03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਡਾ. ਸ਼ਾਮ ਲਾਲ ਥਾਪਰ ਕਾਲਜ ਵਿਖੇ ਮਨਾਇਆ ਮਹਾਤਮਾ ਗਾਂਧੀ ਦਾ ਬਲੀਦਾਨ ਦਿਵਸ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਮੋਗਾ, 30 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਹਾਤਮਾਂ ਗਾਂਧੀ ਦਾ 78ਵਾਂ ਬਲੀਦਾਨ ਦਿਵਸ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਮੋਗਾ ਵਿਚ ਸ਼ਰਧਾ ਨਾਲ ਮਨਾਇਆ | ਇਸ ਮੌਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਸੁਮਨ ਭੇਟ ਕਰਨ ਤੋਂ ਬਾਅਦ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਨੇ ਕਿਹਾ ਕਿ ਮਹਾਤਮਾਂ ਗਾਂਧੀ ਨੇ ਸਾਨੂੰ ਸਭ ਨੂੰ ਅਜਿਹਾ ਰਸਤਾ ਦਿਖਾਇਆ ਹੈ ਜਿਸ ਨਾਲ ਦੁਨੀਆ ਦੀ ਸੋਚ ਬਦਲ ਗਈ ਅਤੇ ਅਹਿੰਸਾ ਦੇ ਰਸਤੇ 'ਤੇ ਚੱਲਦੇ ਹੋਏ ਸਾਡੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ 'ਚ ਕਾਮਯਾਬ ਹੋਏ | ਮਹਾਤਮਾ ਗਾਂਧੀ ਨੇ ਹਮੇਸ਼ਾ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ | ਇਸ ਮੌਕੇ ਡਾ. ਪਵਨ ਥਾਪਰ ਡਾਇਰੈਕਟਰ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਤੇ ਪ੍ਰਧਾਨ ਪੰਜਾਬ ਹਰੀਜਨ ਸੇਵਕ ਸੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਹਾਤਮਾ ਗਾਂਧੀ ਨੇ 3 ਸੂਤਰੀ ਮੰਤਰ ਦਿੱਤਾ | ਡਾ. ਥਾਪਰ ਨੇ ਕਿਹਾ ਕਿ ਗਾਂਧੀ ਜੀ ਪਹਿਲਾਂ ਦੱਖਣੀ ਅਫ਼ਰੀਕਾ ਫਿਰ ਭਾਰਤ ਅੰਦਰ ਗ਼ੁਲਾਮੀ ਦੇ ਖ਼ਿਲਾਫ਼ ਜੰਗ ਵਿੱਢੀ ਅਤੇ ਉਸ ਜੰਗ ਵਿਚ ਉਨ੍ਹਾਂ ਦੇ 3 ਮੁੱਖ ਸਤੰਭ ਸੱਚ, ਕਰੁਣਾ ਅਤੇ ਅਹਿੰਸਾ ਉਨ੍ਹਾਂ ਨੂੰ ਬਹੁਤ ਪਿਆਰੇ ਸਨ | ਮਹਾਤਮਾਂ ਗਾਂਧੀ ਨੇ ਕਿਹਾ ਸੀ ਕਿ ਅਹਿੰਸਾ ਸਿਰਫ਼ ਉਹੀ ਵਿਅਕਤੀ ਅਪਣਾ ਸਕਦਾ ਹੈ ਜੋ ਆਪ ਸਚਾਈ ਤੇ ਨਿਡਰਤਾ ਨਾਲ ਖੜ੍ਹਾ ਹੋਵੇ | ਹਮਦਰਦੀ ਦੇ ਰਸਤੇ 'ਤੇ ਚੱਲ ਕੇ ਅਸੀਂ ਅਹਿੰਸਾ ਨੂੰ ਜਿੰਦਾ ਰੱਖ ਸਕਦੇ ਹਾਂ, ਜਿਸ ਇਨਸਾਨ ਅੰਦਰ ਹਮਦਰਦੀ ਦਾ ਮਾਦਾ ਨਹੀਂ ਹੈ ਉਹ ਇਨਸਾਨ ਹਿੰਸਕ ਹੋਵੇਗਾ | ਡਾ. ਮਾਲਤੀ ਥਾਪਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੇ ਇਹ ਤਿੰਨ ਗੁਣ ਆਪਣੇ ਜੀਵਨ ਵਿਚ ਧਾਰਨ ਕਰ ਲੈਣ ਜੇ ਉਨ੍ਹਾਂ ਜ਼ਿੰਦਗੀ ਵਿਚ ਕਾਮਯਾਬ ਹੋਣਾ ਹੈ | ਇਸ ਮੌਕੇ ਹਰੀ ਸਿੰਘ ਖਾਈ ਜ਼ਿਲ੍ਹਾ ਕਾਂਗਰਸ ਪ੍ਰਧਾਨ, ਰਵੀ ਗਰੇਵਾਲ, ਡਿੰਪਲ, ਡਾ. ਪਵਨ ਥਾਪਰ, ਕਾਲਜ ਦੇ ਪਿ੍ੰਸੀਪਲ ਡਾ. ਸੁਨੀਤਾ ਜੋਸਫ, ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਅਗਲੀ ਖ਼ਬਰ ਸੁਖਬੀਰ ਦੇ ਥਾਪੜੇ ਨਾਲ ਜਥੇਦਾਰ ਮਾਹਲਾ ਦਾ ਕੱਦ ਹੋਇਆ ਹੋਰ ਉੱਚਾ-ਬਰਾੜ, ਚੀਮਾ <br/>
Ad Position 24