25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਬਾਬਾ ਝੁੱਗੀ ਵਾਲਾ ਵਿਖੇ ਗੋਲਕ ਉੱਤੋਂ ਪੈਸੇ ਚੁੱਕਦੇ ਵਿਅਕਤੀ ਦੀ ਵੀਡੀਓ ਆਈ ਸਾਹਮਣੇ

Ad Position 21
No active advertisement
ਅਜੀਤ ਡੈਸਕ 07-02-2026
ਕੋਟ ਈਸੇ ਖਾਂ, 6 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਦੌਲੇਵਾਲਾ ਮਾਇਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ ਜਿੱਥੇ ਹਰ ਮਹੀਨੇ ਦੇਸੀ 20 ਤਰੀਕ ਤੋਂ ਇਲਾਵਾ ਸਾਲਾਨਾ ਜੋੜ ਮੇਲੇ ਵੀ ਮਨਾਏ ਜਾਂਦੇ ਹਨ ਤੇ ਸੰਗਤਾਂ ਦੂਰ ਦੁਰੇਡਿਓਾ ਵੱਡੀ ਗਿਣਤੀ ਵਿਚ ਇੱਥੇ ਪੁੱਜ ਕੇ ਨਤਮਸਤਕ ਹੁੰਦੀਆਂ ਹਨ | ਇਸ ਅਸਥਾਨ 'ਤੇ ਇਕ ਗੋਲਕ ਤੋਂ ਪੈਸੇ ਚੁੱਕ ਕੇ ਆਪਣੇ ਜੇਬ ਵਿਚ ਪਾਉਂਦੇ ਇਕ ਵਿਅਕਤੀ ਦੀ ਵੀਡੀਓ ਸਾਹਮਣੇ ਆਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ | ਦੱਸਣਾ ਬਣਦਾ ਹੈ ਕਿ ਇਸ ਸਥਾਨ ਦੇ ਪ੍ਰਬੰਧਾਂ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਦੋ ਧੜਿਆਂ ਦਰਮਿਆਨ ਵੱਡਾ ਵਿਵਾਦ ਹੋਇਆ ਤੇ ਕੁਝ ਮਹੀਨੇ ਪਹਿਲਾਂ ਇੱਥੇ ਕਈ ਸਾਲਾਂ ਤੋਂ ਪ੍ਰਬੰਧ ਸੰਭਾਲ ਰਹੇ ਭਾਈ ਅਵਤਾਰ ਸਿੰਘ ਫ਼ੌਜੀ ਤੇ ਸਾਥੀ ਸੇਵਾਦਾਰਾਂ ਨੂੰ ਇਥੋਂ ਪ੍ਰਬੰਧਾਂ ਤੋਂ ਲਾਂਭੇ ਕਰਕੇ ਪ੍ਰਸ਼ਾਸਨ ਨੇ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਏ | ਜਿਸ ਤੋਂ ਬਾਅਦ ਇੱਥੇ ਪਿੰਡ ਨਾਲ ਸੰਬੰਧਿਤ ਦੂਜੇ ਧੜੇ ਦੇ ਸੇਵਾਦਾਰ ਹੁਣ ਪ੍ਰਬੰਧ ਨਿਭਾਅ ਰਹੇ ਹਨ | ਵਾਇਰਲ ਹੋਈ ਸੀ.ਸੀ.ਟੀ.ਵੀ. ਕੈਮਰੇ ਦੀ ਇਹ ਵੀਡੀਓ ਤੇ ਦਿਖਾਈ ਦਿੰਦੀ ਤਰੀਕ ਮੁਤਾਬਿਕ ਇਹ ਘਟਨਾ ਲੰਘੀ 3 ਫਰਵਰੀ ਦੁਪਹਿਰ ਮੌਕੇ ਦੀ ਹੈ | ਗੋਲਕ ਤੋਂ ਪੈਸੇ ਚੁੱਕ ਕੇ ਲਿਜਾਣ ਵਾਲੇ ਵਿਅਕਤੀ ਦੇ ਮਾਮਲੇ 'ਚ ਭਾਵੇਂ ਸਚਾਈ ਦਾ ਪਤਾ ਲਗਾ ਕੇ ਮਾਮਲੇ ਨੂੰ ਸ਼ਾਂਤ ਕਰ ਲਿਆ ਗਿਆ ਪਰ ਵੀਡੀਓ ਵਾਇਰਲ ਮਾਮਲੇ 'ਚ ਆਮ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੋਲਕਾਂ ਦੀ ਗਿਣਤੀ ਸਮੇਂ ਸਿਰ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪੈਸੇ ਗੋਲਕਾਂ ਤੋਂ ਉੱਪਰ ਪਏ ਰਹਿੰਦੇ ਹਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹੈ ਹਨ, ਇਸ ਲਈ ਪ੍ਰਸਿੱਧ ਧਾਰਮਿਕ ਅਸਥਾਨ ਹੋਣ ਤੋਂ ਇਲਾਵਾ ਗੁਰੂ ਘਰਾਂ ਦੀ ਮਾਣ ਮਰਿਆਦਾ ਦਾ ਖਿਆਲ ਰੱਖਦੇ ਹੋਏ ਪ੍ਰਬੰਧਾਂ ਤੇ ਨਿਗਰਾਨੀ ਲਈ ਸੰਬੰਧਿਤ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਦੁਕਾਨਾਂ ਬਾਹਰ ਸਾਮਾਨ ਰੱਖਣ 'ਤੇ ਸਖ਼ਤੀ, ਅਣਦੇਖੀ ਕਰਨ ਵਾਲਿਆਂ ਦਾ ਸਾਮਾਨ ਹੋਵੇਗਾ ਜ਼ਬ... ਅਗਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਬਰਨਾਲਾ ਵਲੋਂ ਜਾਗਰੂਕਤਾ ਕੈਂਪ ਲਗਾਏ <br/>
Ad Position 24