25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਦੁਕਾਨਾਂ ਬਾਹਰ ਸਾਮਾਨ ਰੱਖਣ 'ਤੇ ਸਖ਼ਤੀ, ਅਣਦੇਖੀ ਕਰਨ ਵਾਲਿਆਂ ਦਾ ਸਾਮਾਨ ਹੋਵੇਗਾ ਜ਼ਬਤ

Ad Position 21
No active advertisement
ਅਜੀਤ ਡੈਸਕ 07-02-2026
ਬਾਘਾ ਪੁਰਾਣਾ, 6 ਫਰਵਰੀ (ਟਿੰਕੂ ਕਾਠਪਾਲ)-ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਸ਼ਹਿਰ ਵਿਚ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਅਤੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਦੁਕਾਨਾਂ ਬਾਹਰ ਬੇਤਰਤੀਬੀ ਨਾਲ ਰੱਖੇ ਸਮਾਨ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ | ਇਸ ਸਬੰਧੀ ਨਗਰ ਕੌਂਸਲ ਬਾਘਾ ਪੁਰਾਣਾ ਦੇ ਕਰਮਚਾਰੀ ਸਾਜਨ ਮੱਲ ਕੇ ਨੇ ਮੀਡੀਆ ਰਾਹੀਂ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਮਾਨ ਸਿਰਫ਼ ਆਪਣੀ ਦੁਕਾਨ ਦੀ ਨਿਰਧਾਰਿਤ ਹੱਦ ਅੰਦਰ ਹੀ ਰੱਖਣ | ਉਨ੍ਹਾਂ ਕਿਹਾ ਕਿ ਕਈ ਦੁਕਾਨਦਾਰ ਦੁਕਾਨਾਂ ਦੇ ਸਾਹਮਣੇ ਸੜਕ ਅਤੇ ਫੁੱਟਪਾਥ 'ਤੇ ਸਮਾਨ ਰੱਖ ਕੇ ਰਾਹਗੀਰਾਂ ਅਤੇ ਵਾਹਨਾਂ ਦੀ ਆਵਾਜਾਈ ਵਿਚ ਰੁਕਾਵਟ ਪੈਦਾ ਕਰ ਰਹੇ ਹਨ, ਜਿਸ ਕਾਰਨ ਅਕਸਰ ਟਰੈਫ਼ਿਕ ਜਾਮ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਾਘਾ ਪੁਰਾਣਾ ਦੇ ਕਾਰਜ ਸਭ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸ਼ਹਿਰ ਭਰ ਵਿਚ ਨਿਯਮਤ ਤੌਰ 'ਤੇ ਜਾਂਚ ਕੀਤੀ ਜਾਵੇਗੀ | ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਦੁਕਾਨਦਾਰ ਨਗਰ ਕੌਂਸਲ ਵਲੋਂ ਕੀਤੀ ਗਈ ਇਸ ਅਪੀਲ ਨੂੰ ਅਣਦੇਖਾ ਕਰਦਾ ਹੈ ਅਤੇ ਆਪਣੀ ਹੱਦ ਸੀਮਾ ਤੋਂ ਬਾਹਰ ਸਮਾਨ ਰੱਖਦਾ ਪਾਇਆ ਗਿਆ ਤਾਂ ਉਸ ਦਾ ਸਮਾਨ ਮੌਕੇ 'ਤੇ ਹੀ ਜ਼ਬਤ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ | ਸਾਜਨ ਮੱਲ ਕੇ ਨੇ ਕਿਹਾ ਕਿ ਇਹ ਕਾਰਵਾਈ ਕਿਸੇ ਨੂੰ ਤੰਗ ਕਰਨ ਲਈ ਨਹੀਂ, ਸਗੋਂ ਸ਼ਹਿਰ ਦੀ ਸੁੰਦਰਤਾ ਬਣਾਈ ਰੱਖਣ, ਟਰੈਫ਼ਿਕ ਵਿਵਸਥਾ ਸੁਧਾਰਨ ਅਤੇ ਆਮ ਲੋਕਾਂ ਨੂੰ ਸੁਵਿਧਾ ਮੁਹੱਈਆ ਕਰਵਾਉਣ ਲਈ ਕੀਤੀ ਜਾ ਰਹੀ ਹੈ | ਉਨ੍ਹਾਂ ਦੁਕਾਨਦਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਦਾ ਉਦੇਸ਼ ਸਜ਼ਾ ਦੇਣਾ ਨਹੀਂ, ਸਗੋਂ ਨਿਯਮਾਂ ਦੀ ਪਾਲਣਾ ਕਰਵਾਉਣਾ ਹੈ | ਜੇਕਰ ਸਾਰੇ ਦੁਕਾਨਦਾਰ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਿਯਮਾਂ ਦੀ ਪਾਲਣਾ ਕਰਨ ਤਾਂ ਸ਼ਹਿਰ ਵਿਚ ਸਫ਼ਾਈ, ਕਾਇਦੇ-ਕਾਨੂੰਨ ਅਤੇ ਟਰੈਫ਼ਿਕ ਵਿਵਸਥਾ ਵਿਚ ਖ਼ਾਸ ਸੁਧਾਰ ਆ ਸਕਦਾ ਹੈ | ਨਗਰ ਕੌਂਸਲ ਵਲੋਂ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਬਲਾਕ-2 ਦੀ ਮੀਟਿੰਗ <br/> ਅਗਲੀ ਖ਼ਬਰ ਬਾਬਾ ਝੁੱਗੀ ਵਾਲਾ ਵਿਖੇ ਗੋਲਕ ਉੱਤੋਂ ਪੈਸੇ ਚੁੱਕਦੇ ਵਿਅਕਤੀ ਦੀ ਵੀਡੀਓ ਆਈ ਸਾਹਮਣੇ
Ad Position 24