ਨਿਹਾਲ ਸਿੰਘ ਵਾਲਾ, 1 ਮਈ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਿੱਖਿਆ ਵਿਭਾਗ 'ਚ 32 ਸਾਲ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਅਧਿਆਪਕ ਦਲ ਦੇ ਸਕੱਤਰ ਜਨਰਲ ਅਤੇ ਮੈਥ. ਲੈਕਚਰਾਰ ਹਰਜੰਟ ਸਿੰਘ ਬੌਡੇ ਦੀ ਸੇਵਾ ਮੁਕਤੀ 'ਤੇ ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਵਿਖੇ ਵਿਦਾਇਗੀ ਸਮਾਰੋਹ ਹੋਇਆ | ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਸੰਗਰੂਰ (ਸ਼੍ਰੋਮਣੀ ਅਕਾਲੀ ਦਲ), ਭਜਨ ਸਿੰਘ ਗਿੱਲ ਸੂਬਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਦਿਗਵਿਜੇਪਾਲ ਸ਼ਰਮਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਬਲਾਕ ਨੋਡਲ ਅਫਸਰ ਪਿ੍ੰਸੀਪਲ ਗੁਰਸੇਵਕ ਸਿੰਘ ਆਦਿ ਨੇ ਹਰਜੰਟ ਸਿੰਘ ਬੌਡੇ ਦੇ ਸਿੱਖਿਆ, ਸਮਾਜ ਅਤੇ ਅਧਿਆਪਕ ਹਿਤਾਂ ਲਈ ਜਥੇਬੰਦਕ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਹਰਜੰਟ ਸਿੰਘ ਬੌਡੇ ਵਲੋਂ ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਲਈ ਆਪਣੇ ਵਲੋਂ ਪੰਜਾਹ ਹਜ਼ਾਰ ਰੁਪਏ ਦੀ ਨਕਦ ਸਹਾਇਤਾ ਅਤੇ ਸਕੂਲ ਦੇ ਦਰਜਾ ਚਾਰ ਕਰਮਚਾਰੀਆਂ ਲਈ ਵਿਸ਼ੇਸ਼ ਤੋਹਫੇ ਦਿੱਤੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੰਟ ਸਿੰਘ ਦੀ ਧਰਮ ਪਤਨੀ ਮਹਿੰਦਰ ਕੌਰ ਧਾਲੀਵਾਲ, ਬੇਟੀ ਡਾਕਟਰ ਖੁਸ਼ਵਿੰਦਰ ਕੌਰ, ਜਵਾਈ ਡਾਕਟਰ ਕੁਲਵੀਰ ਸਿੰਘ ਢਿੱਲੋਂ, ਅਰਸ਼ਦੀਪ ਕੌਰ, ਅਨਮੋਲ ਸਿੰਘ, ਜਸਵਿੰਦਰ ਸਿੰਘ ਸਰਪੰਚ ਬੌਡੇ, ਅਮਰਜੀਤ ਸਿੰਘ ਪੰਚ, ਜਸਪਾਲ ਸਿੰਘ ਪੰਚ ਅਤੇ ਸਮੁੱਚੀ ਪੰਚਾਇਤ ਬੌਡੇ, ਵੱਖ ਵੱਖ ਸਕੂਲਾਂ ਦੇ ਪਿ੍ੰਸੀਪਲ, ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |