06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪਾਕਿ ’ਚ ਭੂਮੀ ਮਾਫ਼ੀਆ ਨੇ ਢਾਹਿਆ ਇਕ ਹੋਰ ਇਤਿਹਾਸਕ ਗੁਰਦੁਆਰਾ

ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹਾ ਸ਼ਿਕਾਰਪੁਰ ’ਚ ਸਥਿਤ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਨੂੰ ਭੂਮੀ ਮਾਫ਼ੀਆ ਵਲੋਂ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਗ਼ੈਰ-ਕਾਨੂੰਨੀ ਵਿੱਕਰੀ, ਕੀਮਤੀ ਸਾਮਾਨ ਚੋਰੀ ਹੋਣ ਅਤੇ ਮੁੜ ਬਹਾਲੀ ਨੂੰ ਲੈ ਕੇ ਸਿੱਖ ਅਤੇ ਹਿੰਦੂ ਭਾਈਚਾਰੇ ਵਲੋਂ ਆਵਾਜ਼ ਉਠਾਈ ਗਈ ਹੈ।

Ad Position 21
No active advertisement
ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹਾ ਸ਼ਿਕਾਰਪੁਰ ’ਚ ਸਥਿਤ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਨੂੰ ਭੂਮੀ ਮਾਫ਼ੀਆ ਵਲੋਂ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਗ਼ੈਰ-ਕਾਨੂੰਨੀ ਵਿੱਕਰੀ, ਕੀਮਤੀ ਸਾਮਾਨ ਚੋਰੀ ਹੋਣ ਅਤੇ ਮੁੜ ਬਹਾਲੀ ਨੂੰ ਲੈ ਕੇ ਸਿੱਖ ਅਤੇ ਹਿੰਦੂ ਭਾਈਚਾਰੇ ਵਲੋਂ ਆਵਾਜ਼ ਉਠਾਈ ਗਈ ਹੈ। ਇਸ ਸੰਬੰਧੀ ਸਿੰਧ ਸਰਕਾਰ ਦੀ ਮਨੁੱਖੀ ਅਧਿਕਾਰ ਵਿਜੀਲੈਂਸ ਕਮੇਟੀ ਦੇ ਸਾਬਕਾ ਮੈਂਬਰ ਰਾਮ ਸਿੰਘ, ਪੂਜ ਹਿੰਦੂ ਜਨਰਲ ਪੰਚਾਇਤ ਸ਼ਿਕਾਰਪੁਰ ਦੇ ਪ੍ਰਧਾਨ ਗੋਪਾਲ ਦਾਸ ਐੱਚ. ਹਸੀਜਾ ਅਤੇ ਜਨਰਲ ਸਕੱਤਰ ਰਵੀ ਕੁਮਾਰ ਵਲੋਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਲਾਹੌਰ ਦੇ ਚੇਅਰਮੈਨ ਨੂੰ ਇਕ ਮੰਗ ਪੱਤਰ ਭੇਜਿਆ ਗਿਆ ਹੈ। ਰਾਮ ਸਿੰਘ ਵਲੋਂ ‘ਅਜੀਤ’ ਨਾਲ ਸਾਂਝੇ ਕੀਤੇ ਗਏ ਉਕਤ ਮੰਗ ਪੱਤਰ ਅਨੁਸਾਰ ਸ਼ਿਕਾਰਪੁਰ ਦੇ ਸਿਕਪਾਲ ਇਲਾਕੇ ’ਚ 165 ਵਰਗ ਗਜ਼ ਰਕਬੇ ਵਾਲਾ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਸਿਟੀ ਸਰਵੇ ਰਿਕਾਰਡ (ਰਿਕਾਰਡ ਨੰ. 18/70, ਮਿਤੀ 27 ਅਕਤੂਬਰ 1933) ’ਚ ਬਤੌਰ ‘ਟਿਕਾਣਾ ਗੁਰੂ ਨਾਨਕ ਸਿੰਘ’, ਟਰੱਸਟੀ ਬਲਵੰਤ ਸਿੰਘ ਪੁੱਤਰ ਲੋਕਰਾਮ ਦੇ ਨਾਂਅ ’ਤੇ ਦਰਜ ਹੈ। ਪੱਤਰ ’ਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ’ਚ ਪਹਿਲਾਂ ਇਕ ਹਿੰਦੂ ਸਿੰਧੀ ਪਰਿਵਾਰ ਰਹਿ ਰਿਹਾ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਕਰਦਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ’ਚੋਂ ਇਤਿਹਾਸਕ ਕੀਮਤੀ ਪੱਥਰ, ਦੁਰਲੱਭ ਲੱਕੜ ਅਤੇ ਹੋਰ ਪੁਰਾਤਨ ਸਾਮਾਨ ਗ਼ਾਇਬ ਕਰਕੇ ਵੇਚ ਦਿੱਤਾ ਗਿਆ ਹੈ ਅਤੇ ਢਾਹੇ ਗਏ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਕੰਧ ਬਣਾ ਦਿੱਤੀ ਗਈ ਹੈ। ਹਿੰਦੂ ਸਿੱਖ ਆਗੂਆਂ ਵਲੋਂ ਇਸ ਪੱਤਰ ਦੀਆਂ ਕਾਪੀਆਂ ਸਿੰਧ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ, ਡਿਪਟੀ ਕਮਿਸ਼ਨਰ ਸ਼ਿਕਾਰਪੁਰ ਅਤੇ ਐੱਸ. ਐੱਸ. ਪੀ. ਸ਼ਿਕਾਰਪੁਰ ਨੂੰ ਵੀ ਲੋੜੀਂਦੀ ਕਾਰਵਾਈ ਹਿਤ ਭੇਜੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦਾ ਦਿਹਾਂਤ ਅਗਲੀ ਖ਼ਬਰ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤਨੀ ਦੀ ਹੱਤਿਆ
Ad Position 24