15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ ਨੇ ਆਂਗਣਵਾੜੀ ਪੋਸ਼ਣ ਪ੍ਰਣਾਲੀ ਵਿਚ ਕੀਤਾ ਵੱਡਾ ਬਦਲਾਅ ਬੱਚਿਆਂ ਨੂੰ ਹੁਣ ‘ਪਕਾਉਣ ਲਈ ਤਿਆਰ’ ਭੋਜਨ ਦੀ ਥਾਂ ਤਾਜ਼ਾ ਤੇ ਗਰਮ ਪਕਾਇਆ ਹੋਇਆ ਭੋਜਨ ਮਿਲੇਗਾ -ਡਾ. ਬਲਜੀਤ ਕੌਰ

ਚੰਡੀਗੜ੍ਹ, 15 ਸਤੰਬਰ (ਅਜੀਤ ਬਿਊਰੋ)-ਸੂਬੇ ਭਰ ਵਿਚ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਸਿਹਤ ਤੇ ਪੋਸ਼ਣ ਸਬੰਧੀ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ (ਡਬਲਿਊ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੰਡੀਗੜ੍ਹ, 15 ਸਤੰਬਰ (ਅਜੀਤ ਬਿਊਰੋ)-ਸੂਬੇ ਭਰ ਵਿਚ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਸਿਹਤ ਤੇ ਪੋਸ਼ਣ ਸਬੰਧੀ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ (ਡਬਲਿਊ.ਸੀ.ਡੀ.) ਨੇ 27,000 ਆਂਗਣਵਾੜੀ ਕੇਂਦਰਾਂ ਰਾਹੀਂ ਦਿੱਤੇ ਜਾਣ ਵਾਲੇ ਪੂਰਕ ਪੋਸ਼ਣ ਵਿਚ ਮੁਕੰਮਲ ਬਦਲਾਅ ਕੀਤਾ ਹੈ। 27,000 ਆਂਗਣਵਾੜੀਆਂ ਵਿਚ 3 ਤੋਂ 6 ਸਾਲ ਦੀ ਉਮਰ ਦੇ 1.1 ਲੱਖ ਬੱਚਿਆਂ ਨੂੰ ਹੁਣ ‘ਪਕਾਉਣ ਲਈ ਤਿਆਰ’ ਭੋਜਨ ਦੀ ਬਜਾਏ ਸਿਹਤਮੰਦ ਤੇ ਪਕਾਇਆ ਹੋਇਆ ਗਰਮ ਭੋਜਨ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਪੈਕ ਕੀਤੇ ਪਕਾਉਣ ਲਈ ਤਿਆਰ ਭੋਜਨ ਨੂੰ ‘ਪਕਾਏ ਹੋਏ ਭੋਜਨ’ ਵਜੋਂ ਦਿੱਤਾ ਜਾਂਦਾ ਹੈ । ਵਿਭਾਗ ਵਲੋਂ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਵਿਕੇਂਦਰੀਕ੍ਰਿਤ ਕੀਤਾ ਗਿਆ ਹੈ ਜਿਸ ਤਹਿਤ ਕੇਂਦਰੀ ਤੌਰ ’ਤੇ ਸਪਲਾਈ ਕੀਤੇ ਗਏ ਪੈਕ ਕੀਤੇ ਭੋਜਨ ਦੀ ਥਾਂ ਹੁਣ ਮੌਕੇ ’ਤੇ ਤਿਆਰ ਕੀਤਾ ਜਾਣ ਵਾਲਾ ਤਾਜ਼ਾ, ਰੋਜ਼ਾਨਾ ਪਕਾਇਆ ਜਾਣ ਵਾਲਾ ਭੋਜਨ ਦਿੱਤਾ ਜਾ ਰਿਹਾ ਹੈ। ਪੌਸ਼ਟਿਕਤਾ ਦੇ ਪੱਖੋਂ, ਤਾਜ਼ਾ ਤਿਆਰ ਕੀਤਾ ਭੋਜਨ ਪੈਕ ਕੀਤੇ ਭੋਜਨ ਦੇ ਮੁਕਾਬਲੇ ਵਧੇਰੇ ਲਾਭ ਪ੍ਰਦਾਨ ਕਰਦਾ ਹੈ । ਉਨ੍ਹਾਂ ਕਿਹਾ ਕਿ ਵੰਡ ਚੱਕਰ 45 ਦਿਨਾਂ ਤੋਂ ਘਟਾ ਕੇ 15 ਦਿਨ ਕੀਤਾ ਗਿਆ: ‘ਟੇਕ ਹੋਮ ਰਾਸ਼ਨ’, ਜੋ ਪਹਿਲਾਂ ਹਰ 45 ਦਿਨਾਂ ਬਾਅਦ ਵੰਡਿਆ ਜਾਂਦਾ ਸੀ, ਉਸਨੂੰ ਵੀ ਕੇਂਦਰੀਕ੍ਰਿਤ ਪ੍ਰਣਾਲੀ ਤੋਂ ਵੱਖ ਕਰ ਦਿੱਤਾ ਗਿਆ ਹੈ। ਇਸ ਕਦਮ ਨਾਲ, ਰਾਸ਼ਨ ਹੁਣ 45 ਦਿਨਾਂ ਦੀ ਬਜਾਏ ਹਰ 15 ਦਿਨਾਂ ਬਾਅਦ ਵੰਡਿਆ ਜਾਵੇਗਾ। ਸਥਾਨਕ ਉਤਪਾਦਨ ਤੇ ਵਿਕੇਂਦਰੀਕ੍ਰਿਤ ਮਾਡਲ: ਵਿਭਾਗ ਨੇ ਕਿਸੇ ਵੀ ਹੋਰ ਸੂਬੇ ਨਾਲੋਂ ਇੱਕ ਕਦਮ ਅੱਗੇ ਵਧਦਿਆਂ ਹਰੇਕ ਜ਼ਿਲ੍ਹੇ ਵਿੱਚ ਉਤਪਾਦਨ ਇਕਾਈਆਂ ਸਥਾਪਤ ਕਰਨ ਦੀ ਪਹਿਲ ਕੀਤੀ ਹੈ । ਇਸ ਸਬੰਧੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, “ਇਨ੍ਹਾਂ ਸੁਧਾਰਾਂ ਨਾਲ, ਪੰਜਾਬ ਨੇ ਆਂਗਣਵਾੜੀ ਪੋਸ਼ਣ ਸੁਧਾਰਾਂ ਵਿਚ ਦੇਸ਼ ਭਰ ਵਿਚ ਮੋਹਰੀ ਸਥਾਨ ਹਾਸਲ ਕੀਤਾ ਹੈ, ਜਿੱਥੇ ਸਹੂਲਤ ਨਾਲੋਂ ਜਵਾਬਦੇਹੀ ਤੇ ਭਾਈਚਾਰਕ ਭਾਗੀਦਾਰੀ ਨੂੰ ਤਰਜੀਹ ਦਿੱਤੀ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ‘ਪਾਇਲਟ’ ਨੇ ਪਹਿਲੇ ਹੀ ਦਿਨ ਪਾਸ ਕੀਤੀ ਪੰਜਾਬ ਕਾਂਗਰਸ ਦੀ ‘ਅਗਨੀ ਪ੍ਰੀਖਿਆ’ 2027 ਤੋਂ ਪਹਿਲਾਂ, ਪਹਿਲੀ ਫੇਰੀ, ਇਕ ਮੰਚ... ਅਗਲੀ ਖ਼ਬਰ ਅਕਾਲੀ ਦਲ ( ਬ ) ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ
Ad Position 24