23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਲਕਾ ਵਿਧਾਇਕ ਲਾਡੀ ਢੋਸ ਵਲੋਂ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਉਦਘਾਟਨ

Ad Position 21
No active advertisement
ਅਜੀਤ ਡੈਸਕ 24-01-2026
ਕਿਸ਼ਨਪੁਰਾ ਕਲਾਂ, 23 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਹਲਕਾ ਧਰਮਕੋਟ ਦੀ ਸ਼ਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅੱਜ ਕਿਸ਼ਨਪੁਰਾ ਕਲਾਂ ਵਿਖੇ ਦਵਿੰਦਰ ਸਿੰਘ ਮਾਨ ਦੇ ਦਫ਼ਤਰ ਤੇ ਮੁੱਖ ਮੰਤਰੀ ਬੀਮਾ ਯੋਜਨਾ ਦਾ ਉਦਘਾਟਨ ਰੀਬਨ ਕੱਟ ਕੇ ਬੜੇ ਉਤਸ਼ਾਹ ਨਾਲ ਕੀਤਾ ਗਿਆ | ਗ੍ਰਹਿ ਵਿਖੇ ਰੱਖੇ ਇਕੱਠ ਦੌਰਾਨ ਹਲਕੇ ਦੀ ਸ਼ਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਸਰਪੰਚ ਪਿ੍ੰਸ ਚਾਵਲਾ, ਸੀਨੀਅਰ ਆਗੂ ਸਿਮਰਨਜੀਤ ਸਿੰਘ ਮਾਨ, ਹਰਮਨਜੀਤ ਸਿੰਘ ਮਾਨ ਆਸਟ੍ਰੇਲੀਆ ਆਦਿ ਅਹੁਦੇਦਾਰਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਸਮੇਂ ਐਸ.ਐਮ.ਓ. ਡਾ. ਰਿਪੂਦਮਨ ਕੌਰ ਆਪਣੀ ਟੀਮ ਸਮੇਤ ਪਹੁੰਚੇ ਹੋਏ ਸਨ | ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਹੁਤ ਤਰ੍ਹਾਂ ਦੀਆਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਜਿਸ 'ਚ ਅੱਜ ਤੋਂ ਹਰੇਕ ਵਿਅਕਤੀ ਦੇ ਇਲਾਜ ਲਈ 10 ਲੱਖ ਤੱਕ ਦੀ ਮੁਫ਼ਤ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਦਾ ਕਿ ਪੰਜਾਬ ਦੇ ਹਰੇਕ ਮਨੁੱਖ ਨੂੰ ਬਹੁਤ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਸਕੀਮ 'ਚ ਕਿਸੇ ਨਾਲ ਵੀ ਕੋਈ ਵੀ ਜਾਤ ਪਾਤ, ਅਮੀਰ ਗ਼ਰੀਬ ਜਾਂ ਧਰਮ ਆਦਿ ਦਾ ਕੋਈ ਵੀ ਪੱਖਪਾਤ ਨਹੀਂ ਹੋਵੇਗਾ ਅਤੇ ਇਸ ਰਾਹੀਂ ਮਰੀਜ਼ ਦਾ ਛੋਟੇ ਤੋਂ ਵੱਡਾ ਹਰ ਤਰ੍ਹਾਂ ਦਾ ਇਲਾਜ ਹੋਵੇਗਾ | ਵਿਧਾਇਕ ਢੋਸ ਨੇ ਕਿਹਾ ਕਿ ਜੋ ਸਹੂਲਤਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਇਸ ਤੋਂ ਪਹਿਲਾਂ ਕੋਈ ਵੀ ਸਰਕਾਰ ਲੋਕਾਂ ਨੂੰ ਇੰਨੀਆਂ ਸਹੂਲਤਾਂ ਨਹੀਂ ਦੇ ਸਕੀ | ਇਸ ਮੌਕੇ ਸਰਪੰਚ ਪਿ੍ੰਸ ਚਾਵਲਾ, ਦਵਿੰਦਰ ਸਿੰਘ ਮਾਨ, ਪੰਚ ਅਵਤਾਰ ਸਿੰਘ, ਪੰਚ ਬਲਦੇਵ ਸਿੰਘ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ,ਗੁਰਮੇਲ ਸਿੰਘ ਕਲਸੀ ਫ਼ਰਨੀਚਰ ਗੈਲਰੀ ਵਾਲੇ, ਗੋਪੀ ਕੈਨੇਡਾ, ਜਸਪ੍ਰੀਤ ਸਿੰਘ ਜੱਸੀ, ਗੁਰਮੀਤ ਸਿੰਘ ਲਾਡੀ, ਗੋਰਾ ਮਾਣੀਆਂ, ਨੰਬਰਦਾਰ ਗੁਰਮੀਤ ਸਿੰਘ ਮਾਨ, ਜਗਰਾਜ ਸਿੰਘ ਗਾਜਾ ਮਾਨ, ਛਿੰਦਾ ਖੋਸਾ, ਨੰਬਰਦਾਰ
Ad Position 22
No active advertisement
ਪਿਛਲੀ ਖ਼ਬਰ ਬਸੰਤ ਪੰਚਮੀ ਦੇ ਮੌਕੇ ਪੀਰ ਬਾਬਾ ਦੁਰਗਾ ਨਾਥ ਡੇਰੇ 'ਚ ਮੇਲਾ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ 10 ਲੱਖ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਸ਼ੁਰੂਆਤ ਕਰਵਾਈ
Ad Position 24