06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤਨੀ ਦੀ ਹੱਤਿਆ

ਦੋਦਾ, 5 ਅਕਤੂਬਰ (ਰਵੀਪਾਲ)-ਸ੍ਰੀ ਮੁਕਤਸਰ ਸਾਹਿਬ ’ਚ ਪੈਂਦੇ ਹਲਕਾ ਗਿੱਦੜਬਾਹਾ ਦੇ ਪਿੰਡ ਖਿੜਕੀਆਂਵਾਲਾ ’ਚ ਗਲਤ ਚਾਲ ਚੱਲਣ ਦੇ ਸ਼ੱਕ ਕਾਰਨ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਕੋਟਭਾਈ ਦੇ ਮੁਖੀ ਰਾਜਵੀਰ ਸਿੰਘ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਕ ਔਰਤ ਦੇ ਕਤਲ ਸਬੰਧੀ ਇਤਲਾਹ ਮਿਲੀ ਸੀ।

Ad Position 21
No active advertisement
ਅਜੀਤ ਡੈਸਕ 06-10-2026
ਦੋਦਾ, 5 ਅਕਤੂਬਰ (ਰਵੀਪਾਲ)-ਸ੍ਰੀ ਮੁਕਤਸਰ ਸਾਹਿਬ ’ਚ ਪੈਂਦੇ ਹਲਕਾ ਗਿੱਦੜਬਾਹਾ ਦੇ ਪਿੰਡ ਖਿੜਕੀਆਂਵਾਲਾ ’ਚ ਗਲਤ ਚਾਲ ਚੱਲਣ ਦੇ ਸ਼ੱਕ ਕਾਰਨ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਕੋਟਭਾਈ ਦੇ ਮੁਖੀ ਰਾਜਵੀਰ ਸਿੰਘ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਕ ਔਰਤ ਦੇ ਕਤਲ ਸਬੰਧੀ ਇਤਲਾਹ ਮਿਲੀ ਸੀ। ਇਸ ਮੌਕੇ ਵਾਰਦਾਤ ’ਤੇ ਤੁਰੰਤ ਪਾਰਟੀ ਸਮੇਤ ਪਹੁੰਚੇ। ਉਨ੍ਹਾਂ ਦੱਸਿਆਂ ਕਿ ਨੀਲਾ ਸਿੰਘ ਪੁੱਤਰ ਨਛੱਤਰ ਸਿੰਘ ਪਿੰਡ ਖਿੜਕੀਆਂਵਾਲਾ ਨੇ ਆਪਣੀ ਪਤਨੀ ਗੁਰਸ਼ਵਿੰਦਰ ਕੌਰ ਦੇ ਨਾਜਾਇਜ਼ ਸਬੰਧਾਂ (ਚਾਲ ਚੱਲਣ) ’ਤੇ ਸ਼ੱਕ ਕਰਦਿਆਂ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਕੋਟਭਾਈ ਦੀ ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਭੂਮੀ ਮਾਫ਼ੀਆ ਨੇ ਢਾਹਿਆ ਇਕ ਹੋਰ ਇਤਿਹਾਸਕ ਗੁਰਦੁਆਰਾ ਅਗਲੀ ਖ਼ਬਰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ-ਡੀ.ਜੀ.ਪੀ. ਸਿਨਹਾ
Ad Position 24