27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੈਸੇ ਨਾ ਮਿਲਣ 'ਤੇ ਭਾਕਿਯੂ ਨੇ ਪੀ.ਐਨ.ਬੀ. ਬੈਂਕ 'ਤੇ ਕੀਤਾ ਰੋਸ ਪ੍ਰਗਟ

Ad Position 21
No active advertisement
ਅਜੀਤ ਡੈਸਕ 16-05-2026
ਕਿਸ਼ਨਪੁਰਾ ਕਲਾਂ, 15 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਦੀ ਪੰਜਾਬ ਨੈਸ਼ਨਲ ਬੈਂਕ ਤੋਂ ਪਿਛਲੇ ਕਈ ਦਿਨਾਂ ਤੋਂ ਪੈਸੇ ਨਾ ਮਿਲਣ ਦੇ ਰੋਸ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਬੈਂਕ ਅਧਿਕਾਰੀਆਂ ਤੇ ਰੋਸ ਪ੍ਰਗਟ ਕੀਤਾ ਗਿਆ | ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੈਂਕ ਵਿਚ ਪਿਛਲੇ ਕਈ ਦਿਨਾਂ ਤੋਂ ਪੈਸੇ ਨਹੀਂ ਮਿਲ ਰਹੇ, ਜਿਸ ਕਰ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਨੂੰ ਕਣਕ ਦੀ ਰਕਮ ਆੜ੍ਹਤੀਆਂ ਨੇ ਖਾਤਿਆਂ 'ਚ ਭੇਜ ਦਿੱਤੀ ਹੈ, ਪਰ ਬੈਂਕ ਕਿਸਾਨਾਂ ਨੂੰ ਪੈਸੇ ਨਹੀਂ ਮਿਲ ਰਹੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਬੈਂਕ ਵਿਚੋਂ ਲਿਮਟਾਂ ਬਣਾਈਆਂ ਹਨ, ਉਹ ਬੈਂਕ ਨੂੰ ਵਾਪਸ ਕਰਨੀਆਂ ਹਨ ਪਰ ਹੁਣ ਲਿਮਟਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ | ਜਦ ਸਬੰਧੀ ਬੈਂਕ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਬੈਂਕ 'ਚ ਸਟਾਫ਼ ਦੀ ਵੱਡੀ ਘਾਟ ਹੈ | ਅਤੇ ਉੱਪਰੋਂ ਬੈਂਕ ਵਿਚ ਖਾਤੇ ਖੁੱਲ੍ਹ ਰਹੇ ਹਨ ਇਸ ਲਈ ਤੇ ਕੰਮ ਦਾ ਬਹੁਤ ਰਸ ਹੈ | ਜਿਸ ਦੇ ਚੱਲਦਿਆਂ ਖਾਤਾ ਧਾਰਕਾਂ 'ਚ ਬੈਂਕਾਂ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਪੈਸੇ ਕਢਵਾਉਣ ਨੂੰ ਲੈ ਕੇ ਬਜ਼ੁਰਗ, ਬੱਚੇ, ਨੌਜਵਾਨ ਅਤੇ ਔਰਤਾਂ ਇਕ ਏ.ਟੀ.ਐਮ. ਤੋਂ ਦੂਜੇ ਏ.ਟੀ.ਐਮ. ਤੱਕ ਭਟਕਦੇ ਨਜ਼ਰ ਆ ਰਹੇ ਹਨ | ਕਈ ਲੋਕ ਸਵੇਰੇ ਤੋਂ ਸ਼ਾਮ ਤੱਕ ਪੈਸੇ ਕਢਵਾਉਣ ਲਈ ਕੋਸ਼ਿਸ਼ ਕਰਦੇ ਰਹੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ | ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਅਤੇ ਆਰ.ਬੀ.ਆਈ. ਨੂੰ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੈਂਕਾਂ ਅਤੇ ਏ.ਟੀ.ਐਮਾਂ. ਵਿਚ ਪੂਰਾ ਕੈਸ਼ ਉਪਲਬਧ ਕਰਵਾਇਆ ਜਾ ਸਕੇ | ਇਸ ਮੌਕੇ ਰੋਸ ਜ਼ਾਹਿਰ ਕਰਨ ਵਾਲਿਆਂ 'ਚ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ, ਨੰਬਰਦਾਰ ਬੂਟਾ ਸਿੰਘ, ਨਿਰਮਲ ਸਿੰਘ ਸੰਘਾ ਪੇਂਟਰ, ਦਰਸ਼ਨ ਬਾਵਾ, ਗੁਰਦਾਸ ਸਿੰਘ, ਜੀਵਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਸ਼ਹਿਰ ਅੰਦਰ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਮਾਰਚ • ਗੂੰਜੇ ਮੁਰਦਾਬਾਦ ਦੇ ਨਾਅਰੇ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਧਰਮਕੋਟ ਵਿਖੇ 10 ਮੁਕੱਦਮੇ ਦਰਜ, 14 ਦੋਸ਼ੀ ਗਿ੍ਫ਼ਤਾਰ-ਜ਼ਿਲ੍ਹਾ ਪੁਲਿ...
Ad Position 24