25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਔਰਤਾਂ ਲਈ ਹਜ਼ਾਰ ਅਤੇ 1500 ਰੁਪਏ ਮਹੀਨਾ ਫ਼ੈਸਲੇ ਤੋਂ ਲੋਕ ਬਾਗੋ ਬਾਗ- ਸਰਪੰਚ ਰਿੰਪੀ ਖੋਸਾ <br/>

Ad Position 21
No active advertisement
ਅਜੀਤ ਡੈਸਕ 13-03-2026
ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਦੀ ਮਾਨ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਜਿੱਥੇ ਬਾਖ਼ੂਬੀ ਨਿਭਾਇਆ, ਉੱਥੇ ਹੀ ਸਰਕਾਰ ਵਲੋਂ ਲਏ ਗਏ ਹਰ ਫ਼ੈਸਲੇ ਤੋਂ ਲੋਕ ਲਗਾਤਾਰ ਬਾਗੋ ਬਾਗ ਨਜ਼ਰ ਆਏ | ਇਹ ਪ੍ਰਗਟਾਵਾ ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ ਤੇ ਸਾਥੀਆਂ ਨੇ ਪੰਜਾਬ ਸਰਕਾਰ ਦੀ ਨਵੀਂ ਭਲਾਈ ਯੋਜਨਾ ਜਿਸ 'ਚ ਜਨਰਲ ਵਰਗ ਦੀਆਂ ਔਰਤਾਂ ਲਈ ਹਜ਼ਾਰ ਰੁਪਏ ਤੇ ਐਸ ਸੀ ਭਾਈਚਾਰੇ ਨਾਲ ਸੰਬੰਧਿਤ ਔਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ | ਇਸ ਮੌਕੇ ਖ਼ੁਸ਼ੀ ਜ਼ਾਹਿਰ ਕਰਨ ਲਈ ਇਕੱਤਰ ਹੋਈਆਂ ਮਹਿਲਾਵਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਰਮਨਦੀਪ ਸਿੰਘ ਰਿੰਪੀ ਸਰਪੰਚ ਖੋਸਾ, ਰਣਜੀਤ ਸਿੰਘ ਬਬਲੂ ਮੈਂਬਰ ਜ਼ਿਲ੍ਹਾ ਪਰਿਸ਼ਦ, ਸੰਦੀਪ ਕੌਰ ਮੈਂਬਰ ਬਲਾਕ ਸੰਮਤੀ, ਹਰਜੀਤ ਕੌਰ ਪੰਚ, ਗੁਰਮੀਤ ਸਿੰਘ ਪ੍ਰਧਾਨ, ਮੰਦਰ ਸਿੰਘ, ਲਖਬੀਰ ਸਿੰਘ ਲੱਖਾ, ਜਸਦੀਪ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਪੰਚ, ਅੰਗਰੇਜ਼ ਸਿੰਘ ਪੰਚ, ਸਾਧੂ ਸਿੰਘ ਪੰਚ, ਸ਼ੇਰ ਸਿੰਘ ਮੈਂਬਰ, ਗੁਰਤੇਜ ਸਿੰਘ ਪੰਚ, ਸਤਪਾਲ ਸਿੰਘ ਸੱਤਾ, ਰਿੰਪੀ ਮਨੀਲਾ, ਬਾਬੂ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਦੇਵਕਰਨ ਮਿੱਤਲ ਨੂੰ ਜੈ ਸ਼੍ਰੀ ਰਾਧੇ ਸ਼ਾਮ ਸੇਵਾ ਮੰਡਲ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਵਿਖੇ ਮਹਿਲਾ ਦਿਵਸ ਮਨਾਇਆ <br/>
Ad Position 24