਾਂ ਤੋਂ ਭੱਜ ਨਹੀਂ ਸਕਦੀ-ਧਾਲੀਵਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ 1984 ਦੇ ਸਿੱਖ ਕਤਲੇਆਮ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਨਾਹ ਕਰਨ ’ਤੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਨੇਤਾ ਸਚਿਨ ਪਾਇਲਟ ਪੰਜਾਬ ਆ ਕੇ ਸੱਜਣ ਕੁਮਾਰ ਤੇ ਕਮਲਨਾਥ ਬਾਰੇ ਸਵਾਲਾਂ ਤੋਂ ਭੱਜ ਨਹੀਂ ਸਕਦੇ । ਚੰਡੀਗੜ੍ਹ ਵਿਚ ਕਾਂਗਰਸ ਦੀ ਰੈਲੀ ’ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖ ਕੌਮ ਦੇ ਜ਼ਖ਼ਮ ਅਜੇ ਵੀ ਹਰੇ ਹਨ ਅਤੇ ਪੰਜਾਬ ਇਸ ਮੁੱਦੇ ’ਤੇ ਕਾਂਗਰਸ ਤੋਂ ਜਵਾਬ ਮੰਗਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ( ਬ ) ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ ਅਗਲੀ ਖ਼ਬਰ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਦੀ ਮੌਤ ਹੋਣ ਉਪਰੰਤ ਜੇਲ੍ਹ ’ਚ ਹੰਗਾਮਾ ਹਵਾਲਾਤੀਆਂ ਨੇ ਕੀਤੀ ਭੁੱਖ ਹੜਤਾਲ, ਵੀਡੀਓ ਵਾ...
Ad Position 24