25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਾਬਾ ਕੁੰਦਨ ਸਿੰਘ ਲਾਅ ਕਾਲਜ ਵਿਖੇ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਧਰਮਕੋਟ, 12 ਮਾਰਚ (ਪਰਮਜੀਤ ਸਿੰਘ)-ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜੋ ਕਿ 8 ਮਾਰਚ ਨੂੰ ਮਨਾਇਆ ਜਾਂਦਾ ਹੈ | ਐਨ.ਐਸ..ਐਸ. ਦੇ ਵਲੰਟੀਅਰਜ਼ ਨੂੰ ਫਿਲਮ (ਗੰੁਜਨ ਸਕਸੈਨਾ) ਦਿਖਾਈ ਗਈ | ਇਸ ਫਿਲਮ ਦਾ ਉਦੇਸ਼ ਔਰਤਾਂ ਦੀਆਂ ਉਪਲਬਧੀਆਂ 'ਤੇ ਆਧਾਰਿਤ ਹੈ | ਪੁਰਸ਼ ਤੇ ਮਹਿਲਾਵਾਂ ਨੂੰ ਬਿਨ੍ਹਾਂ ਭੇਦਭਾਵ ਦੇ ਸਮਾਨ ਅਧਿਕਾਰ ਦੇ ਅਵਸਰ ਪ੍ਰਦਾਨ ਕਰਦੀ ਹੈ | ਇਸ ਫਿਲਮ ਦਾ ਮੇਨ ਥੀਮ ਸਾਹਸ, ਸਮਾਨਤਾ, ਸਿੱਖਿਆ ਤੇ ਦਿ੍ੜ੍ਹਤਾ ਦਾ ਸੰਦੇਸ਼ ਦਿੰਦਾ ਹੈ | ਇਸ ਦਿਨ ਵਲੰਟੀਅਰਜ਼ (ਮਹਿਲਾਵਾਂ) ਵਲੋਂ ਇਸ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ | ਅੰਤ 'ਚ ਡਾ. ਮਧੂ ਸ਼ਰਮਾ ਨੇ ਔਰਤਾਂ ਦੇ ਸਨਮਾਨ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ ਅੱਗੇ ਵਧਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਐਨ.ਐਸ.ਐਸ. ਦੇ ਵਲੰਟੀਅਰਜ਼ ਤੇ ਪ੍ਰੋਗਰਾਮ ਆਫੀਸਰ ਬਲਵਿੰਦਰ ਕੌਰ, ਕਾਲਜ ਇੰਚਾਰਜ ਪ੍ਰੀਤੀ ਸ਼ਰਮਾ ਤੇ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਔਰਤਾਂ ਲਈ ਹਜ਼ਾਰ ਅਤੇ 1500 ਰੁਪਏ ਮਹੀਨਾ ਫ਼ੈਸਲੇ ਤੋਂ ਲੋਕ ਬਾਗੋ ਬਾਗ- ਸਰਪੰਚ ਰਿੰਪੀ ਖੋਸਾ <br/> ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ 'ਚ ਲਗਾਈ ਵਿੱਦਿਅਕ ਵਰਕਸ਼ਾਪ <br/>
Ad Position 24