01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੋਣ ਅਧਿਕਾਰੀਆਂ ਦੀ ਹੋਈ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਸ਼ਾਹਪੁਰ ਕੰਢੀ, 3 ਅਪ੍ਰੈਲ (ਰਣਜੀਤ ਸਿੰਘ)- ਚੋਣ ਕਮਿਸ਼ਨ ਤੇ ਜ਼ਿਲ੍ਹਾ ਚੋਣ ਅਫਸਰ ਦੀਆਂ ਹਦਾਇਤਾਂ ਅਨੁਸਾਰ ਵੋਟਰ ਮੈਪਿੰਗ ਪ੍ਰਕਿਰਿਆ ਨੰੂ ਤੇਜ਼ ਕਰਨ ਦੇ ਮੰਤਵ ਨਾਲ ਚੋਣ ਰਜਿਸਟਰੇਸ਼ਨ ਅਫਸਰ ਕਮ ਐਸ.ਡੀ.ਐਮ. ਧਾਰ ਕਲਾਂ ਸ੍ਰੀ ਸੁੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਡੀ.ਸੀ.ਆਰ.ਐਂਡ.ਆਰ. ਦਫ਼ਤਰ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਹੋਈ | ਮੀਟਿੰਗ ਦੌਰਾਨ ਐਸ.ਡੀ.ਐਮ. ਧਾਰ ਕਲਾਂ ਨੇ ਸੈਕਟਰ ਅਧਿਕਾਰੀਆਂ ਨੰੂ ਹਦਾਇਤ ਕੀਤੀ ਕਿ ਵੋਟਰ ਮੈਪਿੰਗ ਦਾ ਕੰਮ ਤੇਜ਼ ਕਰਨ ਤਾਂ ਜੋ ਸਮੇਂ ਸਿਰ ਨਿਰਧਾਰਿਤ ਟੀਚਾ ਪੂਰਾ ਕੀਤਾ ਜਾ ਸਕੇ | ਉਨ੍ਹਾਂ ਵੋਟਰ ਮੈਪਿੰਗ ਦਾ ਕੰਮ ਬੀ.ਐਲ.ਓ. ਦੀਆਂ ਟੀਮਾਂ ਵਲੋਂ ਤੇਜ਼ੀ ਨਾਲ ਕਰਨ ਦੀ ਅਪੀਲ ਕੀਤੀ | ਮੀਟਿੰਗ ਵਿਚ ਸਹਾਇਕ ਚੋਣ ਅਫਸਰ ਡਿਪਟੀ ਤਹਿਸੀਲਦਾਰ ਸੰਜੀਵ ਪਠਾਨੀਆ, ਸੈਕਟਰ ਅਫਸਰ ਪਰਮਜੀਤ ਸਿੰਘ, ਜ਼ਿਲੇਦਾਰ ਆਸ਼ੂਤੋਸ਼ ਬੱਸਤ, ਸੁਮੇਸ਼ ਸ਼ਰਮਾ, ਗੁਰਮੁੱਖ ਸਿੰਘ, ਸੁਭਾਸ਼ ਭੱਟ, ਲਲਿਤ ਸ਼ਰਮਾ ਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਦੇ ਦੌਰੇ ਨੂੰ ਲੈ ਕੇ ਅਗੇਤੇ ਪ੍ਰਬੰਧ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੀਟਿੰਗ ਅਗਲੀ ਖ਼ਬਰ ਸਾਹਿਤ ਕਲਸ਼ ਦਾ ਸਾਹਿਤ ਮਹਾਂਕੁੰਭ ਸ਼ੁਰੂ
Ad Position 24