02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 02-05-2026
ਮੈਡੀਕਲ ਰੀਪਰੇਜਿੰਟਵ ਯੂਨੀਅਨ ਮੋਗਾ ਦੇ ਦਫ਼ਤਰ ਵਿਖੇ ਮਈ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਮੈਡੀਕਲ ਰੀਪਰੇਜਿੰਟਵ ਯੂਨੀਅਨ ਮੋਗਾ ਵਲੋਂ ਆਪਣੇ ਫ਼ੌਜੀ ਮਾਰਕੀਟ ਵਿਚ ਸਥਿਤ ਦਫ਼ਤਰ ਵਿਖੇ ਕਾਮਰੇਡ ਸਚਿਨ ਵਡੇਰਾ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ) ਮੋਗਾ ਦੀ ਅਗਵਾਈ ਵਿਚ ਮਈ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਝੰਡਾ ਝੁਲਾ ਕੇ ਸ਼ਰਧਾਂਜਲੀ ਭੇਟ ਕੀਤੀ | ਸ਼ਰਧਾਂਜਲੀ ਭੇਟ ਕਰਨ ਸਮੇਂ ਮਾਸਟਰ ਸੁਰਜੀਤ ਸਿੰਘ ਗਗੜਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਮੋਗਾ ਅਤੇ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਮੋਗਾ, ਕਾਮਰੇਡ ਗੁਰਚਰਨ ਸਿੰਘ ਚੀਮਾ ਜ਼ਿਲ੍ਹਾ ਸਕੱਤਰੇਤ ਮੈਂਬਰ ਅਤੇ ਸੀਟੂ ਆਗੂ ਕਾਮਰੇਡ ਰਤਨ ਚੰਦ ਜਨਰਲ ਸਕੱਤਰ ਆਲ.ਆਈ.ਸੀ., ਕਾਮਰੇਡ ਰੋਹਿਤ ਕਾਲੜਾ, ਕਾਮਰੇਡ ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਮੈਡੀਕਲ ਰੀਪਰੇਜਿੰਟਵ ਜ਼ਿਲ੍ਹਾ ਮੋਗਾ, ਕਾਮਰੇਡ ਤਰਸੇਮ ਸਿੰਘ ਪ੍ਰਧਾਨ ਬੀ.ਐਸ.ਐਨ.ਐਲ., ਅਮਰਜੀਤ ਸ਼ਰਮਾ ਮੈਡੀਕਲ ਰੀਪਰੇਜਿੰਟਵ, ਸਤੀਸ਼ ਸ਼ਰਮਾ ਮੋਗਾ, ਗਗਨਦੀਪ ਬਜਾਜ ਆਦਿ ਹਾਜ਼ਰ ਸਨ | ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਸਚਿਨ ਵਡੇਰਾ, ਕਾਮਰੇਡ ਰਾਮ ਕਿ੍ਸ਼ਨ ਧਰਮਕੋਟ, ਕਾਮਰੇਡ ਅਵਤਾਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਮਜ਼ਦੂਰਾ ਵਲੋਂ ਸ਼ਿਕਾਗੋ ਵਿਖੇ ਕੰਮ ਕਰਨ ਦਾ ਸਮਾਂ 8 ਘੰਟੇ ਕਰਨ ਦੀ ਮੰਗ ਨੂੰ ਲੈ ਕੇ 1 ਮਈ 1886 ਨੂੰ ਹੜਤਾਲ ਕੀਤੀ | ਉਸ ਸਮੇਂ ਦੀ ਸਰਕਾਰ ਵਲੋਂ ਸਰਮਾਏਦਾਰਾਂ ਦਾ ਸਾਥ ਦਿੱਤਾ ਗਿਆ ਤੇ 4 ਮਈ 1886 ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਹੜਤਾਲ ਕਰ ਰਹੇ ਮਜ਼ਦੂਰਾ ਉੱਪਰ ਪੁਲਿਸ ਵਲੋਂ ਗੋਲੀਆਂ ਚਲਾ ਕੇ ਮਜ਼ਦੂਰਾ ਨੂੰ ਸ਼ਹੀਦ ਕਰ ਦਿੱਤਾ | ਇਸ ਸਮੇਂ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕੇਂਦਰ ਦੀ ਬੀ.ਜੇ.ਪੀ. ਸਰਕਾਰ ਵਲੋਂ ਕਿਵੇਂ 29 ਲੇਬਰ ਕਾਨੰੂਨਾਂ ਨੂੰ ਤੋੜ ਕੇ 4 ਕੋਡਾ ਵਿਚ ਤਬਦੀਲ ਕੀਤਾ ਗਿਆ ਹੈ ਅਤੇ ਮਜ਼ਦੂਰੀ ਦਾ ਸਮਾਂ 8 ਘੰਟੇ ਤੋ 12 ਘੰਟੇ ਕੀਤਾ ਗਿਆ | ਮੋਦੀ ਸਰਕਾਰ ਵਲੋਂ ਬਿਜਲੀ ਬਿੱਲ 2025, ਬੀਜ ਬਿੱਲ 2025 ਲਿਆ ਰਹੀ ਹੈ | ਕਿਸ ਤਰ੍ਹਾਂ ਮਗਨਰੇਗਾ ਕਾਨੂੰਨ ਨੂੰ ਭੰਗ ਕਰਕੇ ਮਜ਼ਦੂਰਾ ਤੋ ਰੋਟੀ ਖੋਹ ਰਹੀ ਹੈ | ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਕਿਸਾਨੀ ਨੂੰ ਤਬਾਹ ਕਰਨ ਦੀਆਂ ਸਾਜਿਸਾ ਕਰ ਰਹੀ ਹੈ | ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆ ਲੀਹਾਂ 'ਤੇ ਚੱਲ ਰਹੀ ਹੈ |
ਮਲੂਕਾ ਪਬਲਿਕ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ
ਸਮਾਧ ਭਾਈ, (ਜਗਰੂਪ ਸਿੰਘ ਸਰੋਆ)-ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਹ ਦਿਨ ਮਜ਼ਦੂਰ ਵਰਗ ਦੀ ਅਣਥੱਕ ਮਿਹਨਤ ਅਤੇ ਸਮਾਜ ਵਿਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਨਮਨ ਕਰਨ ਲਈ ਸਮਰਪਿਤ ਰਿਹਾ¢ ਸਮਾਰੋਹ ਦੀ ਅਗਵਾਈ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ ਅਤੇ ਡਾਇਰੈਕਟਰ ਕੋਹੇਨੂਰ ਸਿੱਧੂ ਦੀ ਰਹਿਨੁਮਾਈ ਹੇਠ ਹੋਈ¢ ਇਸ ਮੌਕੇ ਬੱਚਿਆਂ ਨੇ ਭਾਸ਼ਣ, ਨਾਟਕ ਅਤੇ ਸੁੰਦਰ ਕਵਿਤਾਵਾਂ ਰਾਹੀਂ ਮਜ਼ਦੂਰਾਂ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਉਨ੍ਹਾਂ ਦੀ ਮਹਾਨਤਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ¢ ਇਸ ਸਮੇਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਪਿ੍ੰਸੀਪਲ ਸੁਖਬੀਰ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਸਫਲਤਾ ਦੀ ਕੁੰਜੀ ਹੈ ਅਤੇ ਹਰ ਵਿਅਕਤੀ ਨੂੰ ਮਜ਼ਦੂਰ ਵਰਗ ਦਾ ਸਤਿਕਾਰ ਕਰਨਾ ਚਾਹੀਦਾ ਹੈ¢ ਅੰਤ ਵਿੱਚ ਸਾਰੇ ਅਧਿਆਪਕਾਂ ਤੇ ਬੱਚਿਆਂ ਨੇ ਸੰਕਲਪ ਲਿਆ ਕਿ ਉਹ ਹਰ ਮਿਹਨਤੀ ਵਰਗ ਦੀ ਕਦਰ ਕਰਨਗੇ ਤੇ ਹਰ ਮਜ਼ਦੂਰ ਦਾ ਸਤਿਕਾਰ ਕਰਨਗੇ¢
ਦਾਣਾ ਮੰਡੀ ਕੋਟ ਈਸੇ ਖਾਂ ਵਿਖੇ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ)-ਦਾਣਾ ਮੰਡੀ ਕੋਟ ਈਸੇ ਖਾਂ ਵਿਚ ਮਜ਼ਦੂਰ ਭਾਈਚਾਰੇ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ¢ ਇਸ ਮੌਕੇ ਭਾਈਚਾਰੇ ਵਲੋਂ ਝੰਡਾ ਲਹਿਰਾ ਕੇ ਮਜ਼ਦੂਰ ਏਕਤਾ ਦਾ ਇਜ਼ਹਾਰ ਕੀਤਾ ਗਿਆ ਅਤੇ ਲੱਡੂ ਵੰਡ ਕੇ ਮਜ਼ਦੂਰ ਦਿਵਸ ਦੀ ਖੁਸ਼ੀ ਸਾਂਝੀ ਕੀਤੀ ਗਈ¢ ਇਸ ਮੌਕੇ ਆਗੂਆਂ ਨੇ ਕਿਹਾ ਕਿ ਹਰ ਖੇਤਰ ਵਿਚ ਮਜ਼ਦੂਰ ਭਾਈਚਾਰੇ ਦੀ ਮਿਹਨਤ ਸਦਕਾ ਛੋਟੇ ਤੋਂ ਲੈ ਕੇ ਹਰ ਵੱਡੇ ਕੰਮ ਵਿਚ ਤੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੁੰਦਾ ਹੈ ਜਦੋਂ ਕਿ ਮਜ਼ਦੂਰਾਂ ਪ੍ਰਤੀ ਉਨ੍ਹਾਂ ਦੀ ਆਰਥਿਕਤਾ ਦਾ ਪੱਧਰ ਉੱਚਾ ਚੁੱਕਣ ਲਈ ਸਹੀ ਯਤਨ ਵੀ ਸਰਕਾਰਾਂ ਵਲੋਂ ਹੋਣੇ ਜਰੂਰੀ ਹਨ¢ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ, ਨਿਸ਼ਾਨ ਸਿੰਘ ਬਾਜੇਕੇ, ਬਲਦੇਵ ਸਿੰਘ ਚੌਧਰੀ, ਸੋਮਾ ਚੌਧਰੀ, ਜਗਦੀਸ਼, ਕਮਲਜੀਤ, ਤੀਰਥ ਸਿੰਘ ਸਰਪੰਚ, ਗੁਰਪ੍ਰੀਤ ਸਿੰਘ, ਰਾਜ, ਤੋਤਾ, ਜੱਜ, ਲਾਡੀ, ਹੀਰਾ, ਗੁਲਸ਼ਨ, ਮੈਂਕਲ, ਜੱਸਾ ਮੈਂਬਰ, ਜੀਤਾ, ਦਿਨੇਸ਼, ਰਾਜੂ, ਵਿਨੇ, ਸੇਵਾ, ਕਰਨੈਲ ਸਿੰਘ, ਪ੍ਰਕਾਸ਼ ਬਿਹਾਰੀ, ਪੰਜਾਬ, ਗੁਰਦੇਵ ਆੜ੍ਹਤੀ, ਲਾਡਾ ਗਲੋਟੀ, ਕਾਲਾ ਬਾਊ, ਚੰਨੂ, ਪੰਮਾ, ਗੁਲਾਬ ਸਿੰਘ, ਸੰਜੂ ਸਭਰਵਾਲ ਆਦਿ ਹਾਜ਼ਰ ਸਨ¢
ਸਰਕਾਰੀ ਨਰਸਰੀ ਵਿਚ ਮਜ਼ਦੂਰ ਦਿਵਸ ਮਨਾਇਆ
ਸਮਾਲਸਰ, (ਗੁਰਜੰਟ ਕਲਸੀ ਲੰਡੇ)-ਸਮਾਲਸਰ ਅਬੋਹਰ ਬਰਾਂਚ ਨਹਿਰੋਂ ਪਾਰ ਵਣ ਵਿਭਾਗ ਦੀ ਨਰਸਰੀ ਵਿਚ ਉੱਥੋਂ ਦੇ ਮਜ਼ਦੂਰਾਂ ਨੇ ਮਈ ਦਿਵਸ ਉਤਸ਼ਾਹ ਨਾਲ ਮਨਾਇਆ¢ ਡੈਮੋਕਰੈਟਿਕ ਜੰਗਲਾਤ ਵਿਭਾਗ ਦੇ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਮਰਦ ਔਰਤ ਮਜ਼ਦੂਰਾਂ ਨੇ ਭਾਰਤ ਦੇ ਰਾਸ਼ਟਰੀ ਝੰਡੇ ਹੇਠ ਅਤੇ ਮਈ ਦਿਵਸ ਮੌਕੇ ਲਾਲ ਰੰਗ ਦੇ ਝੰਡੇ ਨੂੰ ਬੜੇ ਅਦਬ ਅਤੇ ਸਨਮਾਨ ਨਾਲ ਲਹਿਰਾਇਆ¢ ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਪਿਛੋਕੜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ¢ ਇਸ ਮੌਕੇ ਰਾਮ ਸਿੰਘ ਜ਼ਿਲ੍ਹਾ ਪ੍ਰਧਾਨ, ਨਿਰਮਲ ਸਿੰਘ, ਵੀਰਪਾਲ ਕੌਰ, ਸੇਵਕ ਸਿੰਘ ਨੇ ਦੱਸਿਆ ਕਿ ਨਰੇਗਾ ਮਜ਼ਦੂਰਾਂ ਨੂੰ ਸਮੇਂ ਸਿਰ ਮਜ਼ਦੂਰੀ ਨਹੀਂ ਮਿਲ ਰਹੀ ਤੇ ਅਤਿ ਦੀ ਮਹਿੰਗਾਈ ਨੂੰ ਦੇਖਦੇ ਹੋਏ ਉਨ੍ਹਾਂ ਦੀ ਉਜਰਤ ਵਿਚ ਵਾਧਾ ਕੀਤਾ ਜਾਵੇ¢ ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ¢
ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਵਲੋਂ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕੌਮਾਂਤਰੀ ਕਿਰਤ ਦਿਨ ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਵਲੋਂ ਪਾਰਟੀ ਦਫਤਰ 'ਤੇ ਝੰਡਾ ਲਹਿਰਾ ਕੇ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਦੇਵ ਸਿੰਘ ਕਿਰਤੀ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ ਵਲੋਂ ਕੀਤੀ ਗਈ | ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ ਅੱਜ ਦਾ ਦਿਨ ਹਰ ਹੱਥੀਂ ਕਿਰਤ ਕਰਨ ਵਾਲੇ ਲਈ ਬਹੁਤ ਮਹੱਤਵਪੂਰਨ ਹੈ | ਇਤਿਹਾਸ 'ਚ ਇਕ ਸਮਾਂ ਸੀ ਜਦੋਂ ਕੰਮ ਦਿਹਾੜੀ ਦੀ ਕੋਈ ਸਮਾਂ-ਸੀਮਾ ਨਹੀਂ ਸੀ ਹੁੰਦੀ ਮਨੁੱਖ 14, 16, 18 ਘੰਟੇ ਕੰਮ ਕਰਦਾ ਸੀ ਪਰ 1886 'ਚ ਸ਼ਿਕਾਗੋ ਦੇ ਸ਼ਹੀਦਾਂ ਵਲੋਂ ਲੜ ਕੇ ਜਿੱਤੀ ਲੜਾਈ ਤੋਂ ਬਾਅਦ ਅੱਜ ਅਸੀਂ 8 ਘੰਟੇ ਕੰਮ ਕਰਕੇ ਸੁੱਖ ਦਾ ਸਾਹ ਲੈ ਰਹੇ ਹਾਂ | ਇਸ ਮੌਕੇ ਕੰਟਰੋਲ ਕਮਿਸ਼ਨ ਪੰਜਾਬ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ, ਪਾਰਟੀ ਦੇ ਜ਼ਿਲ੍ਹਾ ਸੈਕਟਰੀ ਕੁਲਦੀਪ ਭੋਲਾ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਅੱਜ ਇਸ ਦਿਨ ਦੀ ਲੜਾਈ ਲੜ ਕੇ ਜਿੱਤਣ ਵਾਲੇ ਲੋਕਾਂ ਨੂੰ ਸਲਾਮ ਪੇਸ਼ ਕਰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਨਿਆਂ ਦਾ ਪੱਖ ਪੂਰਨ ਲਈ ਸਮੇਂ ਨੂੰ ਪੁੱਠਾ ਗੇੜ ਕੇ ਕੰਮ ਦਿਹਾੜੀ ਸਮਾਂ 12 ਘੰਟੇ ਵੱਲ ਵੱਧ ਰਹੀਆਂ | ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਕਿਰਤ ਵਿਰੋਧੀ ਕਾਨੂੰਨ ਬਣ ਰਹੇ ਹਨ | ਇਸ ਮੌਕੇ ਗੁਰਦਿੱਤ ਸਿੰਘ ਦੀਨਾਂ, ਇਕਬਾਲ ਸਿੰਘ ਤਖਾਣਵੱਧ, ਸਤਵੰਤ ਸਿੰਘ ਖੋਟੇ, ਸੁਖਦੇਵ ਸਿੰਘ ਭੋਲਾ, ਸਿਕੰਦਰ ਸਿੰਘ ਮਧੇਕੇ, ਨਵਜੋਤ ਬਿਲਾਸਪੁਰ, ਬੂਟਾ ਰਾਊਕੇ, ਹਰਭਜਨ ਸਿੰਘ ਬਿਲਾਸਪੁਰ, ਕੇਵਲ ਰਾਊਕੇ, ਮੁਕੰਦ ਸਿੰਘ ਕੁੱਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਭਾਜਪਾ ਮੰਡਲ ਵਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ
ਬਾਘਾ ਪੁਰਾਣਾ, (ਟਿੰਕੂ ਕਾਠਪਾਲ)-ਮਜ਼ਦੂਰ ਦਿਵਸ 'ਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਵਲੋਂ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਦੀ ਅਗਵਾਈ ਮੰਡਲ ਪ੍ਰਧਾਨ ਦੀਪਕ ਤਲਵਾੜ ਨੇ ਕੀਤੀ¢ ਇਸ ਮੌਕੇ ਪਾਰਟੀ ਵਰਕਰਾਂ ਨੇ ਝੰਡਾ ਲਹਿਰਾ ਕੇ ਮਜ਼ਦੂਰ ਦਿਵਸ ਮਨਾਇਆ ਅਤੇ ਲੱਡੂ ਵੀ ਵੰਡੇ¢ ਸਮਾਗਮ ਵਿਚ ਵੱਡੀ ਸੰਬੋਧਨ ਕਰਦੇ ਹੋਏ ਦੀਪਕ ਤਲਵਾੜ ਨੇ ਮਜ਼ਦੂਰ ਦਿਵਸ ਦੀ ਮਹੱਤਤਾ 'ਤੇ ਚਾਨਣ ਪਾਇਆ¢ ਉਨ੍ਹਾਂ ਕਿਹਾ ਕਿ ਇਹ ਦਿਨ ਮਜ਼ਦੂਰ ਵਰਗ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਦੀ ਯਾਦ ਦਿਵਾਉਂਦਾ ਹੈ¢ ਉਨ੍ਹਾਂ ਨੇ ਕਿਹਾ ਕਿ ਅੱਜ ਮਜ਼ਦੂਰਾਂ ਨੂੰ ਮਿਲ ਰਹੇ ਅਧਿਕਾਰ ਅਤੇ ਸੁਵਿਧਾਵਾਂ ਇਨ੍ਹਾਂ ਹੀ ਕੁਰਬਾਨੀਆਂ ਦਾ ਨਤੀਜਾ ਹਨ¢ ਦੀਪਕ ਤਲਵਾੜ ਨੇ ਕਿਹਾ ਕਿ ਕਿਸੇ ਨੂੰ ਵੀ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਸ ਮੌਕੇ ਜਤਿਨ ਬਠਲਾ, ਦੀਪਕ ਸ਼ਰਮਾ, ਮੰਗਤ ਰਾਏ ਸ਼ਰਮਾ, ਜਤਿੰਦਰ ਸ਼ਰਮਾ ਸਮਾਲਸਰ, ਦਵਿੰਦਰ ਕੁਮਾਰ ਲੰਗੇਆਣਾ, ਅਸ਼ੋਕ ਕੁਮਾਰ, ਮੋਹਿਤ ਕੁਮਾਰ, ਜੀਵਨ ਕੁਮਾਰ, ਅੱਛੀ ਕੁਮਾਰ, ਨਵਦੀਪ ਤਲਵਾੜ, ਬੱਬੀ ਰਾਜੇਆਣਾ ਅਤੇ ਡਾ. ਗੁਲਸ਼ਨ ਸਮੇਤ ਕਈ ਹੋਰ ਪਾਰਟੀ ਵਰਕਰ ਮੌਜੂਦ ਸਨ¢
ਸੰਤ ਬਾਬਾ ਭਾਗ ਸਿੰਘ ਸਕੂਲ 'ਚ
ਠੱਠੀ ਭਾਈ, (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਸਕੂਲ ਸੁਖਾਨੰਦ ਮੋਗਾ ਵਿਖੇ ਮਜ਼ਦੂਰ ਦਿਵਸ ਬੜੀ ਮਨਾਇਆ ਗਿਆ¢ ਇਸ ਮੌਕੇ ਵਿਦਿਆਰਥੀਆਂ ਵਲੋਂ ਮਜ਼ਦੂਰਾਂ ਦੀ ਮਹੱਤਤਾ ਨੂੰ ਦਰਸਾਉਂਦੀਆਂ ਕਵਿਤਾਵਾਂ, ਭਾਸ਼ਣ ਅਤੇ ਨਾਟਕ ਪੇਸ਼ ਕੀਤੇ ਗਏ¢ ਸਕੂਲ ਦੇ ਡਾਇਰੈਕਟਰ ਨੇ ਕਿਹਾ ਕਿ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਦੇਸ਼ ਤਰੱਕੀ ਕਰਦਾ ਹੈ¢ ਇਸ ਮੌਕੇ ਸਕੂਲ ਦੇ ਸਹਾਇਕ ਸਟਾਫ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਗਿਆ¢ ਇਸ ਮੌਕੇ ਤੇ ਸਮੂਹ ਸਟਾਫ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ¢
ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਮਨਾਇਆ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਅਤੇ ਸਮਾਜਿਕ ਜਾਗਰੂਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਦਿਵਸ ਮਨਾਏ ਜਾਂਦੇ ਹਨ | ਇਸ ਤਹਿਤ ਮਜ਼ਦੂਰਾਂ ਦੇ ਸਨਮਾਨ ਵਿਚ ਮਜ਼ਦੂਰ ਦਿਵਸ ਸਤਿਕਾਰ ਨਾਲ ਮਨਾਇਆ ਗਿਆ | ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਮਜ਼ਦੂਰਾਂ ਨੂੰ ਸਮਰਪਿਤ ਰਹੀ | ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੇ ਵਿਸ਼ੇ ਨਾਲ ਸਬੰਧਿਤ ਭਾਸ਼ਣ, ਕਵਿਤਾਵਾਂ ਰਾਹੀ ਮਜ਼ਦੂਰਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਮਜ਼ਦੂਰ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ | ਅਧਿਆਪਕਾਂ ਵਲੋਂ ਵੀ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਪ੍ਰੇਰਣਾਦਇਕ ਭਾਸ਼ਣ ਸਾਂਝੇ ਕਰਦੇ ਕਿਹਾ ਕਿ ਸਾਨੂੰ ਹਰ ਮਜ਼ਦੂਰ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕਰਨੀ ਚਾਹੀਦੀ ਹੈ | ਸਕੂਲ ਦੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਭੱਠੇ 'ਤੇ ਜਾ ਕੇ ਮਜ਼ਦੂਰਾਂ ਨਾਲ ਖ਼ੁਸ਼ੀਆਂ ਸਾਂਝੇ ਕਰਦੇ ਹੋਏ ਲੱਡੂ ਖਵਾਏ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਜ਼ਦੂਰਾਂ ਦੇ ਬਿਨਾਂ ਕਿਸੇ ਵੀ ਸਮਾਜ ਦੀ ਤਰੱਕੀ ਸੰਭਵ ਨਹੀਂ ਹੈ | ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਕਰਨ ਅਤੇ ਇੱਜ਼ਤ ਕਰਨਾ ਸਾਡੀ ਜ਼ਿੰਮੇਵਾਰੀ ਹੈ | ਇਸ ਮੌਕੇ ਪਿ੍ੰਸੀਪਲ ਰਮਨਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਜ਼ਦੂਰ ਦਿਵਸ ਸਾਨੂੰ ਮਿਹਨਤ ਦੀ ਕਦਰ ਅਤੇ ਮਨੁੱਖਤਾ ਦੇ ਮੂਲ ਮੁੱਲਾਂ ਨੂੰ ਸਮਝਣ ਦੀ ਸਿੱਖਿਆ ਦਿੰਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਮਿਹਨਤ ਦਾ ਸਤਿਕਾਰ ਰੱਖਣ ਦੀ ਪ੍ਰੇਰਨਾ ਦਿੱਤੀ |
ਅਕਾਲੀ ਦਲ ਨੇ ਮਜ਼ਦੂਰ ਦਿਵਸ ਮਨਾਇਆ
ਅਜੀਤਵਾਲ, (ਹਰਦੇਵ ਸਿੰਘ ਮਾਨ)-ਇਕ ਮਈ ਜਿਸ ਨੰੂ ਮਜ਼ਦੂਰਾਂ, ਮਿਹਨਤਕਸ਼ ਅਤੇ ਕਿਰਤੀਆਂ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਦੇ ਇਤਿਹਾਸ ਦਾ ਪ੍ਰਚਾਰ ਅਤੇ ਪ੍ਰਸਾਰ ਹੋਣਾ ਮਜ਼ਦੂਰ ਵਰਗ ਦੇ ਹਿਤਾਂ ਲਈ ਸਮੇਂ ਦੀ ਅਹਿਮ ਲੋੜ ਹੈ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਅਜੀਤਵਾਲ ਵਿਖੇ ਫੂਡ ਅਲਾਈਡ ਯੂਨੀਅਨ ਦੇ ਮਜ਼ਦੂਰਾਂ ਨਾਲ ਇਹ ਦਿਹਾੜਾ ਮਨਾਉਣ ਸਮੇਂ ਸਾਂਝੇ ਕੀਤੇ¢ ਉਨ੍ਹਾਂ ਦੱਸਿਆ ਕਿ ਕਿਵੇਂ ਇਕ ਮਈ 1886 ਨੂੰ ਸ਼ਿਕਾਗੋ ਵਿਖੇ ਮਜ਼ਦੂਰਾਂ ਤੇ ਹੋਈ ਗੋਲਾਬਾਰੀ ਦੇ ਨਾਲ ਅਣਗਿਣਤ ਮਜ਼ਦੂਰ ਸ਼ਹੀਦ ਅਤੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੀ ਸ਼ਹਾਦਤ ਦ ਬਦÏਲਤ ਮਜ਼ਦੂਰਾਂ ਦੇ ਹੱਕ ਦੇ ਵਿਚ ਵੱਖ-ਵੱਖ ਸਰਕਾਰਾਂ ਵਲੋਂ ਸਮੇਂ-ਸਮੇਂ 'ਤੇ ਲੇਬਰ ਵਿਭਾਗ ਸਥਾਪਿਤ ਕਰਕੇ ਉਨ੍ਹਾਂ ਸਬੰਧੀ ਕਲਿਆਣਕਾਰੀ ਨੀਤੀਆਂ ਬਣਾਈਆਂ ਗਈਆਂ¢ ਰਾਜਵਿੰਦਰ ਸਿੰਘ ਨੇ ਇਕੱਤਰ ਮਜ਼ਦੂਰ ਤੇ ਮਿਹਨਤਕਸ਼ ਭਰਾਵਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਢੁਕਵੇਂ ਹੱਲ ਦੇ ਲਈ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਮਜ਼ਦੂਰ ਦਿਵਸ ਮਨਾਉਣਾ ਕੇਵਲ ਤੇ ਕੇਵਲ ਝੰਡਾ ਲਹਿਰਾਉਣ ਦੀ ਰਸਮ ਹੀ ਨਹੀਂ ਹੈ ਬਲਕਿ ਇਹਨਾਂ ਮਜ਼ਦੂਰਾਂ ਨੂੰ ਜੋ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਉਨ੍ਹਾਂ ਦੇ ਢੁਕਵੇਂ ਹੱਲ ਸਬੰਧੀ ਯੋਗ ਕਦਮ ਚੁੱਕਣੇ ਚਾਹੀਦੇ ਹਨ¢ ਇਸ ਮੌਕੇ ਉਨ੍ਹਾਂ ਨਾਲ ਪੰਜਾਬ ਐਂਡ ਫੂਡਲਾਈਡ ਯੂਨੀਅਨ ਦੇ ਪ੍ਰਧਾਨ ਗੁਰਬਖਸ਼ ਸਿੰਘ ਰਣੀਆ, ਜਗਰਾਜ ਸਿੰਘ ਕਿਲੀ ਚਾਹਲ, ਮਲਕੀਤ ਸਿੰਘ ਅਜੀਤਵਾਲ, ਕਰਮ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਰਾਮ ਸਿੰਘ, ਸੈਕਟਰੀ ਜਗਦੀਸ਼ ਸਿੰਘ ਕੋਕਰੀ, ਦੇਵ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ, ਵਿਜੇ ਕੁਮਾਰ, ਮਨਜੀਤ ਸਿੰਘ ਆਦਿ ਵੱਖ-ਵੱਖ ਅਹੁਦੇਦਾਰ ਅਤੇ ਮਜ਼ਦੂਰ ਭਾਈਚਾਰਾ ਮੌਜੂਦ ਸੀ¢
ਜਲ ਸਪਲਾਈ ਤੇ ਸੈਨੀਟੇਸ਼ਨ ਦਫ਼ਤਰ ਮੋਗਾ ਵਿਖੇ ਮਈ ਦਿਵਸ ਮਨਾਇਆ
ਮੋਗਾ, (ਜਸਪਾਲ ਸਿੰਘ ਬੱਬੀ)-ਮਈ ਦਿਵਸ ਦੇ ਸਬੰਧ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੀ.ਡਬਲਯੂ.ਡੀ. ਫੀਡ ਐਂਡ ਵਰਕਸ਼ਾਪ ਯੂਨੀਅਨ ਜ਼ਿਲ੍ਹਾ ਮੋਗਾ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਜ਼ਿਲ੍ਹਾ ਮੋਗਾ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਦਫ਼ਤਰ ਮੋਗਾ ਵਿਖੇ ਮਈ ਦਿਵਸ ਮਨਾਇਆ ਗਿਆ | ਪੀ.ਡਬਲਯੂ.ਡੀ. ਫੀਡ ਐਂਡ ਵਰਕਸ਼ਾਪ ਯੂਨੀਅਨ ਜ਼ਿਲ੍ਹਾ ਮੋਗਾ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਜ਼ਿਲ੍ਹਾ ਮੋਗਾ ਨੇ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸੱਤਿਆ ਪ੍ਰਕਾਸ਼, ਹਰਜੀਤ ਸਿੰਘ ਨੱਥੂਵਾਲਾ, ਜ਼ਿਲ੍ਹਾ ਮੋਗਾ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਰਿਆੜ, ਰੇਸ਼ਮ ਸਿੰਘ, ਦਾਤਾਰ ਸਿੰਘ ਸੋਨੂੰ, ਚਰਨਜੀਤ ਸਿੰਘ, ਰਵੀ ਕੁਮਾਰ, ਗੁਰਨਾਮ ਸਿੰਘ, ਰਾਜੂ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਬਾਵਾ, ਦਰਸ਼ਨ ਸਿੰਘ ਕੋਟਲਾ, ਸੁਖਮੰਦਰ ਸਿੰਘ ਗੱਜਣਵਾਲਾ, ਮਾਸਟਰ ਬਲਦੇਵ ਸਿੰਘ, ਸੁਰਿੰਦਰ ਕੁਮਾਰ ਹਾਜ਼ਰ ਸਨ | ਜਥੇਬੰਦੀਆਂ ਵਲੋਂ ਜ਼ਿਲ੍ਹਾ ਖੇਡ ਦਫਤਰ ਅਤੇ ਸਿਵਲ ਹਸਪਤਾਲ ਮੋਗਾ ਵਿਖੇ ਵੀ ਕਿਰਤੀ ਕਾਮਿਆ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ |
ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦਫਤਰ ਮੋਗਾ 'ਚ
ਮੋਗਾ, (ਜਸਪਾਲ ਸਿੰਘ ਬੱਬੀ)-ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦਫਤਰ ਮੋਗਾ ਵਿਚ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਅਤੇ ਜਨਰਲ ਸਕੱਤਰ ਅਰੁਣ ਬੋਹਤ ਅਤੇ ਖਜ਼ਾਨਚੀ ਨਰਿੰਦਰ ਸਿੰਘ ਬਲਖੰਡੀ ਦੀ ਪ੍ਰਧਾਨਗੀ ਵਿਚ ਮਜ਼ਦੂਰ ਦਿਵਸ ਮਨਾਇਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਅਦਾ ਕੀਤੀ | ਉਨ੍ਹਾਂ 1886 ਵਿਚ ਮਜ਼ਦੂਰਾਂ ਦੇ ਅਧਿਕਾਰਾਂ ਖਾਤਰ ਸ਼ਹੀਦ ਹੋਏ ਮਜ਼ਦੂਰਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਤੇ ਕਿਹਾ ਕਿ ਮਜ਼ਦੂਰ ਵਰਗ ਨੂੰ ਅਨੇਕਾਂ ਚੁਨੌਤੀਆਂ ਹਨ ਇਨ੍ਹਾਂ ਚੁਨੌਤੀਆਂ ਦਾ ਮੁਕਾਬਲਾ ਕਿਰਤੀ ਜਥੇਬੰਦ ਹੋ ਕੇ ਕਰ ਸਕਦੇ ਹਨ | ਇਸ ਮੌਕੇ ਪ੍ਰਵੀਨ ਕੁਮਾਰ ਸ਼ਰਮਾ, ਰਾਮ ਬਚਨ ਰਾਓ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਰਜਿੰਦਰ ਸਿੰਘ, ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਅਤੇ ਅਹੁਦੇਦਾਰ ਅਰੁਣ ਬੋਹਤ ਜਨਰਲ ਸਕੱਤਰ, ਨਿੰਦਰ ਸਿੰਘ ਬਲਖੰਡੀ ਖਜ਼ਾਨਚੀ, ਅੰਗਰੇਜ਼ ਸਿੰਘ, ਸੋਨੰੂ, ਗੋਰਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਸਿੱਧੂ, ਕੁਲਵੀਰ ਸਿੰਘ, ਦਵਿੰਦਰ ਸਿੰਘ, ਰਾਜਵੀਰ ਸਿੰਘ, ਵਰਿੰਦਰ ਸਿੰਘ, ਅਮਰ ਸਿੰਘ ਆਦਿ ਹਾਜ਼ਰ ਸਨ |
ਡਾ. ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਸੁਨੀਤਾ ਗਰਗ ਦੀ ਅਗਵਾਈ ਹੇਠ ਡਾ. ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਨੇ ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਤਿਕਾਰ ਅਤੇ ਪ੍ਰੇਰਨਾ ਭਰੇ ਮਾਹੌਲ ਵਿਚ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦੇ ਉਨ੍ਹਾਂ ਸਾਰੇ ਸਮਰਪਿਤ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਵਿਚ ਆਪਣੀ ਰੋਜ਼ਾਨਾ ਸਖ਼ਤ ਮਿਹਨਤ ਦੁਆਰਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੂੰ ਮਜ਼ਦੂਰ ਦਿਵਸ ਦੇ ਇਤਿਹਾਸ ਅਤੇ ਮਹੱਤਵ ਤੋਂ ਜਾਣੂੰ ਕਰਵਾ ਕੇ ਕੀਤੀ ਗਈ | ਅਧਿਆਪਕਾਂ ਨੇ ਦੱਸਿਆ ਕਿ ਇਹ ਦਿਨ ਵਿਸ਼ਵ ਪੱਧਰ 'ਤੇ ਮਜ਼ਦੂਰਾਂ ਦੇ ਅਧਿਕਾਰਾਂ, ਮਾਣ ਅਤੇ ਯੋਗਦਾਨ ਨੂੰ ਪਛਾਣਨ ਲਈ ਮਨਾਇਆ ਜਾਂਦਾ ਹੈ | ਇਸ ਦਿਨ ਦਾ ਉਦੇਸ਼ ਇਹ ਯਾਦ ਦਿਵਾਉਣਾ ਹੈ ਕਿ ਮਜ਼ਦੂਰਾਂ ਦੀ ਸਖ਼ਤ ਮਿਹਨਤ ਸਮਾਜ ਅਤੇ ਰਾਸ਼ਟਰ ਦੋਵਾਂ ਦੀ ਤਰੱਕੀ ਲਈ ਸਭ ਤੋਂ ਮਜ਼ਬੂਤ ਨੀਂਹ ਹੈ | ਇਸ ਮੌਕੇ ਬੱਚਿਆਂ ਨੇ ਹੱਥ ਨਾਲ ਬਣਾਏ ਸੁੰਦਰ ਅਤੇ ਆਕਰਸ਼ਕ ਗਰੀਟਿੰਗ ਕਾਰਡ, ਜੋ ਉਨ੍ਹਾਂ ਨੇ ਸਕੂਲ ਦੇ ਡਰਾਈਵਰਾਂ, ਚਪੜਾਸੀ, ਕੰਡਕਟਰਾਂ, ਸੈਨੀਟੇਸ਼ਨ ਸਟਾਫ਼, ਗੇਟਕੀਪਰਾਂ ਅਤੇ ਸੁਰੱਖਿਆ ਗਾਰਡਾਂ ਨੂੰ ਪਿਆਰ ਨਾਲ ਪੇਸ਼ ਕੀਤੇ | ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਦੇ ਛੋਟੇ ਟੋਕਨ ਭੇਟ ਕਰਕੇ ਆਪਣਾ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ | ਇਸ ਦਿਲੋਂ ਕੀਤੀ ਗਈ ਪਹਿਲ ਨੇ ਸਾਰੇ ਸਟਾਫ਼ ਮੈਂਬਰਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀਆਂ ਮੁਸਕਰਾਹਟਾਂ ਲਿਆਂਦੀਆਂ, ਜਿਸ ਨਾਲ ਪੂਰੇ ਸਕੂਲ ਕੈਂਪਸ ਵਿਚ ਨਿੱਘ, ਸਤਿਕਾਰ ਅਤੇ ਦੋਸਤੀ ਦਾ ਮਾਹੌਲ ਪੈਦਾ ਹੋਇਆ | ਇਸ ਮੌਕੇ ਅਧਿਆਪਕਾਂ ਨੇ ਸਾਡੇ ਜੀਵਨ ਵਿਚ ਕਾਮਿਆਂ ਦੇ ਅਨਮੋਲ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ | ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਰਤ ਸਿਰਜਣਾ ਅਤੇ ਤਰੱਕੀ ਦੀ ਨੀਂਹ ਪੱਥਰ ਵਜੋਂ ਕੰਮ ਕਰਦੀ ਹੈ | ਮਜ਼ਦੂਰਾਂ ਦੀ ਸਖ਼ਤ ਮਿਹਨਤ ਨਾਲ ਹੀ ਸਮਾਜ ਅੱਗੇ ਵਧਦਾ ਹੈ | ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ ਦਿੰਦੇ ਇਹ ਉਨ੍ਹਾਂ ਨੂੰ ਮੁੱਖ ਜੀਵਨ ਕਦਰਾਂ ਕੀਮਤਾਂ ਸਤਿਕਾਰ, ਸਹਿਯੋਗ ਅਤੇ ਹਮਦਰਦੀ ਨਾਲ ਵੀ ਜੋੜਦੇ ਹਨ |
ਪਾਰਸ ਸਪਾਈਸਿਜ਼ ਵਰਕਰ ਯੂਨੀਅਨ ਵਲੋਂ
ਮੋਗਾ, (ਜਸਪਾਲ ਸਿੰਘ ਬੱਬੀ)-ਅੰਤਰਰਾਸ਼ਟਰੀ ਕਿਰਤ ਦਿਵਸ ਮੌਕੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਸਬੰਧਿਤ ਪਾਰਸ ਸਪਾਈਸਿਜ਼ ਵਰਕਰ ਯੂਨੀਅਨ ਖੋਸਾ ਪਾਂਡੋ ਫੈਕਟਰੀ ਦਫਤਰ ਮੂਹਰੇ ਯੂਨੀਅਨ ਪ੍ਰਧਾਨ ਬੂਟਾ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਬਲੌਰ ਸਿੰਘ ਦੀ ਅਗਵਾਈ ਹੇਠ ਕਿਰਤ ਦਿਹਾੜਾ ਮਨਾਇਆ | ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਇਸ ਸਮਾਗਮ ਵਿਚ ਮੁੱਖ ਮਹਿਮਾਨ ਤੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਐਲ.ਪੀ.ਜੀ. ਗੈਸ ਸਪਲਾਈ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਮੁੱਖ ਮਹਿਮਾਨ ਵਿਜੇ ਧੀਰ ਐਡਵੋਕੇਟ ਨੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਨ੍ਹਾਂ ਸ਼ਹੀਦ ਮਜ਼ਦੂਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਲਿਆ | ਇਸ ਮੌਕੇ ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਮੇਜਰ ਸਿੰਘ ਲੰਡੇਕੇ, ਪ੍ਰਾਈਵੇਟ ਸਕੂਲ ਬੱਸ ਡਰਾਈਵਰ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕਾਲਾ, ਪਾਰਸ ਸਪਾਈਸਿਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਭੁੱਲਰ, ਬਲੌਰ ਸਿੰਘ, ਹਰਵਿੰਦਰ ਕੌਰ ਗੇਜੋ, ਇੰਦਰਜੀਤ ਕੌਰ, ਕਿਰਨ ਬਾਲਾ, ਊਸ਼ਾ, ਕਿਰਨਦੀਪ ਕੌਰ, ਰਮਨਦੀਪ ਸਿੰਘ, ਮੇਜਰ ਸਿੰਘ, ਦਵਿੰਦਰ ਸਿੰਘ, ਜਗਰਾਜ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ, ਗਿਆਨ ਸਿੰਘ, ਮਾਲਵਾ ਰੇਹੜੀ ਵਰਕਰ ਯੂਨੀਅਨ ਤੋਂ ਪਵਨ ਕੁਮਾਰ, ਸੁਖਵਿੰਦਰ ਸਿੰਘ, ਮਨੋਜ ਕੁਮਾਰ ਮੱਖਣ ਗੁਪਤਾ, ਪਿਆਰਾ ਸਿੰਘ, ਪ੍ਰਸ਼ੋਤਮ ਲਾਲ, ਗੋਲੂ ਅਤੇ ਰਾਮ ਪਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਲੈਕਚਰਾਰ ਹਰਜੰਟ ਸਿੰਘ ਬੌਡੇ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸ੍ਰੀ ਦੁਰਗਾ ਮੰਦਰ ਅਤੇ ਸ੍ਰੀ ਸ਼ਿਵ ਮੰਦਰ ਵਿਖੇ ਮਾਂ ਚਿੰਤਪੁਰਨੀ ਦਾ ਜਨਮ ਦਿਹਾੜਾ ਮਨਾਇਆ
Ad Position 24