ਮੋਗਾ, 23 ਜਨਵਰੀ (ਅਸ਼ੋਕ ਬਾਂਸਲ)-ਬਸੰਤ ਪੰਚਮੀ ਦੇ ਮੌਕੇ ਮੋਗਾ ਦੇ ਬੇਰੀਆਂ ਵਾਲਾ ਮੁਹੱਲਾ ਵਿਖੇ ਡੇਰਾ ਪੀਰ ਬਾਬਾ ਦੁਰਗਾ ਨਾਥ ਜੀ ਤੇ ਸਾਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ | ਇਸ ਮੌਕੇ ਪਹੁੰਚੀਆਂ ਸੰਗਤਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਮੇਲੇ ਦੌਰਾਨ ਆਈਆਂ ਸੰਗਤਾਂ ਨੇ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਭੋਜਨ ਤਿਆਰ ਕੀਤੇ, ਜਿਸ ਦਾ ਸੰਗਤਾਂ ਨੇ ਪ੍ਰੇਮ ਪੂਰਵਕ ਅਨੰਦ ਮਾਣਿਆਂ | ਮੇਲੇ ਵਿਚ ਪਹੁੰਚੀਆਂ ਸੰਗਤਾਂ ਨੇ ਬਾਬੇ ਦੇ ਦਰਬਾਰ 'ਚ ਮੱਥਾ ਟੇਕ ਕੇ ਸੁਖ ਸ਼ਾਂਤੀ ਦੀ ਕਾਮਨਾ ਕੀਤੀ | ਇਸ ਮੌਕੇ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਟੀਮ ਵਲੋਂ ਸਮਾਜ ਸੇਵੀ ਡਾ. ਨਵੀਨ ਸੂਦ, ਮੋਹਿਤ ਸੂਦ, ਗੁੱਲੂ ਆਹਲੂਵਾਲੀਆਂ, ਸੱਤੀ ਚਾਵਲਾ, ਰਾਜਨ ਬਾਂਸਲ, ਰਾਜੂ ਸਹੋਤਾ ਤੇ ਮਨੀ ਆਦਿ ਹਾਜ਼ਰ ਸਨ |