ਪਠਾਨਕੋਟ, 3 ਅਪ੍ਰੈਲ (ਸੰਧੂ)- ਸਾਹਿਤ ਕਲਸ਼ ਪਠਾਨਕੋਟ ਵਲੋਂ ਸ਼੍ਰੋਮਣੀ ਉਰਦੂ ਸਾਹਿਤਕਾਰ ਜਨਾਬ ਰਾਜੇਂਦਰ ਨਾਥ ਰਹਿਬਰ ਨੂੰ ਸਮਰਪਿਤ ਦੋ ਦਿਨਾਂ ਸਾਹਿਤ ਮਹਾਂਕੁੰਭ ਦਾ ਆਗਾਜ਼ ਆਦਰਸ਼ ਭਾਰਤੀ ਮਹਾਂਵਿਦਿਆਲੇ ਪਠਾਨਕੋਟ ਦੇ ਪ੍ਰਾਂਗਣ ਵਿਚ ਕੀਤਾ ਗਿਆ | ਸਮਾਗਮ ਵਿਚ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵਿਸ਼ੇਸ਼ ਮਹਿਮਾਨਾਂ ਵਿਚ ਅਭਿਨਯ ਕਲਾ ਮੰਦਿਰ ਦੇ ਪ੍ਰਧਾਨ ਸ਼ਮੀ ਚੌਧਰੀ, ਗੋਰਖਾ ਯੂਥ ਕਲੱਬ ਦੇ ਪ੍ਰਧਾਨ ਡੇਜ਼ੀ, ਡਾ: ਨੀਰਜ ਭਾਰਦਵਾਜ (ਪਟਿਆਲਾ), ਏ.ਬੀ. ਕਾਲਜ ਦੇ ਪਿ੍ੰਸੀਪਲ ਕੁਲਦੀਪ ਗੁਪਤਾ ਤੇ ਸੰਸਕਿ੍ਤਿਕ ਵਿਭਾਗ ਦੇ ਮੁਖੀ ਡਾ: ਅਨਿਲ ਡੋਗਰਾ ਮੌਜੂਦ ਰਹੇ | ਸਾਹਿਤ ਕਲਸ਼ ਦੇ ਸੰਸਥਾਪਕ ਸਾਗਰ ਸੂਦ (ਪਟਿਆਲਾ), ਪ੍ਰਤਿਭਾ ਮਾਹੀ (ਪੰਚਕੂਲਾ), ਡਾ: ਅਨੀਸ਼ਾ ਅੰਗਿਰਾ (ਆਗਰਾ), ਬਲਜਿੰਦਰ ਸਿਰੋਏ (ਜਲੰਧਰ) ਨੇ ਸ਼ਾਇਰ ਵਜੋਂ ਆਪਣੀ ਹਾਜ਼ਰੀ ਦਰਜ ਕਰਵਾਈ | ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਅਤੇ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ | ਪਿ੍ੰਸੀਪਲ ਕੁਲਦੀਪ ਕੁਮਾਰ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਜਦਕਿ ਡਾ: ਅਨਿਲ ਡੋਗਰਾ ਨੇ ਕਿਹਾ ਕਿ ਸਾਹਿਤ ਕਲਸ਼ ਸਾਹਿਤ ਦੇ ਖੇਤਰ 'ਚ ਸਰਾਹਣਯੋਗ ਯੋਗਦਾਨ ਪਾ ਰਿਹਾ ਹੈ | ਸਾਹਿਤ ਕਲਸ਼ ਦੇ ਪ੍ਰਧਾਨ ਡਾ: ਮਨੁ ਮਿਹਰਬਾਨ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਨਵੀਂ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਹੈ | ਵਿਦਿਆਰਥੀਆਂ ਵਲੋਂ ਪ੍ਰਸਿੱਧ ਸ਼ਾਇਰਾਂ ਦੀਆਂ ਪੇਂਟਿੰਗਾਂ ਤੇ ਰਚਨਾਵਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਮੰਚ ਸੰਚਾਲਨ ਡਾ: ਮਨੂ ਸ਼ਰਮਾ ਨੇ ਕੀਤਾ ਜਦਕਿ ਧੰਨਵਾਦ ਪ੍ਰਸਤਾਵ ਡਾ: ਬਿ੍ਜਭੂਸ਼ਣ ਸ਼ਰਮਾ ਵਲੋਂ ਪੇਸ਼ ਕੀਤਾ ਗਿਆ |