27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਤੀਜੇ ਦਿਨ ਕਾਂਗਰਸੀ ਉਮੀਦਵਾਰਾਂ ਨੇ ਸਾਬਕਾ ਵਿਧਾਇਕ ਲੋਹਗੜ੍ਹ ਦੀ ਅਗਵਾਈ 'ਚ ਦਰਜ ਕਰਵਾਈਆਂ ਆਪਣੀਆਂ ਨਾਮਜ਼ਦਗੀਆਂ

Ad Position 21
No active advertisement
ਅਜੀਤ ਡੈਸਕ 16-05-2026
ਕੋਟ ਈਸੇ ਖਾਂ, 15 ਮਈ (ਗੁਰਮੀਤ ਸਿੰਘ ਖ਼ਾਲਸਾ)- ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ ਚੋਣ ਲੜਨ ਵਾਸਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿੱਚ ਤਹਿਸੀਲ ਧਰਮਕੋਟ ਵਿਖੇ ਪੁੱਜ ਕੇ ਆਪਣੇ ਕਾਗ਼ਜ਼ ਦਾਖਲ ਕਰਵਾਏ ਗਏ | ਕਾਗ਼ਜ਼ ਦਾਖਲ ਕਰਵਾਉਣ ਤੋਂ ਪਹਿਲਾਂ ਉਮੀਦਵਾਰਾਂ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕਾਂ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨਿਰਪੱਖ ਤੇ ਸਰਬਪੱਖੀ ਵਿਕਾਸਮਈ ਨੀਤੀਆਂ ਨੂੰ ਹਮੇਸ਼ਾ ਹੀ ਲੋਕ ਪਸੰਦ ਕਰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕੋਟ ਈਸੇ ਖਾਂ ਦੇ ਸਾਰੇ ਵਾਰਡਾਂ ਵਿਚ ਕਾਂਗਰਸ ਪਾਰਟੀ ਲੋਕਾਂ ਦੇ ਸਮਰਥਨ ਸਦਕਾ ਪੂਰੀ ਮਿਹਨਤ ਨਾਲ ਆਪਣੀ ਚੋਣ ਲੜੇਗੀ ਤੇ ਉਨ੍ਹਾਂ ਨੇ ਅਪੀਲ ਵੀ ਕੀਤੀ ਕਿ ਇਹਨਾਂ ਚੋਣਾਂ ਵਿਚ ਸ਼ਹਿਰ ਵਾਸੀ ਵੱਧ ਚੜ ਕੇ ਕਾਂਗਰਸੀ ਉਮੀਦਵਾਰਾਂ ਦਾ ਸਾਥ ਦੇਣ ਤਾਂ ਜੋ ਸ਼ਹਿਰ ਦੀ ਨਗਰ ਪੰਚਾਇਤ ਵਿੱਚ ਹੋਰ ਵਧੀਆ ਢੰਗ ਨਾਲ ਵਿਚਰ ਕੇ ਸ਼ਹਿਰ ਵਾਸੀਆਂ ਦੇ ਹਰ ਬੁਨਿਆਦੀ ਤੇ ਹੋਰ ਲੋੜਾਂ ਲਈ ਚੰਗੇ ਕੰਮ ਹੋ ਸਕਣ | ਨਾਮਜ਼ਦਗੀਆਂ ਉਪਰੰਤ ਜਾਣਕਾਰੀ ਦਿੰਦਿਆਂ ਯੂਥ ਕਾਂਗਰਸ ਦੇ ਆਗੂ ਸੋਹਣ ਸਿੰਘ ਖੇਲਾ ਨੇ ਦੱਸਿਆ ਕਿ ਕੋਟ ਈਸੇ ਖਾਂ ਦੇ ਵਾਰਡ ਨੰਬਰ 1 ਤੋਂ ਗੁਰਵੀਰ ਕੌਰ ਕਾਲੜਾ ਪਤਨੀ ਭਾਉ ਲਖਵੀਰ ਸਿੰਘ ਲੱਖਾ, ਵਾਰਡ ਨੰਬਰ ਦੋ ਤੋਂ ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਵਾਰਡ ਨੰਬਰ ਤਿੰਨ ਤੋਂ ਬੀਬੀ ਪਰਮਜੀਤ ਕੌਰ ਚੁੰਬਰ ਪਤਨੀ ਲਛਮਣ ਦਾਸ ਚੁੰਬਰ, ਵਾਰਡ ਨੰਬਰ ਚਾਰ ਤੋਂ ਐਡਵੋਕੇਟ ਇਸ਼ੂ ਛਾਬੜਾ, ਵਾਰਡ ਨੰਬਰ 6 ਤੋਂ ਦੇਸ ਰਾਜ ਸਚਦੇਵਾ, ਸੱਤ ਤੋਂ ਸੁਖਮੰਦਰ ਕੌਰ ਪਤਨੀ ਅਜੇ ਕੁਮਾਰ, 8 ਨੰਬਰ ਤੋਂ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਰਾਜਪੂਤ, ਵਾਰਡ ਨੰਬਰ 9 ਤੋਂ ਮਨਪ੍ਰੀਤ ਕੌਰ ਪਤਨੀ ਬਲਵੀਰ ਸਿੰਘ ਪਾਂਧੀ, 10 ਨੰਬਰ ਤੋਂ ਸਿਮਰਜੀਤ ਕੌਰ ਪਤਨੀ ਸੁਖਚੈਨ ਸਿੰਘ, 12 ਨੰਬਰ ਤੋਂ ਬਲਦੇਵ ਰਾਜ ਲਾਡੀ ਪੁਰੀ ਅਤੇ 13 ਨੰਬਰ ਤੋਂ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵੱਲੋਂ ਆਪਣੀਆਂ ਨਾਮਜ਼ਦਗੀਆਂ ਕਰਵਾਈਆਂ ਗਈਆਂ ਹਨ | ਵਾਰਡ ਨੰਬਰ 5 ਅਤੇ 11 ਸਬੰਧੀ ਪੁੱਛੇ ਸਵਾਲ ਵਿੱਚ ਉਨ੍ਹਾਂ ਨੇ ਕਿਹਾ ਕਿ 16 ਮਈ ਨੂੰ ਕਾਂਗਰਸੀ ਉਮੀਦਵਾਰਾਂ ਦੀਆਂ ਇਹ ਰਹਿੰਦੀਆਂ ਦੋ ਨਾਮਜ਼ਦਗੀਆਂ ਹੋ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਧਰਮਕੋਟ ਵਿਖੇ 10 ਮੁਕੱਦਮੇ ਦਰਜ, 14 ਦੋਸ਼ੀ ਗਿ੍ਫ਼ਤਾਰ-ਜ਼ਿਲ੍ਹਾ ਪੁਲਿ... ਅਗਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਦੇ ਵੱਡੀਆਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਵੱਡੇ ਸੁਪਨੇ
Ad Position 24