ਸਮਾਲਸਰ, 3 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਅਲਪਾਈਨ ਗਰਲਜ਼ ਕਾਲਜ ਰੋਡੇ ਦੀਆਂ ਵਿਦਿਆਰਥਣਾਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਚ ਹੋਈ ਚਾਰ ਹਜ਼ਾਰ ਮੀਟਰ ਕਰਾਸ ਕੰਟਰੀ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿਚ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਅਤੇ ਹੋਰ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਜਿਸ ਵਿਚ ਅਲਪਾਈਨ ਗਰਲਜ਼ ਕਾਲਜ ਰੋਡੇ ਦੀਆਂ ਛੇ ਵਿਦਿਆਰਥਣਾਂ ਨੇ ਹਿੱਸਾ ਲਿਆ | ਉਨ੍ਹਾਂ ਵਿਚੋਂ ਚਾਰ ਵਿਦਿਆਰਥਣਾਂ ਨੇ ਵਧੀਆ ਦੌੜ ਲਗਾ ਕੇ ਸਥਾਨ ਹਾਸਲ ਕੀਤੇ ਜਿਸ ਵਿਚ ਰਮਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਰੋਡੇ ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਨੱਥੋਕੇ ਨੇ ਦੂਜਾ ਸਥਾਨ, ਰਾਜਵਿੰਦਰ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਰੋਡੇ ਨੇ ਤੀਸਰਾ ਸਥਾਨ ਅਤੇ ਮਨਵੀਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਕਾਲੇਕੇ ਨੇ ਚੌਥਾ ਸਥਾਨ ਹਾਸਲ ਕੀਤਾ | ਕਾਲਜ ਦੀਆਂ ਛੇ ਵਿਦਿਆਰਥਣਾਂ ਦੇ ਵਧੀਆ ਪ੍ਰਦਰਸ਼ਨ ਕਰਕੇ ਓਵਰ ਆਲ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਸਪੋਰਟਸ ਡਾਇਰੈਕਟਰ ਡਾ. ਭੁਪਿੰਦਰ ਸਿੰਘ ਅਤੇ ਡੀ.ਪੀ. ਡਾ. ਸੁਖਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਦੇ ਨਾਲ ਜਿੱਤ ਪ੍ਰਾਪਤ ਕਰਕੇ ਆਉਣ ਵਾਲੀਆਂ ਵਿਦਿਆਰਥਣਾਂ ਅਤੇ ਕੋਚ ਮੈਡਮ ਪ੍ਰੋ. ਕਿਰਨਜੀਤ ਕੌਰ ਜਿੰਨਾਂ ਨੇ ਵਿਦਿਆਰਥਣਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਕਰਵਾਈ ਅਤੇ ਵਿਦਿਆਰਥਣਾਂ ਦਾ ਬਹੁਤ ਸਾਥ ਦਿੱਤਾ ਨੂੰ ਕਾਲਜ ਪਹੁੰਚਣ ਤੇ ਕਾਲਜ ਦੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ | ਇਸ ਦੇ ਨਾਲ ਕਾਲਜ ਦੇ ਪ੍ਰਬੰਧਕ ਮੈਡਮ ਕੁਲਜਿੰਦਰ ਕੌਰ ਨੇ ਵੱਖ-ਵੱਖ ਸਥਾਨ ਹਾਸਲ ਕਰਕੇ ਆਈਆਂ ਵਿਦਿਆਰਥਣਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਇਹ ਕਾਲਜ ਲਈ ਬਹੁਤ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਮੱਲਾਂ ਮਾਰਦੇ ਹਨ | ਪਿ੍ੰਸੀਪਲ ਡਾ.ਕਟਰ ਜਤਿੰਦਰ ਕੁਮਾਰ ਗਾਬਾ ਨੇ ਜਿੱਤ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਿਹਾ ਕਿ ਇਹ ਪ੍ਰਦਰਸ਼ਨ ਕਾਲਜ ਲਈ ਬਹੁਤ ਮਾਣ ਵਾਲੀ ਗੱਲ |