ਮੋਗਾ, 30 ਮਈ (ਅਸ਼ੋਕ ਬਾਂਸਲ)-ਨਗਰ ਨਿਗਮ ਦੀਆਂ ਚੋਣਾਂ ਵਿਚ ਵਾਰਡ ਨੰਬਰ 37 ਤੋਂ ਲਗਾਤਾਰ ਦੂਸਰੀ ਵਾਰ ਜਿੱਤ ਪ੍ਰਾਪਤ ਕਰਨ ਉਪਰੰਤ ਡਾ. ਰੀਮਾ ਸੂਦ ਨੇ ਘਰ-ਘਰ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਡਾ. ਰੀਮਾ ਸੂਦ ਨੇ ਕਿਹਾ ਕਿ ਜੋ ਫ਼ਤਵਾ ਲੋਕਾਂ ਨੇ ਇੰਨੀ ਵੱਡੀ ਲੀਡ ਨਾਲ ਜਿਤਾ ਕੇ ਮੈਨੂੰ ਦਿੱਤਾ ਮੈਂ ਉਸ ਲਈ ਵਾਰਡ ਵਾਸੀਆਂ ਦੀ ਸਦਾ ਰਿਣੀ ਰਹਾਂਗੀ | ਡਾ. ਰੀਮਾ ਸੂਦ ਨੇ ਕਿਹਾ ਕਿ ਮੈਂ ਲੋਕਾਂ ਤੋਂ ਆਪਣੇ ਕੀਤੇ ਕੰਮਾਂ ਲਈ ਵੋਟ ਮੰਗੀ ਸੀ ਜਿਸ ਦਾ ਲੋਕਾਂ ਨੇ ਮੈਨੂੰ ਬਹੁਤ ਵੱਡਾ ਹੁੰਗਾਰਾ ਦਿੱਤਾ ਹੈ | ਅੱਗੇ ਵੀ ਜੋ ਵਾਰਡ ਵਾਸੀਆਂ ਦੇ ਕੰਮ ਹੋਣਗੇ ਮੈਂ ਪਹਿਲ ਦੇ ਆਧਾਰ 'ਤੇ ਕਰਾਂਗੀ | ਉਨ੍ਹਾਂ ਕਿਹਾ ਕਿ ਕਈ ਪ੍ਰੋਜੈਕਟ ਮੇਰੇ ਵਾਰਡ ਵਿਚ ਚੱਲ ਰਹੇ ਹਨ ਅੱਗੇ ਵੀ ਵਾਰਡ ਵਾਸੀਆਂ ਨੂੰ ਕਿਸੇ ਕੰਮ ਲਈ ਨਿਰਾਸ਼ ਨਹੀਂ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੇ ਪਤੀ ਸਮਾਜ ਸੇਵੀ ਡਾ. ਨਵੀਨ ਸੂਦ ਵਲੋਂ ਘਰ-ਘਰ ਜਾ ਕੇ ਵੋਟਾਂ ਲਈ ਲੋਕਾਂ ਨੂੰ ਬੇਨਤੀ ਕੀਤੀ ਸੀ ਜਿਸ ਦਾ ਵੱਡਾ ਹੁੰਗਾਰਾ ਦਿੰਦੇ ਹੋਏ ਅੱਜ ਮੈਨੂੰ ਵਾਰਡ ਨੰਬਰ 37 ਵਿਚੋਂ 371 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੇ ਮੈਨੂੰ ਦੂਸਰੀ ਵਾਰ ਕੌਂਸਲਰ ਬਣਾਇਆ ਹੈ | ਇਸ ਮੌਕੇ ਉਨ੍ਹਾਂ ਨਾਲ ਰਾਜਨ ਬਾਂਸਲ, ਮੋਹਿਤ ਸੂਦ, ਨਵਲ ਸੂਦ, ਨੀਰੂ ਮਿੱਤਲ, ਪੰਕਜ ਬਾਂਸਲ, ਡਾ. ਸ਼ੋਰੀਆ ਸੂਦ, ਸੁਹਾਨੀ ਸੂਦ, ਪ੍ਰਵੀਨ ਕੁਮਾਰ, ਬਿੱਟੂ ਖੁਰਾਨਾ, ਪੰਮੀ, ਵਿਵੇਕ ਗੋਇਲ, ਦੀਪਕ ਰਿਆਣ, ਡਾ. ਸੁਨੀਲ ਪਸਰੀਚਾ, ਕਮਲ ਨੈਣ, ਰਾਜੀਵ ਗੁਲਾਟੀ, ਸਚਿਨ ਵਰਮਾ, ਮਨੂ ਸੂਦ, ਰਿੰਕੂ ਸੂਦ, ਰਿਸੂ ਸੂਦ, ਅੰਕੁਸ਼ ਬਾਂਸਲ, ਰਾਣਾ, ਕਸ਼ਿਸ਼ ਬਾਂਸਲ, ਰਾਜ ਕੁਮਾਰ ਵਰਮਾ, ਅਸੀਮ ਚੌਧਰੀ, ਮਮਤਾ ਬੰਸਲ, ਮੋਨਿਕਾ ਅਰੋੜਾ, ਅਨੂ ਸੂਦ, ਤਨਵੀ, ਅੰਜਲੀ, ਸੁਨੀਤਾ, ਪੂਨਮ ਵਰਮਾ, ਮੀਨਾਕਸ਼ੀ ਬਾਂਸਲ, ਤਨਿਸ਼ਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |