ਫ਼ਤਿਹਗੜ੍ਹ ਪੰਜਤੂਰ, 23 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਲੋਕ ਹਿਤ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਭਗਵੰਤ ਮਾਨ ਵਲੋਂ ਮੁਫ਼ਤ ਸਿਹਤ ਬੀਮਾ ਸਹੂਲਤ ਦਾ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ, ਜਿਸ ਦੀ ਸ਼ੁਰੂਆਤ ਕਰਵਾਉਣ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਫ਼ਤਿਹਗੜ੍ਹ ਪੰਜਤੂਰ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਸ਼ਹਿਰੀ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਕੋਆਰਡੀਨੇਟਰ ਚੰਦਰ ਸ਼ੇਖਰ ਬਾਂਸਲ, ਪ੍ਰਧਾਨ ਦੇਵ ਨਰਾਇਣ, ਜਸਵੰਤ ਸਿੰਘ ਜੱਸ ਅਲਾਬਾਦ, ਬਲਾਕ ਪ੍ਰਧਾਨ ਰਾਜਵੀਰ ਸਿੰਘ ਕੰਗ ਅਤੇ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਵਿਧਾਇਕ ਲਾਡੀ ਢੋਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦੀ ਸ਼ੁਰੂਆਤ ਤੁਹਾਡੇ ਇਸ ਨਗਰ ਦੇ ਵਿਚ ਸ਼ੁਰੂ ਕਰਨ ਲੱਗੇ ਆ ਜਦੋਂ ਦੀ ਸਰਕਾਰ ਬਣੀ ਮੈਂ ਸਮਝਦਾ ਹਰੇਕ ਛਮਾਈ ਤੋਂ ਬਾਅਦ ਤੁਹਾਨੂੰ ਇਕ ਨਵਾਂ ਤੋਹਫ਼ਾ ਦਿੱਤਾ ਜਾਂਦਾ ਚਾਹੇ ਉਹ ਕਦੇ ਸੜਕਾਂ ਦੇ ਰੂਪ ਦੇ ਵਿਚ, ਚਾਹੇ ਕਦੇ ਉਹ ਨਹਿਰੀ ਪਾਣੀਆਂ ਦੇ ਰੂਪ, ਚਾਹੇ ਉਹ ਤੀਰਥ ਯਾਤਰਾ ਦੇ ਰੂਪ ਦੇ ਵਿਚ ਹੋਵੇ ਤੇ ਆਹ ਜਿਹੜਾ ਹੁਣ ਇਹ ਤੁਹਾਡਾ ਸਿਹਤ ਨਾਲ ਸੰਬੰਧਿਤ ਜਿਹੜਾ ਕਾਰਡ ਹੈ, ਉਹ ਸਰਕਾਰ ਬਣਾਉਣ ਜਾ ਰਹੀ ਹੈ | ਇਹ 10 ਲੱਖ ਦਾ ਜਿਹੜਾ ਕਾਰਡ ਤੁਹਾਨੂੰ ਹਰੇਕ ਪਰਿਵਾਰ ਨੂੰ ਬਣਾ ਕੇ ਦੇਣਾ ਜਿਸ ਵਿਚ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ | 10 ਲੱਖ ਰੁਪਏ ਦਾ ਜਿਹੜਾ ਬੀਮਾ ਸਰਕਾਰ ਨੇ ਤੁਹਾਡਾ ਕਰਤਾ ਕਿਸੇ ਵੀ ਹਸਪਤਾਲ ਦੇ ਵਿਚ ਜਾਓ ਤਇਹ ਕਾਰਡ ਤੁਹਾਡੀ ਹਰ ਜਗ੍ਹਾ ਤੇ ਮਦਦ ਕਰੇਗਾ | ਇਹ ਯੋਜਨਾ ਹਰ ਗਰੀਬ ਪਰਿਵਾਰ ਤੇ ਆਮ ਵਰਗ ਦੇ ਪਰਿਵਾਰਾਂ ਲਈ ਲਾਹੇਵੰਦ ਸਾਬਿਤ ਹੋਵੇਗੀ | ਇਸ ਹੈਲਥ ਕਾਰਡ ਨੂੰ ਬਣਾਉਣ ਦੀ ਜ਼ਿੰਮੇਵਾਰੀ ਪਾਰਟੀ ਦੇ ਨਿਯੁਕਤ ਵਲੰਟੀਅਰਜ਼ ਨੂੰ ਸੌਂਪੀ ਗਈ ਹੈ ਹਰ ਵਲੰਟੀਅਰ ਨੂੰ ਇਕ ਖ਼ਾਸ ਮਸ਼ੀਨ ਦਿੱਤੀ ਜਾਵੇਗੀ ਜਿਸ ਦੇ ਜਰੀਏ ਉਨ੍ਹਾਂ ਵਲੋਂ ਘਰ-ਘਰ ਜਾ ਕੇ ਲੋਕਾਂ ਦੇ ਕਾਰਡ ਬਣਾਏ ਜਾਣਗੇ ਤਾਂ ਕਿ ਆਮ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ ਤੇ ਕਿਸੇ ਤਰ੍ਹਾਂ ਹੀ ਪਰੇਸ਼ਾਨੀ ਨਾ ਹੋਵੇ | ਉਨ੍ਹਾਂ ਕਿਹਾ ਇਹ ਸਕੀਮ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸਸੋਧਿਆ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖ ਕੇ ਲਾਗੂ ਕੀਤੀ | ਮੇਰੇ ਵਲੋਂ ਹਲਕੇ ਦੇ ਹਰ ਪਰਿਵਾਰ ਨੂੰ ਅਪੀਲ ਹੈ ਕਿ ਹਰ ਪਰਿਵਾਰ ਇਸ ਯੋਜਨਾ ਕਾਰਡ ਨੂੰ ਬਣਾਵੇ | ਇਸ ਮੌਕੇ ਚੇਅਰਮੈਨ ਸੁਖਬੀਰ ਸਿੰਘ ਮੰਦਰ, ਪ੍ਰਧਾਨ ਰਸ਼ਪਾਲ ਸਿੰਘ ਮੁੰਡੀ ਜਮਾਲ, ਹਰਜੀਤ ਸਿੰਘ ਥਿੰਦ ਆੜ੍ਹਤੀਆ, ਮਨਵੀਰ ਸਿੰਘ ਸੰਧੂ, ਲੇਖਾਕਾਰ ਅੰਮਿ੍ਤਾ ਸਿੰਘ, ਰਣਜੀਤ ਸਿੰਘ ਸੋਨੂੰ, ਦਲੇਰ ਸਿੰਘ ਸਾਮਾ ਮੀਡੀਆ ਇੰਚਾਰਜ, ਹਰਪਾਲ ਸਿੰਘ ਢਿੱਲੋਂ ਸ਼ਾਹ ਵਾਲਾ, ਪੰਡਤ ਅਸ਼ੋਕ ਕੁਮਾਰ, ਜੋਤੀ ਕਾਠਪਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |