01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਿਸੇ ਵੀ ਸਰਕਾਰ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ-ਜਥੇਦਾਰ ਬੂਟਾ ਸਿੰਘ ਰਣਸੀਂਹ

Ad Position 21
No active advertisement
ਅਜੀਤ ਡੈਸਕ 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਭਲੇ ਅਤੇ ਵਿਕਾਸ ਲਈ ਕਿਸੇ ਸਰਕਾਰ ਨੇ ਕੱਖ ਨਹੀਂ ਕੀਤਾ ਸਗੋਂ ਸਭ ਨੇ ਆਪਣੇ ਨਿੱਜੀ ਵਿਕਾਸ ਨੂੰ ਤਰਜੀਹ ਦਿੱਤੀ ¢ ਪੰਜਾਬੀ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਪ੍ਰਵਾਸ ਕਰ ਰਿਹਾ ਹੈ ਅਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ¢ ਇਸ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਆਪਣੀ ਸਰਬ ਸਾਂਝੀ ਪੰਥਕ ਸਰਕਾਰ ਲਿਆਉਣ ਦੀ ਲੋੜ ਹੈ¢ ਇਹ ਵਿਚਾਰ ਯੂਨਾਈਟਿਡ ਅਕਾਲੀ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਪਿੰਡ ਵੱਡਾ ਘਰ ਦੇ ਸਵਰਨ ਸਿੰਘ ਸਰਕਲ ਪ੍ਰਧਾਨ ਦੇ ਗ੍ਰਹਿ ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ¢ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਪੰਜਾਬ ਸਿਰ ਕਰਜ਼ਾ ਚੜ੍ਹਾਇਆ ਹੀ ਸੀ ਪਰ ਹੁਣ ਸੱਤਾਧਾਰੀ ਆਪ ਨੇ ਤਾਂ ਸਾਰੇ ਰਿਕਾਰਡ ਤੋੜਦਿਆਂ ਕਰਜ਼ੇ ਦੀ ਪੰਡ ਨੂੰ ਹੋਰ ਕਈ ਗੁਣਾਂ ਭਾਰਾ ਕਰ ਦਿੱਤਾ ਹੈ | ਜਥੇਦਾਰ ਰਣਸੀਂਹ ਨੇ ਕਿਹਾ ਕਿ ਆਪ ਨੇ ਲੋਕਾਂ ਨੂੰ ਵੱਡੇ ਝੂਠ ਬੋਲ ਕੇ ਪੰਜਾਬ ਦੀ ਸੱਤਾ ਸਾਂਭੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਦੀ ਕਠਪੁਤਲੀ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੀ ਪੰਥਕ ਸੋਚ ਤਹਿਤ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਿਆਂ ਹੋਣਾ ਅਤਿ ਜ਼ਰੂਰੀ ਹੈ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ¢ ਇਸ ਮੌਕੇ ਪਿੰਡ ਵੱਡਾ ਘਰ ਦੀ ਪੱਚੀ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਇਕੱਤਰ ਸਿੰਘ ਪ੍ਰਧਾਨ, ਜਸਵੰਤ ਸਿੰਘ ਮੀਤ ਪ੍ਰਧਾਨ, ਧਰਮਪਾਲ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਸਕੱਤਰ, ਮਨਦੀਪ ਸਿੰਘ ਪ੍ਰਚਾਰ ਸਕੱਤਰ, ਰਣਜੀਤ ਸਿੰਘ ਮੀਤ ਪ੍ਰਧਾਨ, ਰਾਜਵੰਤ ਸਿੰਘ ਸਹਿ ਸਕੱਤਰ, ਹਰਬੰਸ ਸਿੰਘ ਖਜ਼ਾਨਚੀ, ਗੁਰਦੇਵ ਸਿੰਘ, ਜਸਵੰਤ ਸਿੰਘ ਪੰਚ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਛਿੰਦਰਪਾਲ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਦਲਜੀਤ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਬੇਅੰਤ ਸਿੰਘ ਸੇਖਾ, ਗੁਰਪ੍ਰੀਤ ਸਿੰਘ, ਜਥੇਦਾਰ ਸਾਧੂ ਸਿੰਘ ਕੋਰੇ ਵਾਲਾ, ਜਥੇਦਾਰ ਜੀਤ ਸਿੰਘ ਸਰਪੰਚ ਕੋਰੇ ਵਾਲਾ, ਬਲਵੀਰ ਸਿੰਘ, ਕੌਮੀ ਮੀਤ ਪ੍ਰਧਾਨ ਆਤਮਾ ਸਿੰਘ ਵੱਡਾ ਘਰ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਨਾਲ ਕਰ ਰਹੀ ਵਾਅਦਾ ਖ਼ਿਲਾਫ਼ੀ-ਸੰਜੀਤ ਸਿੰਘ ਸਨੀ ਗਿੱਲ ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਵਿਖੇ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24
No active advertisement